IndVSAus: ਰਹਾਣੇ ਦੀ ਕਪਤਾਨੀ ਪਾਰੀ ਨੇ ਟੀਮ ਇੰਡੀਆ ਨੂੰ ਦਿੱਤੀ ਮਜ਼ਬੂਤੀ,82 ਦੌੜਾਂ ਦੀ ਪ੍ਰਾਪਤ ਹੋਈ ਲੀਡ

ਨਵੀਂ ਦਿੱਲੀ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਸੀਰੀਜ਼ ਦਾ ਦੂਜਾ ਮੈਚ ਮੈਲਬਰਨ ਵਿਚ ਖੇਡਿਆ ਜਾ ਰਿਹਾ ਹੈ। ਮੈਚ ਦੇ ਦੂਜੇ ਦਿਨ ਭਾਰਤ ਨੇ ਵਧੀਆ ਬੱਲੇਬਾਜ਼ੀ ਦਾ ਪ੍ਰਦਰਸ਼ਨ ਕੀਤਾ ਹੈ। ਅਜਿੰਕਿਆ ਰਹਾਨੇ ਨੇ ਆਪਣਾ ਸ਼ਾਨਦਾਰ ਸੈਂਕੜਾ ਲਗਾਉਂਦੇ ਹੋਏ ਟੀਮ ਨੂੰ 82 ਦੌੜਾਂ ਦੀ ਲੀਡ ਦਵਾ ਦਿੱਤੀ ਹੈ। ਦੂਜੇ ਦਿਨ ਦੀ ਖੇਡ ਖਤਮ ਹੋਣ ਤੱਕ ਭਾਰਤ ਨੇ 5 ਵਿਕੇਟਾਂ ਗਵਾ ਕੇ 277 ਦੌੜਾਂ ਬਣਾ ਲਈਆਂ ਹਨ। ਇਸ ਵੇਲੇ ਰਹਾਣੇ ਅਤੇ ਰਵਿੰਦਰ ਜੜੇਜਾ ਕਰੀਜ਼ ਉੱਤੇ ਡਟੇ ਹੋਏ ਹਨ।
ਦਰਅਸਲ ਭਾਰਤੀ ਟੀਮ ਨੇ ਪਹਿਲੀ ਪਾਰੀ ਵਿਚ ਆਸਟ੍ਰੇਲੀਆ ਨੂੰ 195 ਦੌੜਾਂ ਉੱਤੇ ਆਲਆਊਟ ਕਰ ਦਿੱਤਾ ਸੀ ਅਤੇ ਪਹਿਲਾ ਦਿਨ ਖਤਮ ਹੋਣ ਤੱਕ 1 ਵਿਕੇਟ ਉੱਤੇ 36 ਦੌੜਾਂ ਬਣਾ ਲਈਆਂ ਸਨ। ਅੱਜ ਦੂਜੇ ਦਿਨ 36 ਦੌੜਾਂ ਦੇ ਸਕੋਰ ਨੂੰ ਅੱਗੇ ਵਧਾਉਣ ਉੱਤਰੀ ਭਾਰਤੀ ਟੀਮ ਨੂੰ 61 ਦੌੜਾਂ ਉੱਤੇ ਦੂਜਾ ਝਟਕਾ ਲੱਗਿਆ। ਸ਼ੁਭਮਨ ਗਿੱਲ 45 ਦੇ ਸਕੋਰ ਉੱਤੇ ਆਪਣੀ ਵਿਕੇਟ ਗਵਾ ਬੈਠੇ। ਇਸ ਤੋਂ ਬਾਅਦ ਚਿਤੇਸ਼ਵਰ ਪੁਜਾਰਾ ਵੀ 17 ਦੇ ਸਕੋਰ ਉੱਤੇ ਪਵੇਲੀਅਨ ਨੂੰ ਚੱਲਦੇ ਬਣੇ। ਕਰੀਜ਼ ਉੱਤੇ ਆਏ ਕਪਤਾਨ ਅਜਿੰਕਿਆ ਰਹਾਣੇ ਅਤੇ ਹਨੁੰਮਾ ਵਿਹਾਰੀ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਾਲੇ 52 ਦੌੜਾਂ ਦੀ ਸਾਂਝੇਦਾਰੀ ਹੋਈ ਪਰ ਵਿਹਾਰੀ 21 ਦੌੜਾਂ ਬਣਾ ਕੇ ਆਊਟ ਹੋ ਗਏ। ਪੰਜਵਾਂ ਝਟਕਾ ਭਾਰਤ ਨੂੰ 173 ਦੌੜਾਂ ਦੇ ਸਕੋਰ ਉੱਤੇ ਰਿਸੰਭ ਪੰਤ ਦੇ ਰੂਪ ਵਿਚ ਲੱਗਿਆ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਰਵਿੰਦਰ ਜੜੇਜਾ ਨੇ ਰਹਾਣੇ ਨਾਲ ਮਿਲ ਕੇ ਟੀਮ ਦੇ ਸਕੋਰ ਨੂੰ ਅੱਗੇ ਵਧਾਇਆ। ਅਜਿੰਕਿਆ ਰਹਾਣੇ ਨੇ 195 ਗੇਂਦਾਂ ਉੱਤੇ ਕਰੀਅਰ ਦਾ 12ਵਾਂ ਸੈਂਕੜਾ ਲਗਾਇਆ। ਦੋਵਾਂ ਬੱਲੇਬਾਜ਼ਾਂ ਨੇ ਦਿਨ ਦੀ ਖੇਡ ਖਤਮ ਹੋਣ ਤੱਕ 104 ਦੌੜਾਂ ਦੀ ਸਾਂਝੇਦਾਰੀ ਕਰ ਲਈ ਹੈ। ਜੜੇਜਾ 40 ਅਤੇ ਰਹਾਣੇ 104 ਦੌੜਾਂ ਉੱਤੇ ਨਾਟ ਆਊਟ ਹਨ। ਬਾਰਿਸ਼ ਆਉਣ ਕਰਕੇ ਦੂਜੇ ਦਿਨ ਦੀ ਖੇਡ ਜਲਦੀ ਖਤਮ ਕਰਨੀ ਪਈ ਹੈ।

news

Leave a Reply

Your email address will not be published. Required fields are marked *