ਭਾਰਤੀ ਤੇ ਹਰਸ਼ ਨੂੰ ਮਿਲੀ ਵੱਡੀ ਰਾਹਤ, ਜੇਲ੍ਹ ‘ਚ ਨਹੀਂ ਕੱਟਣੀ ਪਵੇਗੀ ਅੱਜ ਦੀ ਰਾਤ!

ਮੁੰਬਈ : ਡਰੱਗ ਕੇਸ ਵਿਚ ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦੁਆਰਾ ਗਿਰਫ਼ਤਾਰ ਕੀਤੀ ਗਈ ਕਾਮੇਡੀਅਨ ਭਾਰਤੀ ਸਿੰਘ ਅਤੇ ਉਸ ਦੇ ਪਤੀ ਹਰਸ਼ ਲਿਮਬਾਚਿਯਾ ਲਈ ਰਾਹਤ ਭਰੀ ਖਬਰ ਸਾਹਮਣੇ ਆਈ ਹੈ। ਦਰਅਸਲ ਦੋਵੇ (ਪਤੀ-ਪਤਨੀ) ਨੂੰ ਮੁੰਬਈ ਦੀ ਇਕ ਸਪੈਸ਼ਲ ਐਨਡੀਪੀਐਸ ਅਦਾਲਤ ਨੇ ਜ਼ਮਾਨਤ ਦੇ ਦਿੱਤੀ ਹੈ।

 ਐਨਸੀਬੀ ਦੁਆਰਾ ਸ਼ਨੀਵਾਰ ਨੂੰ ਭਾਰਤੀ ਸਿੰਘ ਦੇ ਦਫ਼ਤਰ ਅਤੇ ਘਰ ਉੱਤੇ ਛਾਪੇਮਾਰੀ ਕੀਤੀ ਗਈ ਸੀ। ਇਸ ਛਾਪੇਮਾਰੀ ਦੌਰਾਨ ਉਨ੍ਹਾਂ ਦੇ ਅੰਧੇਰੀ ਸਥਿਤ ਘਰ ਤੋਂ ਗਾਂਜਾ ਬਰਾਮਦ ਹੋਇਆ ਸੀ ਜਿਸ ਕਰਕੇ ਐਨਸੀਬੀ ਨੇ ਭਾਰਤੀ ਸਿੰਘ ਨੂੰ ਗਿਰਫਤਾਰ ਕਰ ਲਿਆ ਸੀ। ਪੁੱਛਗਿੱਛ ਦੌਰਾਨ ਭਾਰਤੀ ਸਿੰਘ ਨੇ ਗਾਂਜਾ ਲੈਣ ਦੀ ਗੱਲ ਕਬੂਲੀ ਸੀ। ਇਸ ਤੋਂ ਬਾਅਦ ਦੇਰ ਰਾਤ ਹਰਸ਼ ਨੂੰ ਵੀ ਐਨਸੀਬੀ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਸੀ।   

ਐਨਸੀਬੀ ਨੇ ਦੋਵਾਂ ਨੂੰ ਬੀਤੇ ਦਿਨ (ਐਤਵਾਰ) ਕਿਲ੍ਹਾ ਕੋਰਟ ਵਿਚ ਪੇਸ਼ ਕੀਤਾ ਸੀ ਜਿੱਥੇ ਕੋਰਟ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ ਵਿਚ ਭੇਜ ਦਿੱਤਾ ਸੀ। ਭਾਰਤੀ ਸਿੰਘ ਨੂੰ ਕਲਿਆਣ ਜੇਲ੍ਹ ਵਿਚ ਸ਼ਿਫਟ ਕੀਤਾ ਗਿਆ ਸੀ, ਜਦਕਿ ਉਨ੍ਹਾਂ ਦੇ ਪਤੀ ਹਰਸ਼ ਨੂੰ ਟਲੋਜਾ ਜੇਲ੍ਹ ਵਿਚ ਰੱਖਿਆ ਗਿਆ ਸੀ, ਹਾਲਾਂਕਿ ਦੋਵਾਂ ਨੇ ਬੀਤੇ ਦਿਨ ਹੀ ਆਪਣੀ ਜ਼ਮਾਨਤ ਅਰਜ਼ੀਆਂ ਦਾਖਲ ਕਰ ਦਿੱਤੀਆਂ ਸਨ। ਖੈਰ ਹੁਣ ਦੋਵਾਂ ਨੂੰ ਜ਼ਮਾਨਤ ਮਿਲਣ ਮਗਰੋਂ ਇਕ ਵੱਡੀ ਰਾਹਤ ਜ਼ਰੂਰ ਮਿਲੀ ਹੈ ਅਤੇ ਅੱਜ ਦੀ ਰਾਤ ਉਨ੍ਹਾਂ ਨੂੰ ਜੇਲ੍ਹ ਵਿਚ ਨਹੀਂ ਕੱਟਣੀ ਪਵੇਗੀ।  

news

Leave a Reply

Your email address will not be published. Required fields are marked *