ਕਿਸਾਨਾਂ ਵੱਲੋਂ ਦਿੱਲੀ ਦੀਆਂ ਬਰੂਹਾਂ ਤੋਂ ਮੋਰਚੇ ਹਟਾਏ ਜਾਣ ਬਾਅਦ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਬੈਠਕ ਭਲਕੇ 15 ਜਨਵਰੀ ਨੂੰ ਸਿੰਘੂ ਬਾਰਡਰ ਕੋਲ ਕਜਾਰੀਆ ਟਾਈਲਸ (ਕੁੰਡਲੀ) ਵਿਖੇ ਹੋਵੇਗੀ। ਸੰਯੁਕਤ ਮੋਰਚੇ ਨੂੰ ਇਕੱਠਾ ਰੱਖਣ ਦੀ ਕਵਾਇਦ ਤਹਿਤ ਇਹ ਬੈਠਕ ਖਾਸੀ ਮਹੱਤਵਪੂਰਨ ਹੋਵੇਗੀ। ਮੋਰਚੇ ਦੀ 9 ਮੈਂਬਰੀ ਤਾਲਮੇਲ ਕਮੇਟੀ ਨੇ ਅੱਜ ਵੀ ਦਿੱਲੀ ਵਿੱਚ ਬੈਠਕ ਕੀਤੀ।