IndVsEng : ਤੀਜੇ ਦਿਨ ਦੀ ਖੇਡ ਖਤਮ, ਭਾਰਤ ਉੱਤੇ ਫਾਲੋਆਨ ਦਾ ਖਤਰਾ

ਚੇਨੰਈ : ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦੇ ਖੇਡੇ ਜਾ ਰਹੇ ਪਹਿਲੇ ਟੈਸਟ ਮੈਚ ਦਾ ਅੱਜ ਤੀਸਰਾ ਦਿਨ ਖਤਮ ਹੋ ਗਿਆ ਹੈ। ਅੱਜ ਇੰਗਲੈਂਡ ਨੂੰ 578 ਦੇ ਸਕੋਰ ਉੱਤੇ ਆਲਆਊਟ ਕਰਕੇ ਭਾਰਤ ਨੇ ਦਿਨ ਦੀ ਖੇਡ ਖਤਮ ਹੋਣ ਤੱਕ 6 ਵਿਕੇਟ ਦੇ ਨੁਕਸਾਨ ਉੱਤੇ 257 ਦੋੜਾਂ ਬਣਾ ਲਈਆਂ ਹਨ। ਵਾਸ਼ਗਿੰਟਨ ਸੁੰਦਰ 33 ਅਤੇ ਰਵਿਚੰਦਰਨ ਅਸ਼ਵਿਨ 8 ਦੋੜਾਂ ਉੱਤੇ ਨਾਬਾਦ ਹਨ। ਭਾਰਤ ਇੰਗਲੈਂਡ ਤੋਂ ਹੁਣ ਵੀ 321 ਦੋੜਾਂ ਪਿੱਛੇ ਹੈ।

ਦਰਅਸਲ ਅੱਜ ਤੀਸਰੇ ਦਿਨ ਇੰਗਲੈਂਡ 555/8 ਦੇ ਸਕੋਰ ਉੱਤੇ ਅੱਗੇ ਖੇਡਣ ਉੱਤਰੀ ਸੀ ਪਰ ਬਾਕੀ ਰਹਿੰਦੀ ਦੋ ਵਿਕੇਟਾਂ ਲੈ ਕੇ ਭਾਰਤ ਨੇ ਮਹਿਮਾਨ ਟੀਮ ਨੂੰ 578 ਦੇ ਸਕੋਰ ਉੱਤੇ ਆਲਆਊਟ ਕਰ ਦਿੱਤਾ ਹਾਲਾਂਕਿ ਇਹ ਸਕੋਰ ਭਾਰਤ ਲਈ ਇਕ ਵਿਸ਼ਾਲ ਤੇ ਚੁਣੌਤੀਪੂਰਨ ਸੀ ਜਿਸ ਦਾ ਪਿੱਛਾ ਕਰਨ ਉੱਤਰੀ ਭਾਰਤੀ ਟੀਮ ਦੀ ਸ਼ੁਰੂਆਤ ਖਰਾਬ ਰਹੀ। ਚੌਥੇ ਓਵਰ ਵਿਚ 19 ਦੇ ਸਕੋਰ ਉੱਤੇ ਰੋਹਿਤ ਸ਼ਰਮਾ(6) ਦੇ ਰੂਪ ਵਿਚ ਟੀਮ ਨੂੰ ਪਹਿਲਾ ਝਟਕਾ ਲੱਗਿਆ। ਇਸ ਤੋਂ ਬਾਅਦ 44 ਦੋ ਸਕੋਰ ਵਿਚ ਭਾਰਤ ਨੇ ਆਪਣੀ ਦੂਸਰੀ ਵਿਕੇਟ ਗਵਾ ਦਿੱਤੀ। ਸ਼ੁਭਮਨ ਗਿੱਲ 29 ਦੋੜਾਂ ਬਣਾ ਕੇ ਆਊਟ ਹੋ ਗਏ। ਕਪਤਾਨ ਵਿਰਾਟ ਕੋਹਲੀ ਵੀ ਜ਼ਿਆਦਾ ਦੇਰ ਕਰੀਜ਼ ਉੱਤੇ ਟਿਕ ਨਹੀਂ ਪਾਏ। 11 ਦੋੜਾਂ ਬਣਾ ਕੇ ਉਹ ਵੀ ਪਵੇਲੀਅਨ ਵੱਲ ਨੂੰ ਚੱਲਦੇ ਬਣੇ। 71 ਦੇ ਸਕੋਰ ਉੱਤੇ ਭਾਰਤ ਦੀ ਇਹ ਤੀਜੀ ਵਿਕੇਟ ਗਿਰੀ ਸੀ ਅਤੇ ਚੌਥੀ ਵਿਕੇਟ ਦੋ ਦੋੜਾਂ ਭਾਵ 73 ਦੇ ਸਕੋਰ ਉੱਤੇ ਅੰਜਿਕਿਆ ਰਹਾਣੇ ਦੇ ਰੂਪ ਵਿਚ ਗਿਰੀ । ਉਹ 1 ਰਨ ਉੱਤੇ ਹੀ ਆਊਟ ਹੋ ਗਏ। ਹਾਲਾਂਕਿ ਬਾਅਦ ਵਿਚ ਰਿਸ਼ੰਭ ਪੰਤ ਅਤੇ ਚਿਤੇਸ਼ਵਰ ਪੁਜਾਰਾ ਨੇ ਮੋਰਚਾ ਸਾਂਭਿਆ। ਦੋਵਾਂ ਵਿਚਾਲੇ 119 ਦੋੜਾਂ ਦੀ ਸਾਂਝੇਦਾਰੀ ਹੋਈ ਪਰ ਜਦੋਂ ਟੀਮ ਦਾ ਸਕੋਰ 192 ਉੱਤੇ ਪਹੁੰਚਿਆ ਤਾਂ ਪੁਜਾਰਾ 73 ਦੋੜਾਂ ‘ਤੇ ਆਊਟ ਹੋ ਗਏ। ਇਸ ਤੋਂ ਬਾਅਦ ਰਿਸ਼ੰਭ ਪੰਤ ਵੀ 91 ਦੇ ਸਕੋਰ ਉੱਤੇ ਆਪਣੀ ਵਿਕੇਟ ਗਵਾ ਬੈਠੇ। ਦਿਨ ਦੀ ਖੇਡ ਖਤਮ ਹੋਣ ਤੱਕ ਵਾਸ਼ਿੰਗਟਨ ਸੁੰਦਰ ਤੇ ਅਸ਼ਵਿਨ ਨਾਬਾਦ ਖੇਡ ਰਹੇ ਹਨ। ਭਾਰਤ ਵੈਸੇ ਤਾਂ ਇੰਗਲੈਂਡ ਤੋਂ 321 ਸਕੋਰ ਪਿੱਛੇ ਹੈ ਪਰ ਫਾਲੋਆਨ ਤੋਂ ਬੱਚਣ ਲਈ ਟੀਮ ਨੂੰ 122 ਦੋੜਾਂ ਦੀ ਦਰਕਰਾਰ ਹੈ ਨਹੀਂ ਤਾਂ ਭਾਰਤ ਦੇ ਹੱਥ ਤੋਂ ਇਹ ਮੈਚ ਨਿਕਲ ਸਕਦਾ ਹੈ।

news

Leave a Reply

Your email address will not be published. Required fields are marked *