WhatsApp ਯੂਜ਼ਰ ਇਨ੍ਹਾਂ ਚਾਰ ਕੰਮ ਦੇ ਫੀਚਰਾਂ ਬਾਰੇ ਜ਼ਰੂਰ ਜਾਣ ਲੈਣ…

ਨਵੀਂ ਦਿੱਲੀ : ਪਿਛਲੇ ਸਮੇਂ ਵਿਚ ਆਪਣੀ ਨਵੀਂ ਪ੍ਰਾਇਵੇਸੀ ਪਾਲਿਸੀ ਨੂੰ ਲੈਕੇ ਵਿਵਾਦਾਂ ਵਿਚ ਘਿਰੀ ਇੰਸਟੈਂਟ ਮੈਸਜਿੰਗ ਐਪ ਵਟਸਐਪ ਹੁਣ ਆਪਣੇ ਯੂਜ਼ਰਾਂ ਦੇ ਤਜ਼ਰਬੇ ਨੂੰ ਬੇਹਤਰ ਬਣਾਉਣ ਲਈ ਲਗਾਤਾਰ ਨਵੇਂ ਫੀਚਰ ਐਡ ਕਰ ਰਿਹਾ ਹੈ। ਇਸ ਸਾਲ ਵੀ ਕੰਪਨੀ ਨਵੇਂ ਫੀਚਰਾਂ ਨੂੰ ਲਾਂਚ ਕਰਨ ਦੀ ਤਿਆਰੀ ਵਿਚ ਹੈ। ਉੱਥੇ ਹੀ ਅੱਜ ਤੁਹਾਨੂੰ ਵਟਸਐਪ ਉੱਤੇ ਕੁੱਝ ਅਜਿਹੇ ਫੀਚਰਾਂ ਬਾਰੇ ਦੱਸਦੇ ਹਾਂ ਜੋ ਤੁਹਾਡੇ ਲਈ ਕੰਮ ਦੇ ਹਨ ਅਤੇ ਬਹੁਤ ਘੱਟ ਲੋਕਾਂ ਨੂੰ ਇਨ੍ਹਾਂ ਬਾਰੇ ਪਤਾ ਹੈ।
QR Code
ਹੁਣ ਤੱਕ ਤੁਹਾਨੂੰ ਵਟਸਐਪ ਵਿਚ ਕਿਸੇ ਨਵੇਂ ਕਾਨਟੈਕਟ ਨੂੰ ਐਡ ਕਰਨ ਲਈ ਉਸ ਦਾ ਨੰਬਰ ਸੇਵ ਕਰਨਾ ਪੈਂਦਾ ਸੀ। ਉਸ ਤੋਂ ਬਾਅਦ ਹੀ ਤੁਸੀ ਉਸ ਨੂੰ ਸਰਚ ਕਰ ਸਕਦੇ ਸੀ ਪਰ ਹੁਣ ਤੁਹਾਨੂੰ ਵਟਸਐਪ ਵਿਚ ਜਾ ਕੇ ਦੂਜੇ ਵਿਅਕਤੀ ਦਾ ਵਟਸਐਪ QR ਕੋਡ ਸਿਰਫ ਸਕੈਨ ਕਰਨਾ ਹੋਵੇਗਾ ਅਤੇ ਨੰਬਰ ਤੁਹਾਡੇ ਫੋਨ ਵਿਚ ਐਡ ਹੋ ਜਾਵੇਗਾ। ਇਸ ਪੂਰੀ ਪ੍ਰਕਿਰਿਆ ਵਿਚ ਮਹਿਜ਼ ਕੁੱਝ ਹੀ ਸੈਕੇਂਡ ਲੱਗਦੇ ਹਨ। ਇਹ ਫੀਚਰ ਤੁਹਾਡਾ ਸਮਾਂ ਬਚਾ ਸਕਦਾ ਹੈ।
Animated Stickers
