ਆਮ ਆਦਮੀ ਪਾਰਟੀ ਦੇ ਸਾਂਸਦ ਅਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਆਖਿਰ ਜ਼ੀਰਾ ਫੈਕਟਰੀ ਨੂੰ ਬੰਦ ਕਰਨਵਾਉਣ ਲਈ ਸ਼ੁਰੂ ਕੀਤੇ ਗਏ ਮੋਰਚੇ ‘ਤੇ ਚੁੱਪੀ ਤੋੜੀ ਅਤੇ ਕਿਹਾ ਕਿ ਕਿਸਾਨਾਂ ਦੇ ਕਹਿਣ ਤੋਂ ਪਹਿਲਾਂ ਹੀ ਸੋਸ਼ਲ ਮੀਡੀਆ ਤੇ ਉਨਾਂ ਨੇ ਜਦੋਂ ਇਕ ਵੀਡੀਓ ਦੇਖੀ ਤਾਂ ਉਸ ਤੋਂ ਤੁਰੰਤ ਬਾਅਦ ਉਨਾਂ ਵੱਲੋਂ ਐਨ ਜੀ ਟੀ ਦੇ ਮੈਂਬਰਾਂ ਸਮੇਤ ਮੌਕੇ ਤੇ ਪਹੁੰਚ ਕੇ ਸੈਂਪਲ ਭਰਣ ਦੀ ਕੋਸ਼ਿਸ਼ ਕੀਤੀ ਗਈ ਪਰ ਉਦੋਂ ਤੱਕ ਫੈਕਟਰੀ ਦੇ ਬੋਰ ਨੂੰ ਪੁੱਟ ਦਿਤਾ ਗਿਆ ਸੀ।
ਹਾਲਾਂਕਿ ਉਨਾਂ ਵੱਲੋਂ ਸੈਂਪਲ ਵੀ ਲਏ ਗਏ ਅਤੇ ਜਾਂਚ ਲਈ ਵੱਖ ਵੱਖ ਥਾਵਾਂ ਤੇ ਭੇਜੇ ਗਏ ਨੇ ਅਤੇ ਸਰਕਾਰ ਵੱਲੋਂ ਜਾਂਚ ਕਮੇਟੀਆਂ ਵੀ ਗਠਿਤ ਕਰ ਦਿਤੀਆਂ ਗਈਆਂ ਨੇ।ਇਸ ਤੋਂ ਇਲਾਵਾ ਉਨਾਂ ਕਿਹਾ ਇਸ ਮਾਮਲੇ ਤੇ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਕਿਉਂ ਕਿ ਪਾਣੀ ਕਿਸੇ ਇਕ ਲਈ ਨਹੀਂ ਪੂਰੇ ਸਮਾਜ ਲਈ ਕੁਦਰਤੀ ਸ੍ਰੌਤ ਹੈ।ਉਨਾਂ ਕਿਹਾ ਕਿ ਜੇਕਰ ਇਸ ਫੈਕਟਰੀ ਵੱਲੋਂ ਧਰਤੀ ਹੇਠਾਂ ਪਾਣੀ ਸੁੱਟਿਆ ਜਾਂਦਾ ਹੈ ਤਾਂ ਉਹ 15 ਤੋਂ 20 ਬਾਅਦ ਵੀ ਗੰਦਲਾ ਰਹਿੰਦਾ ਹੈ ਅਤੇ ਕਿਸੇ ਸਮੇਂ ਵੀ ਇਸਦੇ ਸੈਂਪਲ ਲਏ ਜਾ ਸਕਦੇ ਨੇ।ਜੇਕਰ ਅਜਿਹਾ ਫੈਕਟਰੀ ਦੇ ਮਾਲਕ ਵੱਲੋਂ ਕੀਤਾ ਗਿਆ ਹੈ ਜਾਂ ਕਿਸੇ ਵੀ ਫੈਕਟਰੀ ਵੱਲੋਂ ਕੀਤਾ ਜਾ ਰਿਹਾ ਹੈ ਉਹਨਾਂ ਖਿਲਾਫ ਸਖਤ ਕਾਰਵਾਈ ਕਰਵਾਉਣ ਲਈ ਉਹ ਖੁਦ ਅੱਗੇ ਆਉਣਗੇ।
ਪੰਜਾਬ ਪ੍ਰਦੁਸ਼ਣ ਕੰਟਰੋਲ ਬੋਰਡ ਵਿਚ ਵੱਡੇ ਪੱਧਰ ਤੇ ਕਾਲਾਬਜ਼ਾਰੀ ਅਤੇ ਭ੍ਰਿਸ਼ਟਾਚਾਰ ਫੈਲਿਆ ਹੋਇਆ ਹੋਇਆ ਹੈ ਇਸਦਾ ਖੁਲਾਸਾ ਉਨਾਂ ਵੱਲੋਂ 2009 ਤੋਂ ਹੀ ਕੀਤਾ ਜਾ ਰਿਹਾ ਹੈ ਅਤੇ ਸਿਆਸੀ ਲੀਡਰਾਂ ਦੀ ਇਸ ਕਾਲੇ ਕਾਰੋਬਾਰ ਵਿਚ ਸ਼ਮੂਲੀਅਤ ਹੈ।ਉਨਾਂ ਕਿਹਾ ਸਰਕਾਰ ਜਲਦ ਹੀ ਜ਼ੀਰਾ ਵਿਚ ਬੈਠੇ ਕਿਸਾਨਾਂ ਦਾ ਹੱਲ ਕੱਢਣ ਲਈ ਠੋਸ ਕਦਮ ਚੁੱਕਣ ਦੀ ਤਿਆਰੀ ਕਰ ਰਹੀ ਹੈ