• ਐਤਃ. ਫਰ. 5th, 2023

ਰੂਸ ਨੇ ਚਰਨੋਬਲ ਪਰਮਾਣੂ ਪਲਾਂਟ ਮੁੜ ਯੂਕਰੇਨ ਨੂੰ ਸੌਂਪਿਆ

ukraine russia crisis

ਕੀਵ, 2 ਅਪਰੈਲ

ਰੂਸ ਨੇ ਪਰਮਾਣੂ ਪਲਾਂਟ ਚਰਨੋਬਲ ਦਾ ਕੰਟਰੋਲ ਮੁੜ ਯੂਕਰੇਨ ਨੂੰ ਸੌਂਪ ਦਿੱਤਾ ਹੈ। ਰੂਸੀ ਫੌਜਾਂ ਨੇ ਮਹੀਨਾ ਪਹਿਲਾਂ ਇਸ ਪਲਾਂਟ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਸੀ। ਯੂਕਰੇਨ ਦੀ ਸਰਕਾਰੀ ਊਰਜਾ ਕੰਪਨੀ ‘ਐਨਰਜੋਐਟਮ’ ਨੇ ਕਿਹਾ ਕਿ ਪਲਾਂਟ ਵਿੱਚ ਰੇਡੀਓਐਕਟਿਵ ਕਿਰਨਾਂ ਦੇ ਖ਼ਤਰੇ ਕਰਕੇ ਰੂਸੀ ਫੌਜਾਂ ਨੇ ਉਥੋਂ ਨਿਕਲਣ ਦਾ ਫੈਸਲਾ ਕੀਤਾ ਹੈ। ਉਂਜ ਕੀਵ ਦੇ ਬਾਹਰੀ ਇਲਾਕਿਆਂ ਤੇ ਹੋਰਨਾਂ ਮੋਰਚਿਆਂ ’ਤੇ ਜੰਗ ਜਾਰੀ ਹੈ। ਇਸ ਦੌਰਾਨ ਰੂਸੀ ਅਧਿਕਾਰੀਆਂ ਨੇ ਯੂਕਰੇਨ ਉੱਤੇ ਦੋਵਾਂ ਮੁਲਕਾਂ ਦਰਮਿਆਨ ਪੈਂਦੀ ਸਰਹੱਦ ’ਤੇ ਹਵਾਈ ਹਮਲੇ ਕਰਨ ਦਾ ਦੋਸ਼ ਲਾਇਆ ਹੈ। ਰੂਸ ਨੇ ਉਸ ਦੇ ਇਕ ਤੇਲ ਡਿੱਪੂ ’ਤੇ ਯੂਕਰੇਨੀ ਹਮਲੇ ਦਾ ਵੀ ਦਾਅਵਾ ਕੀਤਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।