ਤੁਸੀ ਆਪਣੇ ਮੈਸੇਜਿੰਗ ਤਜ਼ਰਬੇ ਨੂੰ ਸਟੀਕਰ ਦੀ ਮਦਦ ਨਾਲ ਬੇਹਤਰੀਨ ਬਣਾ ਸਕਦੇ ਹਨ। ਕਈਂ ਵਾਰ ਤੁਸੀ ਸ਼ਬਦਾਂ ਦੇ ਬਜਾਏ ਸਟੀਕਰ ਭੇਜ ਕੇ ਆਪਣੀ ਭਾਵਨਾਵਾਂ ਨੂੰ ਵਿਅਕਤ ਕਰਦੇ ਹਨ। ਇਸ ਨੂੰ ਧਿਆਨ ਵਿਚ ਰੱਖਦੇ ਹੋਏ ਵਟਸਐਪ ਨੇ ਐਨੀਮੇਟਿਡ ਸਟੀਕਰ ਲਾਂਚ ਕੀਤੇ ਹਨ ਇਸ ਨਾਲ ਤੁਸੀ ਆਪਣੇ ਚੈਟ ਨੂੰ ਦਿਲ ਖਿੱਚਵਾਂ ਬਣਾ ਸਕਦੇ ਹੋ। ਇਸ ਤੋਂ ਇਲਾਵਾ ਵਟਸਐਪ ਵਿਚ ਇਮੋਜੀ ਵੀ ਦਿੱਤੇ ਗਏ ਹਨ ਜਿਨ੍ਹਾਂ ਦਾ ਵੀ ਇਸਤਮਾਲ ਤੁਸੀ ਕਰ ਸਕਦੇ ਹੋ।
Advanced Search Option
ਵਟਸਐਪ ਦੇ ਇਸ ਫੀਚਰ ਦੀ ਵਰਤੋਂ ਕਰਕੇ ਤੁਸੀ ਕਿਸੇ ਵੀ ਇਮੇਜ, ਵੀਡੀਓ ਜਾਂ ਜਿਫ ਨੂੰ ਆਸਾਨੀ ਨਾਲ ਲੱਭ ਸਕਦੇ ਹੋ। ਇਸ ਲਈ ਤੁਹਾਨੂੰ ਕਾਨਟੈਕਟ ਦੀ ਚੈਟ ਵਿਚ ਜਾਣ ਦੀ ਲੋੜ ਨਹੀਂ ਹੈ। ਬੱਸ ਤੁਹਾਨੂੰ ਫਾਈਲਾਂ ਦਾ ਨਾਮ ਯਾਦ ਰੱਖਣ ਦੀ ਲੋੜ ਹੈ। ਵਟਸਐਪ ਵਿਚ ਸੱਭ ਤੋਂ ਉੱਪਰ ਐਡਵਾਂਸ ਸਰਚ ਦਾ ਆਪਸ਼ਨ ਆਉਂਦਾ ਹੈ।
Disappearing Messages
ਕਈਂ ਵਾਰ ਤੁਸੀ ਕਿਸੇ ਵਿਅਕਤੀ ਦੇ ਨਾਲ ਚੈਟ ਕਰਨ ਦੇ ਬਾਅਦ ਮੈਸੇਜ ਡਿਲਿਟ ਕਰਦੇ ਹੋ ਹਾਲਾਂਕਿ ਬਹੁਤ ਵਾਰ ਤੁਸੀ ਅਜਿਹਾ ਕਰਨਾ ਭੁੱਲ ਜਾਂਦੇ ਹੋ। ਵਟਸਐਪ ਦੇ ਡਿਸਅਪਏਰਿੰਗ ਮੈਸੇਜ ਨੂੰ ਜੇਕਰ ਤੁਸੀ ਆਨ ਕਰ ਲੈਵੋਗੇ ਤਾਂ ਉਸ ਵਿਅਕਤੀ ਦੇ ਮੈਸੇਜ ਆਪਣੇ ਆਪ 7 ਦਿਨ ਬਾਅਦ ਗਾਇਬ ਹੋ ਜਾਣਗੇ। ਇਸ ਨਾਲ ਤੁਹਾਡੀ ਸਟੋਰੇਜ ਵੀ ਨਹੀਂ ਭਰੇਗੀ ਅਤੇ ਗੈਰ-ਜ਼ਰੂਰੀ ਚੈਟ ਵੀ ਆਪਣੇ ਆਪ ਡਿਲਿਟ ਹੋ ਜਾਵੇਗੀ।

news

Leave a Reply

Your email address will not be published. Required fields are marked *