Skip to content
INDERJEETSINGH
ਜੇਕਰ ਤੁਹਾਡਾ ਬੈਂਕ ਦੇ ਵਿੱਚ ਖਾਤਾ ਹੈ ਤਾਂ ਤੁਹਾਨੂੰ ਇਸ ਖ਼ਬਰ ਤੇ ਖਾਸ ਧਿਆਨ ਦੇਣ ਦੀ ਲੋੜ ਹੈ. ਕੇਂਦਰ ਸਰਕਾਰ ਪੈਸੇ ਦੇ ਲੈਣ ਦੇਣ ਨੂੰ ਲੈਕੇ ਇਸ ਸਾਲ ਨਵੀ ਨੀਤੀ ਲਿਆਉਣ ਦੀ ਤਿਆਰੀ ਕਰ ਰਹੀ ਹੈ.
ਇਸਦੇ ਅਨੁਸਾਰ ਹੁਣ ਆਮ ਲੋਕ ਆਪਣੀ ਪਛਾਣ ਦੀ ਪੁਸ਼ਟੀ ਕਰਵਾ ਕੇ ਹੀ ਪੈਸੇ ਕਢਵਾ ਸਕਣਗੇ। ਇਸਦੇ ਲਈ ਚਿਹਰੇ ਦੀ ਪ੍ਰਮਾਣਿਕਤਾ ਅਤੇ ਅੱਖਾਂ ਦੀ ਆਇਰਿਸ ਸਕੈਨਿੰਗ ਕਰਨ ਦਾ ਕਾਨੂੰਨ ਲਿਆਂਦਾ ਜਾ ਸਕਦਾ ਹੈ। ਕੁਝ ਬੈਂਕ ਅਜਿਹਾ ਕਰਨ ਦੀ ਯੋਜਨਾ ਬਣਾ ਰਹੇ ਹਨ। ਇਕ ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੈਂਕ ਨਕਦ ਲੈਣ-ਦੇਣ ‘ਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਇਹ ਫੈਸਲਾ ਲੈ ਸਕਦੇ ਹਨ। ਨਾਲ ਇਹ ਵੀ ਦਾਅਵਾ ਕੀਤਾ ਜਾ ਰਿਹਾ ਹੈ ਕੇ ਇਸ ਦੇ ਨਾਲ ਹੀ ਟੈਕਸ ਚੋਰੀ ਵੀ ਰੁਕੇਗੀ।
ਕੁਝ ਨਿੱਜੀ ਖੇਤਰ ਅਤੇ ਜਨਤਕ ਖੇਤਰ ਦੇ ਬੈਂਕ ਇਸ ਨਵੀ ਸੁਰੱਖਿਆ ਨੀਤੀ ਨੂੰ ਲਾਗੂ ਕਰਨ ਜਾ ਰਹੇ ਹਨ। ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ, ਸਰਕਾਰ ਨੇ ਬੈਂਕਾਂ ਨੂੰ ਨਿਰਧਾਰਿਤ ਸੀਮਾ ਤੋਂ ਵੱਧ ਲੈਣ-ਦੇਣ ਕਰਨ ਲਈ ਆਈਰਿਸ ਸਕੈਨ ਅਤੇ ਫੇਸ ਰਿਕੋਗਨਾਈਜੇਸ਼ਨ ਦੀ ਵਰਤੋਂ ਕਰਨ ਦੀ ਇਜਾਜ਼ਤ ਦਿੱਤੀ ਹੈ।
ਇੱਕ ਬੈਂਕਰ ਦੇ ਦੱਸਣ ਅਨੁਸਾਰ ਜੇਕਰ ਗਾਹਕ ਵੱਲੋਂ ਆਪਣਾ ਪੈਨ ਕਾਰਡ ਨਹੀਂ ਦਿਖਾਇਆ ਜਾਂਦਾ ਤਾਂ ਉਹ ਇਸ ਵੈਰੀਫਿਕੇਸ਼ਨ ਤੋਂ ਬਿਨਾਂ ਲੈਣ-ਦੇਣ ਨਹੀਂ ਕਰ ਸਕੇਗਾ।
ਜਿਥੇ ਸਰਕਾਰ ਅਤੇ ਬੈਂਕ ਇਸ ਨੀਤੀ ਨੂੰ ਲਾਹੇਵੰਦ ਦੱਸ ਰਹੇ ਹਨ ਉਥੇ ਹੀ ਕੁਝ ਮਾਹਿਰਾਂ ਦਾ ਕਹਿਣਾ ਹੈ ਕੇ ਇਸ ਤਰਾਂ ਗਾਹਕ ਦੇ ਚਿਹਰੇ ਦਾ ਡਾਟਾ ਇਕੱਠਾ ਕਰਕੇ ਬੈਂਕ ਇਸਨੂੰ ਗ਼ਲਤ ਤਰੀਕੇ ਨਾਲ ਵੀ ਵਰਤ ਸਕਦਾ ਹੈ.
