ਬ੍ਰਿਸਬੇਨ : ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਖੇਡਿਆ ਜਾ ਰਿਹਾ ਚੌਥਾ ਅਤੇ ਆਖਰੀ ਟੈਸਟ ਮੈਚ ਅੱਜ ਮੰਗਲਵਾਰ ਨੂੰ ਭਾਰਤੀ ਟੀਮ ਨੇ ਆਪਣੇ ਨਾਮ ਕਰ ਲਿਆ ਹੈ। ਦਰਅਸਲ ਭਾਰਤੀ ਟੀਮ ਨੇ ਆਸਟ੍ਰੇਲੀਆ ਦੁਆਰਾ ਦਿੱਤੇ 328 ਦੋੜਾਂ ਦੇ ਟਿੱਚੇ ਨੂੰ 7 ਵਿਕੇਟਾਂ ਗਵਾ ਕੇ ਅੱਜ ਚੌਥੇ ਦਿਨ ਹਾਸਲ ਕਰ ਲਿਆ। ਇਸ ਜਿੱਤ ਕਰਕੇ ਭਾਰਤ ਨੇ 2-1 ਨਾਲ ਸੀਰੀਜ਼ ਵੀ ਆਪਣੇ ਨਾਮ ਕਰ ਲਈ ਹੈ।
ਦਰਅਸਲ ਆਸਟ੍ਰੇਲੀਆ ਨੇ ਦੂਜੀ ਪਾਰੀ ਵਿਚ 294 ਦੋੜਾਂ ਬਣਾਈਆਂ ਸਨ ਅਤੇ ਪਹਿਲੀ ਪਾਰੀ ਵਿਚ 33 ਦੋੜਾਂ ਦੀ ਲੀਡ ਮਿਲਣ ਕਰਕੇ ਕੰਗਾਰੂ ਟੀਮ ਦਾ ਸਕੋਰ 327 ਦੋੜਾਂ ਹੋ ਗਿਆ ਸੀ। 328 ਦੇ ਟਾਰਗੇਟ ਦਾ ਪਿੱਛਾ ਕਰਨ ਉੱਤੇ ਅੱਜ ਭਾਰਤੀ ਟੀਮ ਦੀ ਸ਼ੁਰੂਆਤ ਠੀਕ ਨਾ ਰਹੀ ਅਤੇ ਰੋਹਿਤ ਸ਼ਰਮਾ ਸੱਤ ਦੋੜਾਂ ਬਣਾ ਕੇ ਆਊਟ ਹੋ ਗਏ। ਨੌ ਓਵਰਾਂ ਦੇ ਬਾਅਦ ਭਾਰਤ ਦਾ ਸਕੋਰ 18/1 ਸੀ। ਇਸ ਤੋਂ ਬਾਅਦ ਸੁਭਮਨ ਗਿੱਲ ਅਤੇ ਚਿਤੇਸ਼ਵਰ ਪੁਜਾਰਾ ਨੇ ਪਾਰੀ ਨੂੰ ਸੰਭਾਲਿਆ। ਦੋਵਾਂ ਵਿਚਾਲੇ 100 ਤੋਂ ਵੱਧ ਦੋੜਾਂ ਦੀ ਸਾਂਝੇਦਾਰੀ ਹੋਈ। ਹਾਲਾਂਕਿ ਸੁਭਮਨ ਆਪਣਾ ਸੈਂਕੜਾ ਪੂਰਾ ਨਾ ਕਰ ਸਕੇ ਅਤੇ 91 ਦੇ ਸਕੋਰ ਉੱਤੇ ਆਪਣੀ ਵਿਕੇਟ ਗਵਾ ਦਿੱਤੀ। ਇਸ ਤੋਂ ਬਾਅਦ ਰਹਾਣੇ ਵੀ 24 ਦੇ ਸਕੋਰ ਉੱਤੇ ਪਵੇਲੀਅਨ ਵਾਪਸ ਚੱਲਦੇ ਬਣੇ।
ਪੁਜਾਰਾ ਵੀ 56 ਦੋੜਾਂ ਦੀ ਪਾਰੀ ਖੇਡ ਕੇ ਆਪਣਾ ਵਿਕੇਟ ਗਵਾ ਬੈਠੇ ਪਰ ਰਿਸ਼ੰਭ ਪੰਤ ਦੀ ਨਾਬਾਦ 89 ਦੋੜਾਂ ਦੀ ਸ਼ਾਨਦਾਰ ਪਾਰੀ ਕਰਕੇ ਭਾਰਤ ਨੇ ਸੱਤ ਵਿਕੇਟਾਂ ਦੇ ਨੁਕਸਾਨ 328 ਦਾ ਟਾਰਗੇਟ ਹਾਸਲ ਕਰ ਲਿਆ। ਭਾਰਤ ਨੇ 97 ਓਵਰਾਂ ਵਿਚ 329/7 ਦੋੜਾਂ ਬਣਾਈਆਂ। ਇਸ ਜਿੱਤ ਦੇ ਨਾਲ ਭਾਰਤ ਨੇ ਸੀਰੀਜ਼ ਤਾਂ ਆਪਣੇ ਨਾਮ ਕੀਤੀ ਹੀ ਹੈ ਪਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਕੰਗਾਰੂ ਟੀਮ ਨੂੰ ਹਰਾ ਕੇ ਇਤਿਹਾਸ ਵੀ ਰੱਚ ਦਿੱਤਾ ਹੈ। ਬ੍ਰਿਸਬੇਨ ਦੇ ਗਰਾਊਂਡ ਵਿਚ 33 ਸਾਲ ਤੋਂ ਆਸਟ੍ਰੇਲੀਆ ਕਦੇ ਹਾਰਿਆ ਨਹੀਂ ਸੀ ਪਰ ਭਾਰਤੀ ਟੀਮ ਨੇ ਇਸ ਨੂੰ ਵੀ ਨਾਮੁਨਕਿਨ ਕਰ ਦਿਖਾਇਆ ਅਤੇ ਆਸਟ੍ਰੇਲੀਆ ਦੀ ਬਾਦਸ਼ਾਹਤ ਦਾ ਅੰਤ ਕਰ ਦਿੱਤਾ।