ਲਗਾਤਰ ਵਧਦੀ ਮਹਿੰਗਾਈ ਦੇ ਮੁੱਦੇ ‘ਤੇ ਕਾਂਗਰਸ ਕੇਂਦਰ ਸਰਕਾਰ ਖਿਲਾਫ਼ ਹੱਲ੍ਹਾ ਬੋਲ ਰਹੀ ਏ । ਕਾਂਗਰਸ ਅੱਜ ਦੇਸ਼ ਭਰ ‘ਚ ਵਧਦੀ ਮਹਿੰਗਾਈ ਖਿਲਾਫ਼ ਸੜਕਾਂ ‘ਤੇ ਵਿਰੋਧ ਪ੍ਰਦਰਸ਼ਨ ਕਰ ਰਹੀ ਏ। ਲੁਧਿਆਣਾ ਵਿੱਚ ਯੂਥ ਕਾਂਗਰਸ ਦੇ ਆਗੂਆਂ ਵੱਲੋਂ ਧਰਨੇ ਲਗਾਏ ਗਏ ਨੇ …ਕਾਂਗਰਸੀ ਆਗੂਆਂ ਦਾ ਕਹਿਣਾ ਏ ਕਿ ਮੋਦੀ ਸਰਕਾਰ ਹਰ ਰੋਜ਼ ਤੇਲ ਦੀਆਂ ਕੀਮਤਾਂ ਵਧਾ ਕੇ ਦੇਸ਼ ਦੀ ਜਨਤਾ ਨੂੰ ਗੁੱਡ ਮਾਰਨਿੰਗ ਦਾ ਸੁਨੇਹਾ ਦਿੰਦੀ ਏ …. ਪਿਛਲੇ 16 ਦਿਨਾਂ ਵਿੱਚ ਤੇਲ ਦੀਆਂ ਕੀਮਤਾਂ ਵਿੱਚ 14 ਵਾਰ ਵਾਧਾ ਕੀਤਾ ਗਿਆ ਏ। ਯੂਥ ਕਾਂਗਰਸ ਦੇ ਪ੍ਰਦਰਸ਼ਨਕਾਰੀਆਂ ਨੇ ਭਾਜਪਾ ਸਰਕਾਰ ਦਾ ਪੁਤਲਾ ਫੂਕਿਆ ਤੇ ਸਰਕਾਰ iਖ਼ਲਾਫ਼ ਨਾਅਰੇਬਾਜ਼ੀ ਕੀਤੀ। ਯੂਥ ਕਾਂਗਰਸ ਦੇ ਆਗੂ ਨੇ ਦੋਸ਼ ਲਾਇਆ ਕਿ ਜਦੋਂ ਤੋਂ ਭਾਜਪਾ ਸੱਤਾ ਵਿੱਚ ਆਈ ਏ, ਉਹ ਜਨਤਾ ਦੀ ਲੁੱਟ ਕਰਨ ਵਿੱਚ ਲੱਗੀ ਹੋਈ ਏ।