ਲੱਖਾਂ ਕਿਸਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਕਰ ਰਹੇ ਨੇ ਅੰਦੋਲਨ ਪਰ ਕੇਂਦਰੀ ਮੰਤਰੀ ਦਾ ਦਾਅਵਾ- ਇਕ ਦੋ ਫੀਸਦੀ ਕਿਸਾਨ ਨੇ ਸ਼ਾਮਲ

ਚੰਡੀਗੜ੍ਹ : ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਦਿੱਲੀ ਦੀਆਂ ਸਰਹੱਦਾਂ ਉੱਤੇ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਲੱਖਾਂ ਦੀ ਗਿਣਤੀ ਵਿਚ ਕਿਸਾਨ ਦਿੱਲੀ ਬਾਰਡਰ ਉੱਤੇ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡਟੇ ਹੋਏ ਹਨ ਪਰ ਉੱਥੇ ਹੀ ਕੇਂਦਰੀ ਵਿੱਤ ਰਾਜ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਸ਼ਨੀਵਾਰ ਨੂੰ ਦਾਅਵਾ ਕੀਤਾ ਹੈ ਕਿ ਇਸ ਅੰਦੋਲਨ ਵਿਚ ਕੇਵਲ ਇਕ-ਦੋ ਫੀਸਦੀ ਕਿਸਾਨ ਹੀ ਸ਼ਾਮਲ ਹਨ। ਇਸ ਤੋਂ ਇਲਾਵਾ ਉਨ੍ਹਾਂ ਨੇ ਨਵੇਂ ਖੇਤੀ ਕਾਨੂੰਨਾਂ ਨੂੰ ਸਾਲ 2022 ਤੱਕ ਕਿਸਾਨਾਂ ਦਾ ਆਮਦਨੀ ਦੁੱਗਣੀ ਕਰਨ ਦਾ ਸਾਧਨ ਦੱਸਿਆ ਹੈ।

Now, it is Anurag Thakur's turn to 'shoot the traitors'! | Deccan Herald


ਮੀਡੀਆ ਰਿਪੋਰਟਾਂ ਮੁਤਾਬਕ ਮੱਧ ਪ੍ਰਦੇਸ਼ ਦੇ ਇੰਦੌਰ ਵਿਚ ਅਨੁਰਾਗ ਸਿੰਘ ਠਾਕੁਰ ਨੇ ਕੰਪਨੀ ਦੇ ਸੈਕਟਰੀਆਂ ਦੀ 48ਵੀਂ ਨੈਸ਼ਨਲ ਕਾਨਫਰੰਸ ਵਿਚ ਕਿਹਾ ਕਿ ”ਕੁੱਝ ਕਿਸਾਨਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀ ( ਕਾਨੂੰਨਾਂ ਦਾ ਵਿਰੋਧ ਕਰਨ ਵਾਲੇ) ਪੂਰੇ ਦੇਸ਼ ਦੇ ਕਿਸਾਨਾਂ ਦੀ ਆਮਦਨ ਵਧਾਉਣ ਉੱਤੇ ਰੋਕ ਲਗਾਉਣਾ ਚਾਹੁੰਦੇ ਹੋ ਇਹ ਸਹੀ ਨਹੀਂ ਹੈ”। ਉਨ੍ਹਾਂ ਅੱਗੇ ਕਿਹਾ ਕਿ ”ਮੀਡੀਆ ਦਾ ਇੱਕ ਹਿੱਸਾ ਦਿਖਾਉਂਦਾ ਹੈ ਕਿ ਇਸ ਅੰਦੋਲਨ ਵਿਚ ਕਈਂ ਕਿਸਾਨ ਸ਼ਾਮਲ ਹਨ ਪਰ ਉਨ੍ਹਾਂ 95 ਫੀਸਦੀ ਕਿਸਾਨਾਂ ਨੂੰ ਵੀ ਦਿਖਾਓ ਜਿਹੜੇ ਇਨ੍ਹਾਂ ਕਾਨੂੰਨਾਂ ਤੋਂ ਖੁਸ਼ ਹਨ”। ਠਾਕੁਰ ਮੁਤਾਬਕ ”ਦੇਸ਼ ਦੇ ਜ਼ਿਆਦਾਤਰ ਕਿਸਾਨਾਂ ਨੇ ਨਵੇਂ ਖੇਤੀ ਕਾਨੂੰਨਾਂ ਲਈ ਪ੍ਰਧਾਨ ਮੰਤਰੀ ਮੋਦੀ ਦਾ ਧੰਨਵਾਦ ਕੀਤਾ ਹੈ, ਕਿਉਂਕਿ ਇਨ੍ਹਾਂ ਪ੍ਰਬੰਧਾ ਨਾਲ ਸਾਲ 2022 ਤੱਕ ਉਨ੍ਹਾਂ ਦੀ ਆਮਦਨ ਦੁੱਗਣੀ ਕਰਨ ਵਿਚ ਮਦਦ ਮਿਲੇਗੀ”। ਉਨ੍ਹਾਂ ਨੇ ਵਿਰੋਧੀ ਧੀਰਾਂ ਉੱਤੇ ਨਿਸ਼ਾਨਾਂ ਲਗਾਉਂਦਿਆ ਕਿਹਾ ਕਿ ਕਿਸਾਨੀਂ ਅੰਦੋਲਨ ਦੀ ਆੜ ਵਿਚ ਭਰਮ ਫੈਲਾਇਆ ਜਾ ਰਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਦੇ ਅਮਲ ਵਿਚ ਆਉਣ ਤੋਂ ਬਾਅਦ ਮੋਦੀ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਉੱਤੇ ਫਸਲ ਖਰੀਦਣਾ ਬੰਦ ਕਰ ਦੇਵੇਗੀ। ਉਨ੍ਹਾਂ ਨੇ ਅੱਗੇ ਜੋਰ ਦੇ ਕੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਨੇ ਕਿਸਾਨਾਂ ਨੂੰ ਇਹ ਆਜ਼ਾਦੀ ਦਿੱਤੀ ਹੈ ਕਿ ਉਹ ਆਪਣੀ ਫਸਲਾਂ ਮਨਮੁਤਾਬਿਕ ਭਾਅ ਉੱਤੇ ਦੇਸ਼ ਦੇ ਕਿਸੇ ਵੀ ਕੋਨੇ ਵਿਚ ਵੇਚ ਸਕਦੇ ਹਨ।

news

Leave a Reply

Your email address will not be published. Required fields are marked *