• ਸ਼ੁੱਕਰਵਾਰ. ਫਰ. 3rd, 2023

ਰਾਜਧਾਨੀ ਕੀਵ ਤੋਂ ਰੂਸੀ ਫ਼ੌਜ 25 ਕਿਲੋਮੀਟਰ ਦੂਰ, ਯੂਕਰੇਨੀ ਸ਼ਰਨਾਰਥੀਆਂ ’ਤੇ ਗੋਲੀਬਾਰੀ ’ਚ ਬੱਚੇ ਸਣੇ 7 ਮੌਤਾਂ

ukraine russia crisis

ਮਾਰੀਉਪੋਲ, 13 ਮਾਰਚ

ਰੂਸ ਨੇ ਯੂਕਰੇਨ ਦੇ ਸਾਰੇ ਸ਼ਹਿਰਾਂ ਵਿੱਚ ਬੰਬਾਰੀ ਤੇਜ਼ ਕਰ ਦਿੱਤੀ ਹੈ। ਦੱਖਣ ਵਿੱਚ ਮਾਰੀਉਪੋਲ ਤੇ ਰਾਜਧਾਨੀ ਕੀਵ ਦੇ ਬਾਹਰੀ ਹਿੱਸੇ ਵਿੱਚ ਗੋਲੀਬਾਰੀ ਕੀਤੀ ਹੈ। ਹਮਲ ਤੋਂ ਬਚਣ ਲਈ ਭੱਜਣ ਦੀ ਕੋਸ਼ਿਸ਼ ਕਰ ਰਹੇ ਲੋਕ ਫਸ ਗੲੇ ਹਨ। ਸੂਤਰਾਂ ਮੁਤਾਬਕ ਰੂਸੀ ਫੌਜ ਰਾਜਧਾਨੀ ਕੀਵ ਤੋਂ ਸਿਰਫ਼ 25 ਕਿਲੋਮੀਟਰ ਦੂਰ ਹੈ। ਸ਼ਰਨਾਰਥੀਆਂ ਦੇ ਕਾਫਲੇ ’ਤੇ ਰੂਸੀ ਗੋਲਾਬਾਰੀ ਵਿੱਚ ਇੱਕ ਬੱਚੇ ਸਮੇਤ ਸੱਤ ਯੂਕਰੇਨੀਆਂ ਦੀ ਮੌਤ ਹੋ ਗਈ। ਹਮਲੇ ਤੋਂ ਬਾਅਦ ਇਸ ਕਾਫਲੇ ਨੂੰ ਵਾਪਸ ਪਰਤਣ ਲਈ ਮਜਬੂਰ ਹੋਣਾ ਪਿਆ। ਯੂਕਰੇਨ ਦੇ ਰੱਖਿਆ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ। ਰਿਪੋਰਟ ਮੁਤਾਬਕ ਇਹ ਸੱਤ ਲੋਕ ਰਾਜਧਾਨੀ ਕੀਵ ਤੋਂ 20 ਕਿਲੋਮੀਟਰ ਉੱਤਰ-ਪੂਰਬ ਵਿਚ ਪੇਰੇਮੋਹਾ ਪਿੰਡ ਤੋਂ ਆਪਣੀ ਜਾਨ ਬਚਾ ਕੇ ਭੱਜ ਰਹੇ ਸੈਂਕੜੇ ਲੋਕਾਂ ਦੇ ਕਾਫਲੇ ਵਿਚ ਸ਼ਾਮਲ ਸਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।