• ਸ਼ੁੱਕਰਵਾਰ. ਜੂਨ 9th, 2023

ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਹੋਰ ਵਧੀਆਂ

Ex Health Minister Vijay Singla In Trouble

ਐੱਸਏਐੱਸ ਨਗਰ (ਮੁਹਾਲੀ), 26 ਮਈ

ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਦੀਆਂ ਮੁਸ਼ਕਲਾਂ ਵਧਣ ਲੱਗੀਆਂ ਹਨ। ਪੁਲੀਸ ਦੀ ਮੁੱਢਲੀ ਤਫ਼ਤੀਸ਼ ਵਿੱਚ ਇਹ ਗੱਲ ਸਾਫ਼ ਹੋ ਗਈ ਹੈ ਕਿ ਸਿੰਗਲਾ ਦਾ ਭਾਣਜਾ ਹੀ ਉਸ ਲਈ ਰਿਸ਼ਵਤ ਰੂਪੀ ਕਮਿਸ਼ਨ ਲਈ ਦਲਾਲੀ ਦਾ ਕੰਮ ਕਰਦਾ ਸੀ। ਸਿਰ ’ਤੇ ਮੰਤਰੀ ਮਾਮੇ ਦਾ ਹੱਥ ਹੋਣ ਕਾਰਨ ਉਹ ਬੇਖ਼ੌਫ਼ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਤਾੜਦਾ ਸੀ ਅਤੇ ਠੇਕੇਦਾਰਾਂ ਕੋਲੋਂ ਕਮਿਸ਼ਨ ਲੈ ਕੇ ਦੇਣ ਲਈ ਦਬਾਅ ਬਣਾਉਂਦਾ ਸੀ। ਸਿੰਗਲਾ ਤੇ ਉਸ ਦਾ ਭਾਣਜਾ ਪ੍ਰਦੀਪ ਕੁਮਾਰ 27 ਮਈ ਤੱਕ ਪੁਲੀਸ ਰਿਮਾਂਡ ’ਤੇ ਹਨ। ਉੱਚ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਾਂਚ ਟੀਮ ਨੇ ਸਿੰਗਲਾ ਅਤੇ ਉਸ ਦੇ ਦਲਾਲ ਭਾਣਜੇ ਤੋਂ ਕਰਾਸ ਪੁੱਛਗਿੱਛ ਕੀਤੀ ਗਈ ਹੈ। ਉਧਰ ਪੰਜਾਬ ਪੁਲੀਸ ਦੀ ਇੱਕ ਹੋਰ ਜਾਂਚ ਏਜੰਸੀ ਓਕੋ ਦੇ ਅਧਿਕਾਰੀਆਂ ਵੱਲੋਂ ਵੀ ਮਾਮੇ-ਭਾਣਜੇ ਤੋਂ ਪੁੱਛਗਿੱਛ ਕਰਨ ਬਾਰੇ ਪਤਾ ਲੱਗਾ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।