ਮੁੰਬਈ, 28 ਫਰਵਰੀ
ਯੂਕਰੇਨ ਵਿਚ ਫਸੇ ਭਾਰਤੀਆਂ ਨੂੰ ਲੈਣ ਜਾ ਰਹੀ ਏਅਰ ਇੰਡੀਆ ਦੀ ਇਕ ਉਡਾਣ 1.10 ਕਰੋੜ ਰੁਪਏ ਵਿਚ ਪੈ ਰਹੀ ਹੈ। ਇਹ ਆਉਣ-ਜਾਣ ਦਾ ਖ਼ਰਚਾ ਦੱਸਿਆ ਜਾ ਰਿਹਾ ਹੈ ਤੇ ਖ਼ਰਚ ਉਡਾਣ ਦੇ ਸਮੇਂ ਉਤੇ ਨਿਰਭਰ ਹੈ। ਸੂਤਰਾਂ ਮੁਤਾਬਕ ਏਅਰ ਇੰਡੀਆ ਨੂੰ ਉਡਾਣ 7-8 ਲੱਖ ਰੁਪਏ ਪ੍ਰਤੀ ਘੰਟਾ ਪੈ ਰਹੀ ਹੈ। ਏਅਰਲਾਈਨ ਵੱਡੇ ਆਕਾਰ ਵਾਲੇ ਬੋਇੰਗ 787 ਜਹਾਜ਼ ਜਿਨ੍ਹਾਂ ਨੂੰ ਡਰੀਮਲਾਈਨਰ ਵੀ ਕਿਹਾ ਜਾਂਦਾ ਹੈ, ਯੂਕਰੇਨ ਦੇ ਗੁਆਂਢੀ ਮੁਲਕਾਂ ਨੂੰ ਭੇਜ ਰਹੀ ਹੈ ਜਿੱਥੋਂ ਭਾਰਤੀਆਂ ਨੂੰ ਚੁੱਕਿਆ ਜਾ ਰਿਹਾ ਹੈ। ਇਹ ਰੋਮਾਨੀਆ ਤੇ ਹੰਗਰੀ ਜਾ ਰਹੇ ਹਨ।