ਸਰਕਾਰ ਨੇ ਕਿਹਾ ਹੈ ਕਿ ਉਹ 2023 ਤੱਕ ਨਵਾਂ ਨਿੱਜਤਾ ਕਾਨੂੰਨ ਲਿਆਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਰਕਾਰੀ ਅਧਿਕਾਰੀਆਂ ਦਾ ਕਹਿਣਾ ਹੈ ਕੇ ਇਸ ਨਵੀਂ ਨੀਤੀ ਦੀ ਵਰਤੋਂ ਇੱਕ ਵਿੱਤੀ ਸਾਲ ਵਿੱਚ 20 ਲੱਖ ਰੁਪਏ ਤੋਂ ਵੱਧ ਦੇ ਲੈਣ ਦੇਣ ਕਰਨ ਵਾਲੇ ਵਿਅਕਤੀਆਂ ਦੀ ਪਛਾਣ ਦੀ ਪੁਸ਼ਟੀ ਕਰਨ ਲਈ ਕੀਤੀ ਜਾ ਸਕਦੀ ਹੈ। ਭਾਵੇਂ ਗਾਹਕ ਨੇ ਪਹਿਲਾਂ ਹੀ ਆਪਣੇ ਸਾਰੇ ਪਛਾਣ ਪੱਤਰ ਬੈਂਕ ਨੂੰ ਦਿੱਤੇ ਹੋਏ ਹਨ।
ਦਸੰਬਰ ਵਿੱਚ, ਵਿੱਤ ਮੰਤਰਾਲੇ ਨੇ ਬੈਂਕਾਂ ਨੂੰ UIDAI ਦੇ ਇੱਕ ਪੱਤਰ ‘ਤੇ ਲੋੜੀਂਦੀ ਕਾਰਵਾਈ ਕਰਨ ਲਈ ਕਿਹਾ ਸੀ। ਮੰਤਰਾਲੇ ਨੇ ਕਿਹਾ ਸੀ ਕਿ ਖਾਸ ਤੌਰ ‘ਤੇ ਜਿੱਥੇ ਕਿਸੇ ਵਿਅਕਤੀ ਦੀ ਫਿੰਗਰਪ੍ਰਿੰਟ ਦੀ ਪੁਸ਼ਟੀ ਅਸਫਲ ਹੋ ਜਾਂਦੀ ਹੈਉਥੇ ਟਰਾਂਜੈਕਸ਼ਨ ਕਰਨ ਲਈ ਚਿਹਰੇ ਦੀ ਪਛਾਣ ਅਤੇ ਆਇਰਿਸ ਸਕੈਨਿੰਗ ਰਾਹੀਂ ਪੁਸ਼ਟੀ ਕੀਤੀ ਜਾਣੀ ਚਾਹੀਦੀ ਹੈ।