ਰਾਸ਼ਟਰੀ ਪੱਧਰ ਦਾ ਖਿਡਾਰੀ ਵੀ ਚਿੱਟੇ ਦੀ ਭੇਂਟ ਚੜਿਆ
ਗੋਲਡ ਮੈਡਲਿਸਟ ਬਾਕਸਿੰਗ ਖਿਡਾਰੀ ਦੀ ਨਸ਼ੇ ਕਾਰਨ ਹੋਈ ਮੌਤ
ਪੰਜਾਬ ਸਰਕਾਰ ਵੱਲੋਂ ਸੂਬੇ ‘ਚ ਨਸ਼ਾ ਖਤਮ ਕਰਨ ਲਈ ਕੀਤੇ ਗਏ ਦਾਅਵੇ ਫੇਲ ਹੁੰਦੇ ਵਿਖਾਈ ਦੇ ਰਹੇ ਨੇ, ਨਸ਼ੇ ਵਿਰੁੱਧ ਚਲਾਈ ਗਈ ਮੁਹਿੰਮ ‘ਪੰਜਾਬ ਨਸ਼ਾ ਮੁਕਤ’ ਦੇ ਚਲਦੇ ਪੰਜਾਬ ‘ਚ ਚਿੱਟੇ ਵਰਗੇ ਖਤਰਨਾਕ ਨਸ਼ੇ ਦਾ ਸੇਵਨ ਧੜੱਲੇ ਨਾਲ ਕੀਤਾ ਜਾ ਰਿਹਾ ਹੈ ।ਆਮ ਲੋਕਾਂ ਤੋਂ ਲੈ ਕੇ ਹੁਣ ਕੌਮੀ ਪੱਧਰ ਦੇ ਖਿਡਾਰੀ ਵੀ ਇਸਦੀ ਭੇਂਟ ਚੱੜਦੇ ਦਿਖਾਈ ਦੇ ਰਹੇ ਨੇ ।
ਜਿਕਰਯੋਗ ਹੈ ਕਿ
(22) ਸਾਲਾ ਕੁਲਦੀਪ ਸਿੰਘ ਬਾਕਸਿੰਗ ਦਾ ਕੌਮੀ ਪੱਧਰ ਦਾ ਖਿਡਾਰੀ ਸੀ ਜੋ ਹੁਣ ਤੱਕ ਕਈ ਵੱਡੇ ਕੌਮੀ ਬਾਕਸਿੰਗ ਮੁਕਾਬਲਿਆਂ ‘ਚ 5 ਮੈਡਲ ਆਪਣੇ ਨਾਂ ਕਰਵਾ ਚੁੱਕਾ ਸੀ , ਇਸਤੋ ਇਲਾਵਾ ਉਸਨੂੰ 2 ਵਾਰ ਗੋਲਡ ਮੈਡਲ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ ।
ਜਾਣਕਾਰੀ ਮੁਤਾਬਕ ਬੀਤੇ ਦਿਨੀਂ ਸਵੇਰੇ ਕਰੀਬ 11 ਵਜੇ ਕੁਲਦੀਪ ਅਪਣੇ ਘਰ ਤੋਂ ਕਿਸੇ ਘਰੇਲੂ ਕੰਮ ਲਈ ਬਾਹਰ ਨਿਕਲਿਆ ਸੀ ਪਰ ਦੇਰ ਰਾਤ ਤੱਕ ਘਰ ਨਾ ਆਉਣ ਤੇ ਉਸ ਦੀ ਵੱਖ – ਵੱਖ ਥਾਵਾਂ ਤੇ ਭਾਲ ਕੀਤੀ ਗਈ । ਇਸਦੇ ਚਲਦੇ ਪਿੰਡ ਰਜਬਾਹੇ ਖੇਤਾਂ ਦੇ ਇਕ ਕਿਨਾਰੇ ‘ਚੋਂ ਇੱਕ ਲਾਸ਼ ਬਰਾਮਦ ਹੋਈ।ਜਿਸਦੀ ਪਛਾਣ ਕੁਲਦੀਪ ਸਿੰਘ ਦੇ ਵੱਜੋਂ ਕੀਤੀ ਗਈ
ਦੱਸਿਆ ਜਾ ਰਿਹਾ ਹੈ ਕਿ ਖਿਡਾਰੀ ਕੁਲਦੀਪ ਸਿੰਘ ਦੀ ਲਾਸ਼ ਕੋਲੋਂ ਕਈ ਨਸ਼ੀਲੇ ਪਦਾਰਥਾਂ ਸਮੇਤ ਨਸ਼ੇ ਦੇ ਟੀਕੇ ਵੀ ਮਿਲੇ ਨੇ , ਜਿਸਤੋਂ ਅੰਦਾਜਾਂ ਲਗਾਇਆ ਜਾ ਰਿਹਾ ਹੈ ਕਿ ਉਸ ਦੀ ਮੌਤ ‘ਚਿੱਟੇ’ ਦੀ ਓਵਰਡੋਜ਼ ਨਾਲ ਹੋਈ ਹੈ।