• ਸ਼ੁੱਕਰਵਾਰ. ਜੂਨ 9th, 2023

ਯੂਕਰੇਨ ਸ਼ਹਿਰ ਦੇ ਮੇਅਰ ਨੂੰ ਰੂਸੀ ਫ਼ੌਜ ਨੇ ਅਗਵਾ ਕੀਤਾ: ਜ਼ੇਲੈਂਸਕੀ ਦਾ ਦੋਸ਼

Volodymyr Zelenskyy

ਲਵੀਵ (ਯੂਕਰੇਨ), 12 ਮਾਰਚ

ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਨੇ ਰੂਸ ‘ਤੇ ਮੇਲੀਤੋਪੋਲ ਸ਼ਹਿਰ ਦੇ ਮੇਅਰ ਨੂੰ ਅਗਵਾ ਕਰਨ ਦਾ ਦੋਸ਼ ਲਗਾਇਆ ਹੈ ਅਤੇ ਇਸ ਦੀ ਤੁਲਨਾ “ਆਈਐੱਸਆਈਐੱਸ ਦੇ ਅਤਿਵਾਦੀਆਂ” ਦੀਆਂ ਕਾਰਵਾਈਆਂ ਨਾਲ ਕੀਤੀ। ਰਾਸ਼ਟਰਪਤੀ ਨੇ ਕਿਹਾ ਕਿ ਉਹ ਦਹਿਸ਼ਤ ਦੇ ਇੱਕ ਨਵੇਂ ਪੜਾਅ ਵਿੱਚ ਦਾਖਲ ਹੋ ਗਏ ਹਨ, ਜਿਸ ਵਿੱਚ ਉਹ ਯੂਕਰੇਨ ਦੇ ਸਥਾਨਕ ਪ੍ਰਸ਼ਾਸਨ ਦੇ ਨੁਮਾਇੰਦਿਆਂ ਨੂੰ ਖਤਮ ਕਰਨ ਤੇ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜ਼ੇਲੈਂਸਕੀ ਨੇ ਵੀਡੀਓ ਸੰਬੋਧਨ ਵਿੱਚ ਇਹ ਦਾਅਵਾ ਕੀਤਾ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।