ਨਵੀਂ ਦਿੱਲੀ, 11 ਫਰਵਰੀ
ਸੁਪਰੀਮ ਕੋਰਟ ਨੇ ਅੱਜ ਕਿਹਾ ਕਿ ਉਹ ਹਿਜਾਬ ਵਿਵਾਦ ’ਚ ਕਰਨਾਟਕ ਹਾਈ ਕੋਰਟ ਤੋਂ ਬਕਾਇਆ ਮਾਮਲੇ ਆਪਣੇ ਕੋਲ ਤਬਦੀਲ ਕਰਨ ਸਬੰਧੀ ਪਟੀਸ਼ਨ ਸੂਚੀਬੱਧ ਕਰਨ ਦੀ ਅਪੀਲ ’ਤੇ ਵਿਚਾਰ ਕਰੇਗਾ। ਚੀਫ ਜਸਟਿਸ ਐੱਨਵੀ ਰਾਮੰਨਾ, ਜਸਟਿਸ ਏਐੱਸ ਬੋਪੰਨਾ ਅਤੇ ਜਸਟਿਸ ਹਿਮਾ ਕੋਹਲੀ ਦੇ ਬੈਂਚ ਨੇ ਕਿਹਾ ਕਿ ਹਾਈ ਕੋਰਟ ਮਾਮਲੇ ਦੀ ਸੁਣਵਾਈ ਕਰ ਰਿਹਾ ਹੈ ਅਤੇ ਉਸ ਨੂੰ ਇਸ ’ਤੇ ਸੁਣਵਾਈ ਕਰਕੇ ਫ਼ੈਸਲਾ ਦੇਣਾ ਚਾਹੀਦਾ ਹੈ।