• ਐਤਃ. ਅਕਤੂਃ 1st, 2023

ਲਾਲੂ ਨੇ ਚੋਣ ਜ਼ਾਬਤੇ ਨੂੰ ਤੋੜਣ ਦਾ ਦੋਸ਼ ਕਬੂਲਿਆ, ਅਦਾਲਤ ਨੇ ਜੁਰਮਾਨਾ ਲਗਾ ਕੇ ਬਰੀ ਕੀਤਾ

Lalu Parsad Gets Bail From

ਪਲਾਮੂ (ਝਾਰਖੰਡ), 8 ਜੂਨ

ਰਾਸ਼ਟਰੀ ਜਨਤਾ ਦਲ ਦੇ ਸੁਪਰੀਮੋ ਲਾਲੂ ਪ੍ਰਸਾਦ ਯਾਦਵ ਨੇ ਆਦਰਸ਼ ਚੋਣ ਜ਼ਾਬਤੇ ਦੀ ਉਲੰਘਣਾ ਦੇ ਮਾਮਲੇ ’ਚ ਪਲਾਮੂ ਦੀ ਅਦਾਲਤ ’ਚ ਆਪਣਾ ਜੁਰਮ ਕਬੂਲ ਕਰ ਲਿਆ, ਜਿਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ ’ਤੇ 6 ਹਜ਼ਾਰ ਰੁਪਏ ਦਾ ਜੁਰਮਾਨਾ ਲਗਾ ਕੇ ਬਰੀ ਕਰ ਦਿੱਤਾ। ਸਵੇਰੇ ਜਿਵੇਂ ਹੀ ਅਦਾਲਤ ਦੀ ਕਾਰਵਾਈ ਸ਼ੁਰੂ ਹੋਈ ਤਾਂ ਲਾਲੂ ਪ੍ਰਸਾਦ ਯਾਦਵ ਨੇ ਆਪਣਾ ਜੁਰਮ ਕਬੂਲ ਕਰ ਲਿਆ, ਜਿਸ ਤੋਂ ਬਾਅਦ ਅਦਾਲਤ ਨੇ ਇਹ ਫੈਸਲਾ ਸੁਣਾਇਆ। ਇਸ ਤੋਂ ਪਹਿਲਾਂ ਯਾਦਵ ਸਵੇਰੇ 7.30 ਵਜੇ ਜੱਜ ਐੱਸਕੇ ਮੁੰਡਾ ਦੀ ਅਦਾਲਤ ਵਿੱਚ ਪੇਸ਼ ਹੋਏ। ਯਾਦਵ ਦੇ ਵਕੀਲ ਧੀਰੇਂਦਰ ਕੁਮਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਮੁਵੱਕਿਲ ‘ਤੇ 6,000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਹੈ। ਸਾਲ 2009 ਵਿੱਚ ਚੋਣ ਪ੍ਰਚਾਰ ਦੌਰਾਨ ਯਾਦਵ ਨੇ ਹੈਲੀਕਾਪਟਰ ਨੂੰ ਗੜ੍ਹਵਾ ਵਿੱਚ ਨਿਰਧਾਰਤ ਥਾਂ ਤੋਂ ਕਿਸੇ ਹੋਰ ਥਾਂ ਉਤਰਵਾਇਆ ਸੀ, ਜਿਸ ਤੋਂ ਬਾਅਦ ਮੌਕੇ ’ਤੇ ਮੌਜੂਦ ਮੈਜਿਸਟਰੇਟ ਨੇ ਉਨ੍ਹਾਂ ਖ਼ਿਲਾਫ਼ ਚੋਣ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਕੀਤਾ ਸੀ। ਜੁਰਮਾਨੇ ਦੀ ਰਕਮ ਜਮਾਂ ਕਰਵਾਉਣ ਤੋਂ ਬਾਅਦ ਉਹ ਪਟਨਾ ਲਈ ਰਵਾਨਾ ਹੋ ਗਿਆ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।