ਕੀ ਤੁਹਾਨੂੰ ਪਤਾ ਹੈ ਤੁਸੀ ਇਕ ਦਿਨ ਵਿਚ ਆਪਣੇ ਡੈਬਿਟ ਕਾਰਡ ਤੋਂ ਕਿੰਨੇ ਪੈਸੇ ਕਢਵਾ ਸਕਦੇ ਹੋ ? ਜਾਣੋ

ਨਵੀਂ ਦਿੱਲੀ : ਅੱਜ ਕੱਲ੍ਹ ਲਗਭਗ ਹਰ ਵਿਅਕਤੀ ਕੋਲ ਏਟੀਐਮ ਤੋਂ ਪੈਸੇ ਕਢਵਾਉਣ ਜਾਂ ਹੋਰ ਆਨਲਾਈਨ ਪੇਮੈਂਟ ਲਈ ਡੈਬਿਟ ਕਾਰਡ ਜ਼ਰੂਰ ਹੁੰਦਾ ਹੈ। ਜ਼ਿਆਦਾਤਰ ਬੈਂਕ ਖਾਤਿਆਂ ਵਿਚੋਂ ਦਿੱਤੇ ਗਏ ਡੈਬਿਟ ਕਾਰਡ ਦੇ ਉੱਪਰ ਤੁਹਾਨੂੰ ਕੈਸ਼ ਵਿਡ੍ਰਾਲ ਦੀ ਵੱਖ-ਵੱਖ ਪ੍ਰਕਾਰ ਦੀ ਲਿਮਟ ਮਿਲਦੀ ਹੈ। ਇਹ ਲਿਮਟ ਤੁਹਾਡੇ ਬੈਂਕ ਖਾਤੇ ਦੇ ਪ੍ਰਕਾਰ ਅਤੇ ਡੈਬਿਟ ਕਾਰਡ ਦੇ ਟਾਈਪ ਦੇ ਆਧਾਰ ਉੱਤੇ ਨਿਰਭਰ ਕਰਦੀ ਹੈ। ਉਦਹਾਰਣ ਲਈ ਦੇਸ਼ ਦੇ ਸੱਭ ਤੋਂ ਵੱਡੇ ਸਰਕਾਰੀ ਬੈਂਕ ਐਸਬੀਆਈ ਨੇ ਹਾਲ ‘ਚ ਹੀ ਆਪਣੇ ਡੈਬਿਟ ਕਾਰਡ ਨਾਲ ਕੈਸ਼ ਕਢਵਾਉਣ ਲਈ ਲਿਮਟ ਅੱਧੀ ਕਰ ਦਿੱਤੀ ਹੈ। ਇਸ ਨੂੰ 40 ਹਜ਼ਾਰ ਰੁਪਏ ਪ੍ਰਤੀ ਦਿਨ ਤੋਂ ਘਟਾ ਕੇ 20 ਹਜ਼ਾਰ ਰੁਪਏ ਪ੍ਰਤੀ ਦਿਨ ਕਰ ਦਿੱਤਾ ਗਿਆ ਹੈ ਪਰ ਕੀ ਤੁਸੀ ਜਾਣਦੇ ਹੋ ਕਿ ਤੁਹਾਡੇ ਕੋਲ ਜਿਹੜਾ ਏਟੀਐਮ ਕਾਰਡ ਹੈ ਉਸ ਨਾਲ ਤੁਸੀ ਇਕ ਦਿਨ ਵਿਚ ਕਿੰਨੇ ਪੈਸੇ ਕਢਵਾ ਸਕਦੇ ਹੋ? ਆਓ ਤੁਹਾਨੂੰ ਦੱਸਦੇ ਹਾਂ।
ਸਟੇਟ ਬੈਂਕ ਆਫ ਇੰਡੀਆ(ਐਸਬੀਆਈ)
ਐਸਬੀਆਈ ਦੇ ਹਰ ਡੈਬਿਟ ਕਾਰਡ ਲਈ ਏਟੀਐਮ ਤੋਂ ਪ੍ਰਤੀਦਿਨ ਨਕਦ ਰਾਸੀ ਕਢਵਾਉਣ ਦੀ ਲਿਮਟ ਵੱਖਰੀ-ਵੱਖਰੀ ਹੈ। ਜੇਕਰ ਐਸਬੀਆਈ ਦੇ ਕਲਾਸਿਕ ਡੈਬਿਟ ਕਾਰਡ ਦੀ ਗੱਲ ਕਰੀਏ ਤਾਂ ਇਸ ਦਾ ਇਸਤਮਾਲ ਦੇਸ਼ ਅੰਦਰ ਹੀ ਹੋ ਸਕਦਾ ਹੈ। ਇਸ ਕਾਰਡ ਨਾਲ ਏਟੀਐਮ ਤੋਂ ਡੇਲੀ ਕੈਸ਼ ਨਿਕਾਸੀ ਦੀ ਮੈਕਸੀਮਮ ਲਿਮਟ 20 ਹਜ਼ਾਰ ਰੁਪਏ ਹੈ ਜਦਕਿ ਘੱਟ ਤੋਂ ਘੱਟ ਲਿਮਟ 100 ਰੁਪਏ ਹੈ।
ਆਈਸੀਆਈਸੀਆਈ ਬੈਂਕ
