ਬਿਊਰੋ ਰਿਪੋਰਟ , 7 ਜੂਨ
ਸਾਬਕਾ ਮੁੱਖਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਚੰਡੀਗੜ੍ਹ ਦੇ ਪੀਜੀਆਈ ਹਸਪਤਾਲ ਕਰਵਾਇਆ ਦਾਖਲ | ਛਾਤੀ ਅਤੇ ਪੇਟ ਵਿੱਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਪੀਜੀਆਈ ਦੇ ਕਾਰਡੀਅਕ ਸੈਂਟਰ ਵਿੱਚ ਦਾਖਲ ਕਰਵਾਇਆ | ਸੋਮਵਾਰ ਦੇਰ ਸ਼ਾਮ ਉਹਨਾ ਨੂੰ ਚੈੱਕ ਅਪ ਲਈ ਲਿਆਂਦਾ ਗਿਆ ਸੀ | ਡਾਕਟਰਾਂ ਦੀ ਸਲਾਹ ਤੋਂ ਬਾਅਦ ਉਹਨਾ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ | ਡਾਕਟਰਾਂ ਮੁਤਾਬਿਕ ਉਹਨਾ ਨੂੰ ਗੈਸੇਟਿਕ ਨਾਲ ਜੁੜੀ ਤਕਲੀਫ ਹੋਈ ਸੀ | ਡਾਕਟਰਾਂ ਵੱਲੋਂ ਉਹਨਾ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ | ਸਾਬਕਾ ਮੁੱਖਮੰਤਰੀ ਦੀ ਹਾਲਤ ਤੇ ਨਜ਼ਰ ਰੱਖ ਰਹੀ ਹੈ ਡਾਕਟਰਾਂ ਦੀ ਟੀਮ |