ਹੁਣ PUBG Mobile ਦਾ ਦੇਸੀ ਵਰਜਨ BGMI ਵੀ
ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹੋਇਆ ਗਾਇਬ
PUBG ਖੇਡਣ ਵਾਲਿਆਂ ਲਈ ਖ਼ਬਰ ਸਾਮਣੇ ਆ ਰਹੀ ਹੈ I ਹੁਣ PUBG Mobile ਦਾ ਦੇਸੀ ਵਰਜਨ BGMI ਵੀ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਹਟਾ ਦਿੱਤਾ ਗਿਆ ਹੈ I ਇਸਤੋਂ ਪਹਿਲਾ BGMI ਦੇ ਵਾਂਗ Free Fire ਵੀ ਗੂਗਲ ਪਲੇ ਸਟੋਰ ਤੋਂ ਅਚਾਨਕ ਗਾਇਬ ਹੋ ਗਿਆ ਸੀ ਤੇ ਹੁਣ ਤਕ ਇਹ ਵਾਪਸ ਨਹੀਂ ਆਇਆ I ਜਿਸ ਹਿਸਾਬ ਨਾਲ ਇਹ ਪਲੇ ਸਟੋਰ ਤੋਂ ਗਾਇਬ ਹੋਇਆ ਹੈ ਉਸ ਤੋਂ ਕਈ ਸਵਾਲ ਖੇਡ ਹੋ ਰਹੇ ਨੇ ਕੀ ਹੁਣ BGMI ਯਾਨੀ ਕੇ ਬੈਟਲਗ੍ਰਾਉੰਡ ਮੋਬਾਈਲ ਇੰਡੀਆ ਵੀ PUBG Mobile ਦੀ ਤਰਾਂ ਬੈਨ ਹੋ ਗਿਆ ਹੈ I
ਅਜੇ PUBG Mobile ਦੇ ਭਾਰਤ ਵਿਚ ਬੈਨ ਹੋਣ ਦਾ ਮਾਮਲਾ ਠੰਡਾ ਵੀ ਨਹੀਂ ਹੋਇਆ ਸੀ ਕੇ ਹੁਣ PUBG Mobile ਦਾ ਦੇਸੀ ਵਰਜਨ BGMI ਵੀ ਪਲੇ ਸਟੋਰ ਅਤੇ ਐਪਲ ਐਪ ਸਟੋਰ ਤੋਂ ਗਾਇਬ ਹੋਣ ਤੋਂ ਬਾਅਦ ਮੁੱਦਾ ਕਾਫ਼ੀ ਚਰਚਾ ਵਿਚ ਆ ਗਿਆ ਹੈ I ਮਾਣਿਆ ਜਾ ਰਿਹਾ ਹੈ ਕੀ ਇਸ ਦੇ ਪਿੱਛੇ ਵਜ੍ਹਾ ਸਰਕਾਰ ਦੁਆਰਾ ਦਿੱਤੇ ਨਿਰਦੇਸ਼ ਨੇ I ਹਾਲ ਹੀ ਦੇ ਵਿਚ ਇਕ ਕੇਸ ਖ਼ਬਰਾਂ ਵਿਚ ਆਇਆ ਸੀ ਜਿਸ ਵਿਚ ਇਕ 16 ਸਾਲ ਦੇ ਸ਼ਖਸ ਨੇ PUBG ਵਰਗੀ ਗੇਮ ਲਈ ਆਪਣੀ ਮਾਂ ਦਾ ਕਤਲ ਕਰ ਦਿੱਤਾ ਸੀ I ਕਿਉਕਿ ਉਸ ਦੀ ਮਾਂ ਉਸ ਨੂੰ ਗੇਮ ਖੇਡਣ ਤੋਂ ਰੋਕਦੀ ਸੀ I ਇਹ ਮਾਮਲਾ ਸੰਸਦ ਤਕ ਪੋਹੁਚੀਆਂ ਸੀ ਜਿਸ ਕਰਕੇ ਗ੍ਰਹਿਮੰਤਰਾਲੇ ਨੇ ਇਸ ਤੇ ਜਾਂਚ ਬੈਠਾ ਦਿੱਤੀ ਸੀ I ਜਾਂਚ ਦੇ ਰਹੀ ਸਰਕਾਰ ਨੂੰ ਇਹ ਜਾਣਕਾਰੀ ਮਿਲੀ ਹੈ ਕੀ ਸਰਕਾਰ ਦੁਆਰਾ ਬੈਨ ਕਿੱਤਿਆਂ ਕੁਝ ਗੇਮ ਨਾਂਅ ਬਦਲ ਕੇ ਫੇਰ ਪਲੇ ਸਟੋਰ ਵਿਚ ਆ ਗਈਆਂ ਨੇ I ਹੁਣ ਅੰਦੇਸ਼ਾ ਇਹ ਹੀ ਲਾਇਆ ਜਾ ਰਿਹਾ ਹੈ ਕੀ ਪਲੇ ਸਟੋਰ ਤੋਂ BGMI ਯਾਨੀ ਕੇ ਬੈਟਲਗ੍ਰਾਉੰਡ ਮੋਬਾਈਲ ਇੰਡੀਆ ਹਟਾਉਣ ਦੇ ਪਿੱਛੇ ਵੀ ਭਾਰਤ ਸਰਕਾਰ ਦਾ ਹੱਥ ਹੈ I