ਅੰਮ੍ਰਿਤਸਰ ਪੁਲਿਸ ਨੇ 2 ਔਰਤਾਂ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਏ … ਪੁਲਿਸ ਵੱਲੋਂ ਬਰਾਮਦ ਕੀਤੀ ਗਈ ਹੈਰੋਇਨ ਦੀ ਕੀਮਤ ਅੰਤਰਰਾਸ਼ਟਰੀ ਬਜ਼ਾਰ ਵਿੱਚ ਕਰੋੜਾਂ ਰੁਪਏ ਦੱਸੀ ਜਾ ਰਹੀ ਏ …ਪੁਲਿਸ ਅਧਿਕਾਰੀਆਂ ਮੁਤਾਬਿਕ ਉਹਨਾਂ ਨੇ ਗੁਪਤ ਗੁਪਤ ਸੁਚਨਾ ਦੇ ਅਧਾਰ ਉੱਤੇ ਰੇਡ ਕੀਤੀ ਸੀ ਜਿਸ ਤੋਂ ਬਾਅਦ ਉਹਨਾਂ ਨੇ ਇਹਨਾਂ ਦੋਹਾਂ ਔਰਤਾਂ ਨੂੰ ਕਾਬੂ ਕੀਤਾ …ਇਹਨਾਂ ਔਰਤਾਂ ਦਾ ਇੱਕ ਹੋਰ ਸਾਥੀ ਸੀ ਜਿਹੜਾ ਕਿ ਮੋਕੇ ਤੋਂ ਫਰਾਰ ਹੋ ਗਿਆ ….ਫਰਾਰ ਹੋਏ ਮੁਲਜਮ ਦਾ ਨਾਅ ਸਾਜਨ ਕਲਿਆਣ ਏ ਤੇ ਉਹ ਅੰਮ੍ਰਿਤਸਰ ਦੇ ਏਕਤਾ ਨਗਰ ਚਮਰੰਗ ਰੋਡ ‘ਤੇ ਰਹਿਣ ਵਾਲਾ ਏ …. ਪੁਲਿਸ ਵੱਲੋਂ ਰੇਡ ਦੌਰਾਨ ਉਸ ਦੀ ਰਿਹਾਇਸ਼ ਤੋਂ ਪਤਨੀ ਪ੍ਰਿਆ ਅਤੇ ਮਾਤਾ ਸਵਿੰਦਰ ਕੌਰ ਨੂੰ ਗ੍ਰਿਰਤਾਰ ਕਰ ਲਿਆ ਏ। ਪੁਲਿਸ ਵੱਲੋਂ ਦੋਸ਼ੀ ਦੀਆਂ 2 ਗੱਡੀਆਂ ਅਤੇ 59 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ ਗਈ ਏ।