ਕੀਵ, 25 ਫਰਵਰੀ
ਕੌਮਾਂਤਰੀ ਭਾਈਚਾਰੇ ਵੱਲੋਂ ਕੀਤੀ ਨਿਖੇਧੀ ਤੇ ਲਾਈਆਂ ਪਾਬੰਦੀਆਂ ਨੂੰ ਨਜ਼ਰਅੰਦਾਜ਼ ਕਰਦਿਆਂ ਰੂਸ ਦੀ ਫੌਜ ਨੇ ਅੱਜ ਯੂਕਰੇਨ ’ਤੇ ਹਮਲਾ ਕਰ ਦਿੱਤਾ। ਰੂਸੀ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੇ ਅਮਰੀਕਾ ਸਣੇ ਹੋਰਨਾਂ ਮੁਲਕਾਂ ਨੂੰ ਚਿਤਾਵਨੀ ਦਿੱਤੀ ਕਿ ਰੂਸ-ਯੂਕਰੇਨ ਮਸਲੇ ’ਚ ਦਖ਼ਲ ਦੀ ਕਿਸੇ ਵੀ ਕੋਸ਼ਿਸ਼ ਲਈ ਉਨ੍ਹਾਂ ਨੂੰ ਸਿੱਟੇ ਭੁਗਤਣੇ ਪੈਣਗੇ। ਰੂਸੀ ਫੌਜਾਂ ਨੇ ਕੀਵ, ਖਾਰਕੀਵ ਤੇ ਡਨਿਪਰੋ ਵਿਚਲੇ ਯੂਕਰੇਨ ਦੇ ਫੌਜੀ ਡਿੱਪੂਆਂ, ਅੱਡਿਆਂ ਤੇ ਹੋਰ ਕਮਾਂਡਾਂ ’ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ।