ਭਾਜਪਾ ਨੂੰ ਚੋਣ ਪ੍ਰਚਾਰ ਕਰਨਾ ਹੋਇਆ ਔਖਾ, ਮੋਗਾ ਤੇ ਰੂਪਨਗਰ ਵਿਚ ਕਿਸਾਨਾਂ ਨੇ ਘੇਰੇ BJP ਲੀਡਰ

ਚੰਡੀਗੜ੍ਹ : ਪੰਜਾਬ ਵਿਚ ਨਗਰ ਨਿਗਮ, ਨਗਰ ਕੌਸਲ ਅਤੇ ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਪ੍ਰਚਾਰ ਭੱਖ ਚੁੱਕਿਆ ਹੈ ਪਰ ਇਸ ਦੌਰਾਨ ਖੇਤੀ ਕਾਨੂੰਨਾਂ ਦੇ ਮੁੱਦੇ ਉੱਤੇ ਕਿਸਾਨਾਂ ਦੇ ਵਿਰੋਧ ਦਾ ਸਾਹਮਣਾ ਕਰ ਰਹੀ ਭਾਜਪਾ ਵਾਸਤੇ ਚੋਣ ਪ੍ਰਚਾਰ ਕਰਨਾ ਮੁਸ਼ਕਿਲ ਹੋਇਆ ਪਿਆ ਹੈ। ਦਰਅਸਲ ਕਿਸਾਨ ਲਗਾਤਾਰ ਭਾਜਪਾ ਆਗੂਆਂ ਅਤੇ ਉਮੀਦਵਾਰਾਂ ਦਾ ਵਿਰੋਧ ਕਰ ਰਹੇ ਹਨ ਅਤੇ ਇਸੇ ਕੜੀ ਵਿਚ ਅੱਜ ਪ੍ਰਚਾਰ ਲਈ ਰੂਪਨਗਰ ਅਤੇ ਮੋਗਾ ਵਿਚ ਗਏ ਭਾਜਪਾ ਆਗੂਆਂ ਨੂੰ ਕਿਸਾਨਾਂ ਦੇ ਗੁੱਸੇ ਦਾ ਸਾਹਮਣਾ ਕਰਨਾ ਪਿਆ ਹੈ।


ਜਾਣਕਾਰੀ ਮੁਤਾਬਕ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਦਾ ਕਿਸਾਨਾਂ ਨੇ ਭਾਰੀ ਵਿਰੋਧ ਕੀਤਾ ਹੈ। ਉਹ ਚੋਣ ਪ੍ਰਚਾਰ ਲਈ ਰੂਪਨਗਰ ਦੇ ਨੰਗਲ ਵਿਚ ਪਹੁੰਚੇ ਹੋਏ ਸਨ ਜਿਸ ਦਾ ਪਤਾ ਲੱਗਦਿਆ ਕਿਸਾਨ ਇੱਕਠੇ ਹੋ ਗਏ ਅਤੇ ਉਨ੍ਹਾਂ ਖਿਲਾਫ ਖੇਤੀ ਕਾਨੂੰਨਾਂ ਦੇ ਰੋਸ ਵਿਚ ਨਾਅਰੇਬਾਜ਼ੀ ਕਰਨ ਲੱਗੇ ਹਾਲਾਂਕਿ ਪੁਲਿਸ ਨੇ ਕਿਸਾਨਾਂ ਨੂੰ ਭਾਜਪਾ ਦੇ ਸਟੇਜ, ਜਿੱਥੇ ਅਸ਼ਵਨੀ ਸ਼ਰਮਾ ਮੌਜੂਦ ਸਨ, ਤੋਂ ਦੂਰ ਹੀ ਰੋਕ ਕੇ ਰੱਖਿਆ।

ਉੱਥੇ ਹੀ ਸਾਬਕਾ ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਸੀਨੀਅਰ ਆਗੂ ਵਿਜੈ ਸਾਂਪਲਾ ਚੋਣ ਪ੍ਰਚਾਰ ਲਈ ਮੋਗਾ ਪਹੁੰਚੇ ਸਨ ਜਿਸ ਦੀ ਭਣਕ ਲੱਗਦਿਆਂ ਹੀ ਕਿਸਾਨ ਇੱਕਠੇ ਹੋ ਗਏ ਅਤੇ ਵਿਜੈਂ ਸਾਂਪਲਾ ਦੀ ਗੱਡੀ ਨੂੰ ਘੇਰ ਲਿਆ। ਪੁਲਿਸ ਨੇ ਬੜੀ ਮਸ਼ੱਕਤ ਕਰਕੇ ਕਿਸਾਨਾਂ ਦੇ ਲਪੇਟੇ ਵਿਚੋਂ ਵਿਜੈਂ ਸਾਪਲਾਂ ਦੀ ਗੱਡੀ ਨੂੰ ਕੱਢਿਆ। ਕਿਸਾਨਾਂ ਵੱਲੋਂ ਭਾਜਪਾ ਵਿਰੁੱਧ ਜ਼ਬਰਦਸਤ ਨਾਅਰੇਬਾਜ਼ੀ ਕੀਤੀ ਜਾ ਰਹੀ ਸੀ। ਪੁਲਿਸ ਨੂੰ ਪ੍ਰਦਰਸ਼ਨਕਾਰੀਆਂ ਉੱਤੇ ਕਾਬੂ ਪਾਉਣ ਲਈ ਹਲਕੇ ਬਲ ਪ੍ਰਯੋਗ ਦਾ ਵੀ ਸਹਾਰਾ ਲੈਣਾ ਪਿਆ। ਉੱਥੇ ਹੀ ਇਸ ਵਿਰੋਧ ਦਾ ਆਰੋਪ ਵਿਜੈ ਸਾਂਪਲਾ ਨੇ ਕਾਂਗਰਸ ਉੱਤੇ ਲਗਾਇਆ ਅਤੇ ਕਿਹਾ ਕਿ ਕਾਂਗਰਸ ਦੇ ਵਰਕਰਾਂ ਦੁਆਰਾ ਉਨ੍ਹਾਂ ਖਿਲਾਫ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਪੰਜਾਬ ਸਰਕਾਰ ਉੱਤੇ ਚੋਣਾਂ ਵਿਚ ਧੱਕੇਸ਼ਾਹੀ ਕਰਨ ਅਤੇ ਕਾਗਜ਼ ਰਿਜੈਕਟ ਕਰਵਾਉਣ ਦਾ ਵੀ ਇਲਜ਼ਾਮ ਲਗਾਇਆ ਹੈ।

news

Leave a Reply

Your email address will not be published. Required fields are marked *