ਲੁਧਿਆਣਾ, 8 ਫਰਵਰੀ
ਲੁਧਿਆਣਾ ਵਿੱਚ ਕਾਂਗਰਸ ਦੇ ਮੁੱਖ ਮੰਤਰੀ ਚਿਹਰੇ ਦਾ ਐਲਾਨ ਕਰਨ ਲਈ ਪੁੱਜੇ ਰਾਹੁਲ ਗਾਂਧੀ ਦੀ ਵਰਚੁਅਲ ਰੈਲੀ ਨੇ ਰਿਕਾਰਡ ਤੋੜ ਦਿੱਤੇ ਹਨ। ਪੰਜਾਬ ਵਿੱਚ ਇਸ ਤਰ੍ਹਾਂ ਦੀ ਵਰਚੁਅਲ ਰੈਲੀ ਵਿੱਚ ਇੰਨੇ ਵੱਡੇ ਪੱਧਰ ’ਤੇ ਲੋਕ ਇੱਕ ਸਾਰ ਨਹੀਂ ਜੁੜੇ। ਇਸ ਦੇ ਨਾਲ ਹੀ ਹੁਣ ਬਾਕੀ ਪਾਰਟੀਆਂ ਨੇ ਵੀ ਵਰਚੁਅਲ ਰੈਲੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਹੈ।