ਕਿਸਾਨੀਂ ਸੰਘਰਸ਼ ਨੂੰ ਹਮਾਇਤ ਦਿੰਦਿਆਂ ਯੁਵਰਾਜ ਸਿੰਘ ਨੇ ਆਪਣਾ ਜਨਮਦਿਨ ਨਾ ਮਨਾਉਣ ਦਾ ਕੀਤਾ ਐਲਾਨ

ਚੰਡੀਗੜ੍ਹ : ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਦਿੱਲੀ ਦੀ ਘੇਰਾਬੰਦੀ ਕਰੀ ਬੈਠੇ ਕਿਸਾਨਾਂ ਨੂੰ ਹਰ ਵਰਗ ਆਪਣਾ ਸਮਰਥਨ ਦੇ ਰਿਹਾ ਹੈ। ਦਰਅਸਲ ਭਾਰਤੀ ਟੀਮ ਨੂੰ ਦੋ ਵਾਰ ਵਿਸ਼ਵ ਚੈਂਪੀਅਨ ਬਣਾਉਣ ਵਾਲੇ ਕ੍ਰਿਕਟਰ ਯੁਵਰਾਜ ਸਿੰਘ ਦਾ ਅੱਜ ਜਨਮਦਿਨ ਹੈ ਪਰ ਉਨ੍ਹਾਂ ਨੇ ਕਿਸਾਨੀਂ ਅੰਦੋਲਨ ਨੂੰ ਹਮਾਇਤ ਦਿੰਦਿਆ ਆਪਣਾ ਜਨਮਦਿਨ ਨਾ ਮਨਾਉਣ ਦਾ ਫੈਸਲਾ ਕੀਤਾ ਹੈ, ਨਾਲ ਹੀ ਉਨ੍ਹਾਂ ਨੇ ਆਪਣੇ ਪਿਤਾ ਦੀ ਹਿੰਦੂ ਧਰਮ ਬਾਰੇ ਕੀਤੀ ਵਿਵਾਦਤ ਟਿੱਪਣ ਉੱਤੇ ਦੁੱਖ ਵੀ ਪ੍ਰਗਟ ਕੀਤਾ ਹੈ।

On this day in 2019: World Cup-winning hero Yuvraj Singh announced  retirement- The New Indian Express


ਯੁਵਰਾਜ਼ ਸਿੰਘ ਨੇ ਸੋਸ਼ਲ ਮੀਡੀਆ ਉੱਤੇ ਇਕ ਪੋਸਟ ਸਾਂਝੇ ਕਰਦੇ ਹੋਏ ਕਿਹਾ ਹੈ ਕਿ ”ਇਸ ਵਾਰ ਮੈਂ ਜਨਮਦਿਨ ਮਨਾਉਣ ਦੀ ਬਜਾਏ ਆਪਣੇ ਕਿਸਾਨਾਂ ਅਤੇ ਸਾਡੀ ਸਰਕਾਰ ਦਰਮਿਆਨ ਗੱਲਬਾਤ ਦੇ ਹੱਲ ਲਈ ਅਰਦਾਸ ਕਰਦਾ ਹਾਂ। ਕਿਸਾਨ ਸਾਡੇ ਦੇਸ਼ ਦਾ ਮੁੱਢ ਹਨ ਅਤੇ ਇਹੋ ਜਿਹਾ ਕੋਈ ਵੀ ਮਸਲਾ ਨਹੀਂ ਜੋ ਸ਼ਾਂਤੀ ਨਾਲ ਗੱਲਬਾਤ ਰਾਹੀਂ ਸੁਲਝਾਇਆ ਨਾ ਜਾ ਸਕੇ”। ਉਨ੍ਹਾਂ ਅੱਗੇ ਕਿਹਾ ਕਿ ”ਭਾਰਤ ਦੇ ਇਕ ਮਾਣਮੱਤੇ ਪੁੱਤਰ ਹੋਣ ਦੇ ਨਾਤੇ, ਮੈਂ ਮੇਰੇ ਪਿਤਾ ਸ਼੍ਰੀ ਯੋਗਰਾਜ ਸਿੰਘ ਜੀ ਦੇ ਬਿਆਨਾਂ ਤੋਂ ਦੁਖੀ ਹਾਂ। ਮੈ ਸਪੱਸ਼ਟ ਕਰਨਾ ਚਾਹੁੰਦਾ ਹਾਂ ਕਿ ਉਨ੍ਹਾਂ ਦੁਆਰਾ ਕੀਤੀਆਂ ਟਿੱਪਣੀਆਂ ਇਕ ਵਿਅਕਤੀਗਤ ਸਮਰੱਥਾਂ ਵਿਚ ਹਨ। ਮੇਰੀਆਂ ਵਿਚਾਰਧਾਰਾਵਾਂ ਕਿਸੇ ਵੀ ਤਰ੍ਹਾਂ ਇਕੋ ਜਿਹੀਆਂ ਨਹੀਂ ਹਨ”। ਯੁਵਰਾਜ ਨੇ ਅਖੀਰ ਵਿਚ ਕਿਹਾ ਕਿ ”ਮੈਂ ਸਾਰਿਾਆਂ ਨੂੰ ਬੇਨਤੀ ਕਰਦਾ ਹਾਂ ਕਿ ਕੋਵਿਡ-19 ਵਿਰੁੱਧ ਸਾਵਧਾਨੀ ਵਰਤਦੇ ਰਹਿਣਾ। ਮਹਾਂਮਾਰੀ ਅਜੇ ਖਤਮ ਨਹੀਂ ਹੋਈ ਹੈ ਅਤੇ ਸਾਨੂੰ ਵਾਇਰਸ ਨੂੰ ਪੂਰੀ ਤਰ੍ਹਾਂ ਹਰਾਉਣ ਲਈ ਸਾਵਧਾਨ ਰਹਿਣ ਦੀ ਲੋੜ ਹੈ। ਜੈ ਜਵਾਨ, ਜੈ ਕਿਸਾਨ, ਜੈ ਹਿੰਦ”

know all about yograj singh former cricketer and father of yuvraj singh :  युवराज के पिता योगराज का विवादों से पुराना नाता, धोनी को कह चुके हैं भिखारी  - Navbharat Times

ਦੱਸ ਦਈਏ ਕਿ ਯੁਵਰਾਜ ਸਿੰਘ ਦੇ ਪਿਤਾ ਅਤੇ ਅਦਾਕਾਰ ਯੋਗਰਾਜ ਸਿੰਘ ਕਿਸਾਨਾਂ ਦੀ ਹਮਾਇਤ ਵਿਚ ਦਿੱਲੀ ਬਾਰਡਰ ਉੱਤੇ ਪਹੁੰਚੇ ਸਨ ਪਰ ਉੱਥੇ ਉਨ੍ਹਾਂ ਨੇ ਆਪਣੇ ਸੰਬੋਧਨ ਦੌਰਾਨ ਵਿਵਾਦਤ ਟਿੱਪਣੀ ਕਰ ਦਿੱਤੀ ਸੀ, ਜਿਸ ਉੱਤੇ ਕਾਫੀ ਵਿਵਾਦ ਵੀ ਹੋਇਆ ਸੀ, ਹਾਲਾਂਕਿ ਬਾਅਦ ਵਿਚ ਉਨ੍ਹਾਂ ਨੇ ਆਪਣੀ ਇਸ ਟਿੱਪਣੀ ਉੱਤੇ ਮੁਆਫੀ ਵੀ ਮੰਗ ਲਈ ਸੀ।

news

Leave a Reply

Your email address will not be published. Required fields are marked *