ਲੰਡਨ, 23 ਫਰਵਰੀ
ਰੂਸ ਤੇ ਯੂਕਰੇਨ ਵਿਚਾਲੇ ਬਣਿਆ ਟਕਰਾਅ ਸਿਖ਼ਰਾਂ ਛੂਹ ਗਿਆ ਹੈ। ਯੂਕਰੇਨ ਦੇ ਦੋ ਵੱਖਵਾਦੀ ਵਿਚਾਰਧਾਰਾਵਾਂ ਵਾਲੇ ਇਲਾਕਿਆਂ ਨੂੰ ਵੱਖ ਦੇਸ਼ ਵਜੋਂ ਮਾਨਤਾ ਦੇਣ ਤੋਂ ਬਾਅਦ ਰੂਸ ਨੇ ਉੱਥੇ ਫ਼ੌਜ ਭੇਜਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਇਸ ਤਰ੍ਹਾਂ ਕਰ ਕੇ ਰੂਸ ਨੇ ਯੂਕਰੇਨ ਦੇ ਇਨ੍ਹਾਂ ਬਾਗ਼ੀ ਖੇਤਰਾਂ ਉਤੇ ਆਪਣਾ ਕਬਜ਼ਾ ਸੁਰੱਖਿਅਤ ਕਰਨ ਦੀ ਨੀਂਹ ਰੱਖ ਦਿੱਤੀ ਹੈ। ਇਹ ਖੇਤਰ ਡੋਨੇਤਸਕ ਤੇ ਲੁਹਾਂਸਕ ਹਨ। ਅਮਰੀਕਾ ਨੇ ਰੂਸ ਦੀ ਕਾਰਵਾਈ ਨੂੰ ਹਮਲਾ ਕਰਾਰ ਦਿੱਤਾ ਹੈ। ਰੂਸ ਨੇ ਇਸ ਤੋਂ ਪਹਿਲਾਂ ਫ਼ੌਜ ਦੀ ਤਾਇਨਾਤੀ ਬਾਰੇ ਤੇਜ਼ੀ ਨਾਲ ਦੋ ਬਿੱਲ ਪਾਸ ਕੀਤੇ।