ਆਈਸੀਆਈਸੀਆਈ ਬੈਂਕ ਦੀ ਵੈੱਬਸਾਈਟ ਮੁਤਾਬਕ ਇਸ ਦੇ ਏਟੀਐਮ ਤੋਂ ਪਲੈਟੀਨਮ ਚਿਪ ਡੈਬਿਟ ਕਾਰਡ ਜਰੀਏ ਤੁਸੀ ਇਕ ਦਿਨ ਵਿਚ 1 ਲੱਖ ਰੁਪਏ ਤੱਕ ਕੱਢਵਾ ਸਕਦੇ ਹੋ। ਇਸ ਤੋਂ ਇਲਾਵਾ ਬੈਂਕ ਦੀ ਵੈੱਬਸਾਈਟ ਮੁਤਾਬਕ ਵੀਜ਼ਾ ਸਿਗਨੇਚਰ ਡੈਬਿਟ ਕਾਰਡ ਰਾਹੀਂ ਤੁਹਾਨੂੰ ਇਕ ਦਿਨ ਵਿਚ 1.5 ਲੱਖ ਰੁਪਏ ਤੱਕ ਕਢਵਾਉਣ ਦੀ ਸਹੂਲਤ ਮਿਲਦੀ ਹੈ। ਇਹ ਜਾਣਕਾਰੀ ਬੈਂਕ ਦੀ ਵੈੱਬਸਾਈਟ ਦੇ ਮੁਤਾਬਕ ਦਿੱਤੀ ਜਾ ਰਹੀ ਹੈ।
ਐਚਡੀਐਫਸੀ ਬੈਂਕ
ਨਿੱਜੀ ਬੈਂਕਾਂ ਵਿਚੋਂ ਇਕ ਦੂਜੇ ਨੰਬਰ ਉੱਤੇ ਕਹੇ ਜਾਣ ਵਾਲੇ ਬੈਂਕ ਐਚਡੀਐਫਸੀ ਬੈਂਕ ਦੇ ਪਲੇਟੀਨਮ ਚਿਪ ਡੈਬਿਟ ਕਾਰਡ ਜਰੀਏ 1 ਲੱਖ ਰੁਪਏ ਰੋਜ਼ਾਨਾ ਇਸ ਦੇ ਏਟੀਐਮ ਤੋਂ ਕਢਵਾ ਸਕਦੇ ਹੋ। ਇਹ ਸੂਚਨਾ ਵੀ ਬੈਂਕ ਦੀ ਵੈੱਬਸਾਈਟ hdfcbank.com ਦੇ ਜ਼ਰੀਏ ਦਿੱਤੀ ਗਈ ਹੈ।
ਐਕਸੀਸ ਬੈਂਕ
ਨਿੱਜੀ ਬੈਂਕਾਂ ਵਿਚੋਂ ਇਕ ਮੁੱਖ ਬੈਂਕ ਐਕਸੀਸ ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਰੁਪੈ ਪਲੈਟੀਨਮ ਕਾਰਡ ਜ਼ਰੀਏ ਇਕ ਦਿਨ ਵਿਚ 40,000 ਰੁਪਏ ਤੱਕ ਕਢਵਾਉਣ ਦੇਣ ਦੀ ਕੈਸ਼ ਲਿਮਟ ਤੈਅ ਕੀਤੀ ਹੈ। ਬੈਂਕ ਦੀ ਵੈੱਬਸਾਈਟ axisbank.com ਦੇ ਅਨੁਸਾਰ ਬੈਂਕ ਦੇ ਏਟੀਐਮ ਤੋਂ ਇਕ ਦਿਨ ਵਿਚ 50 ਹਜ਼ਾਰ ਰੁਪਏ ਵੀ ਕਢਵਾ ਸਕਦੇ ਹੋ। ਬੇਸ਼ਰਤ ਤੁਹਾਡੇ ਕੋਲ ਵੀਜ਼ਾ ਟਾਈਟੇਨੀਅਮ ਪ੍ਰਾਇਮ ਪਲੱਸ ਅਤੇ ਸਿਕਓਰ ਪਲਸ ਡੈਬਿਟ ਕਾਰਡ ਹੋਣਾ ਚਾਹੀਦਾ ਹੈ।
ਪੀਐਨਬੀ
ਪੰਜਾਬ ਨੈਸ਼ਨਲ ਬੈਂਕ ਆਪਣੇ ਗ੍ਰਾਹਕਾਂ ਨੂੰ ਇਸ ਦੇ ਪਲੇਟੀਨਮ ਅਤੇ ਰੂਪੇ ਡੈਬਿਟ ਕਾਰਡ ਜਰੀਏ ਇਕ ਦਿਨ ਵਿਚ ਜ਼ਿਆਦਾਤਰ 50 ਹਜ਼ਾਰ ਰੁਪਏ ਕਢਵਾਉਣ ਦੀ ਸਹੂਲਤ ਦਿੰਦਾ ਹੈ। ਬੈਂਕ ਦੀ ਵੈੱਬਸਾਈਟ ਅਨੁਸਾਰ ਇਸ ਦੇ ਕਲਾਸੀਕ ਰੂਪੇ ਕਾਰਡ ਅਤੇ ਮਾਸਟਰ ਡੈਬਿਟ ਕਾਰਡ ਜ਼ਰੀਏ ਗ੍ਰਾਹਕ ਇਕ ਦਿਨ ਵਿਚ ਵੱਧ ਤੋਂ ਵੱਧ 25 ਹਜ਼ਾਰ ਰੁਪਏ ਕਢਵਾ ਸਕਦਾ ਹੈ।

news

Leave a Reply

Your email address will not be published. Required fields are marked *