ਬੰਗਲੂਰੂ, 10 ਫਰਵਰੀ
ਕਰਨਾਟਕ ਵਿੱਚ ਹਿਜਾਬ ਬਨਾਮ ਭਗਵਾ ਸ਼ਾਲ ਵਿਵਾਦ ਕਰਕੇ ਬਣੇ ਤਣਾਅ ਦਰਮਿਆਨ ਸੂਬਾ ਸਰਕਾਰ ਵੱਲੋਂ ਤਿੰਨ ਦਿਨਾਂ ਲਈ ਸਾਰੇ ਹਾਈ ਸਕੂਲ ਤੇ ਕਾਲਜ ਬੰਦ ਕੀਤੇ ਜਾਣ ਦੇ ਹੁਕਮਾਂ ਮਗਰੋਂ ਸਿੱਖਿਆ ਸੰਸਥਾਵਾਂ ਵਿੱਚ ਮਾਹੌਲ ਸ਼ਾਂਤ ਹੋ ਗਿਆ ਹੈ। ਸੂਤਰਾਂ ਨੇ ਕਿਹਾ ਕਿ ਜ਼ਿਆਦਾਤਰ ਸਕੂਲ-ਕਾਲਜ ਸਿੱਖਿਆ ਦੇ ਆਨਲਾਈਨ ਮੋਡ ਵਿੱਚ ਪਰਤ ਆਏ ਹਨ ਜਦੋਂਕਿ ਪ੍ਰਾਇਮਰੀ ਸਕੂਲ ਬਿਨਾਂ ਕਿਸੇ ਰੋਕ-ਟੋਕ ਦੇ ਆਮ ਵਾਂਗ ਲੱਗੇ।