ਬਠਿੰਡਾ ਵਿਚ ਇਕ ਘਰ ‘ਚੋਂ ਮਿਲੀਆਂ ਤਿੰਨ ਜੀਆਂ ਦੀਆਂ ਲਾਸ਼ਾਂ, ਫੈਲੀ ਸਨਸਨੀ !

ਚੰਡੀਗੜ੍ਹ : ਬਠਿੰਡਾ ਵਿਚ ਇਕ ਘਰ ‘ਚੋਂ ਤਿੰਨ ਲਾਸ਼ਾਂ ਮਿਲਣ ਕਾਰਨ ਸਨਸਨੀ ਫੈਲ ਗਈ ਹੈ। ਦਰਅਸਲ ਮਾਮਲਾ ਕਮਲਾ ਨਹਿਰੂ ਕਲੌਨੀ ਤੋਂ ਸਾਹਮਣੇ ਆਇਆ ਹੈ। ਇੱਥੋਂ ਦੀ ਕੋਠੀ ਨੰਬਰ 387 ਵਿਚ ਇਕ ਪਰਿਵਾਰ ਦੇ ਤਿੰਨ ਜੀਆਂ ਦੀ ਲਾਸ਼ਾਂ ਮਿਲੀਆਂ ਹਨ।

ਜਾਣਕਾਰੀ ਅਨੁਸਾਰ ਹੁਣ ਤੱਕ ਇਹ ਸਾਫ਼ ਨਹੀਂ ਹੋ ਪਾਇਆ ਹੈ ਕਿ ਇਹ ਹੱਤਿਆ ਦਾ ਮਾਮਲਾ ਹੈ ਜਾਂ ਫਿਰ ਪਰਿਵਾਰ ਦੇ ਤਿੰਨਾਂ ਜੀਆਂ ਦੁਆਰਾ ਖੁਦਕੁਸ਼ੀ ਕੀਤੀ ਗਈ ਹੈ। ਉੱਥੇ ਹੀ ਪੁਲਿਸ ਵੀ ਇਸ ਘਟਨਾ ਦੀ ਜਾਣਕਾਰੀ ਪਾਉਣ ਮਗਰੋਂ ਮੌਕੇ ਉੱਤੇ ਪਹੁੰਚ ਗਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਪਿੰਡ ਬੀਬਵਾਲਾ ਦੀ ਕਾਰਪੋਰੇਟ ਸੁਸਾਇਟੀ ਦਾ ਸਕੱਤਰ ਸੀ ਜਿਸ ਦੀ ਪਹਿਚਾਣ ਚਰਣਜੀਤ ਸਿੰਘ ਖੋਖਰ ਦੇ ਰੂਪ ਵਿਚ ਹੋਈ ਹੈ। ਨਾਲ ਹੀ ਉਨ੍ਹਾਂ ਦੀ ਪਤਨੀ ਅਤੇ ਬੇਟੀ ਦੀ ਲਾਸ਼ ਵੀ ਮਿਲੀ ਹੈ ਜਿਨ੍ਹਾਂ ਦੇ ਨਾਮ ਅਜੇ ਪਤਾ ਨਹੀਂ ਚੱਲ ਸਕੇ ਹਨ।  

ਉੱਥੇ ਹੀ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਮੌਕੇ ਤੋਂ ਕੁੱਝ ਖੋਲ ਬਰਾਮਦ ਹੋਏ ਹਨ ਅਤੇ ਤਿੰਨਾਂ ਜੀਆਂ ਦੇ ਸਿਰ ਵਿਚ ਗੋਲੀ ਵੱਜੀ ਹੋਈ ਹੈ। ਪੁਲਿਸ ਮੁਤਾਬਕ ਮਾਮਲੇ ਦੀ ਜਾਂਚ ਅਜੇ ਜਾਰੀ ਹੈ। ਦੂਜੇ ਪਾਸੇ ਇਹ ਲਾਸ਼ਾਂ ਮਿਲਣ ਮਗਰੋਂ ਆਸ-ਪਾਸ ਦੇ ਇਲਾਕੇ ਵਿਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਖੈਰ ਵੇਖਣਾ ਹੋਵੇਗਾ ਕਿ ਪੁਲਿਸ ਜਾਂਚ ਵਿਚ ਇਹ ਮਾਮਲਾ ਕਤਲ ਦਾ ਨਿਕਲ ਕੇ ਸਾਹਮਣੇ ਆਉਂਦਾ ਹੈ ਜਾਂ ਫਿਰ ਘਟਨਾ ਕੋਈ ਹੋਰ ਮੋੜ ਲੈਂਦੀ ਹੈ।

news

Leave a Reply

Your email address will not be published. Required fields are marked *