ਨਵੀਂ ਦਿੱਲੀ : ਬੀਤੇ ਦਿਨ ਉਤਰਾਖੰਡ ਵਿਚ ਗਲੇਸ਼ੀਅਰ ਫੱਟਣ ਨਾਲ ਭਾਰੀ ਨੁਕਸਾਨ ਹੋਇਆ ਹੈ। ਇਸ ਵੱਡੇ ਹਾਦਸੇ ਤੋਂ ਬਾਅਦ ਹਰ ਇਕ ਵਿਅਕਤੀ ਦੀ ਜ਼ੁਬਾਨ ਉੱਤੇ ਗਲੇਸ਼ੀਅਰ ਸ਼ਬਦ ਛਾਹਿਆ ਹੋਇਆ ਹੈ। ਉੱਥੇ ਹੀ ਅੱਜ ਤੁਹਾਨੂੰ ਦੱਸਦੇ ਹਾਂ ਅਜਿਹੇ ਹੀ ਇਕ ਗਲੇਸ਼ੀਅਰ ਫੱਟਣ ਦੇ ਹਾਦਸੇ ਬਾਰੇ ਜਿਸ ਨੇ ਪੂਰੇ ਇਕ ਦੇਸ਼ ਦਾ ਨਕਸ਼ਾ ਹੀ ਬਦਲ ਦਿੱਤਾ ਸੀ। ਅੱਜ ਤੱਕ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਪਾਈ ਹੈ ਕਿ ਇਸ ਹਾਦਸੇ ਵਿਚ ਕਿੰਨੇ ਲੋਕ ਮਾਰੇ ਗਏ ਸਨ। ਇਸ ਘਟਨਾ ਦੇ ਬਾਅਦ ਦੁਨੀਆ ਭਰ ਦੇ ਵਿਗਿਆਨਿਕਾਂ ਦਾ ਧਿਆਨ ਗਲੇਸ਼ੀਅਰ ਫੱਟਣ ਵਰਗੇ ਹਾਦਸਿਆਂ ਉੱਤੇ ਗਿਆ ਸੀ। ਇਸ ਤੋਂ ਬਾਅਦ ਹੀ ਪੂਰੀ ਦੁਨੀਆ ਵਿਚ ਗਲੇਸ਼ੀਅਰਾਂ ਉੱਤੇ ਖੋਜ਼ ਸ਼ੁਰੂ ਹੋਈ। ਇਹ ਘਟਨਾ ਪੇਰੂ ਦੀ ਹੈ ਆਓ ਜਾਣਦੇ ਹਾਂ ਇਸ ਗਲੇਸ਼ੀਅਰ ਹਾਦਸੇ ਦੀ ਕਹਾਣੀ ਬਾਰੇ…

ਇਹ ਗੱਲ ਹੈ 13 ਦਸੰਬਰ 1941 ਦੀ, ਜਦੋਂ ਕੋਰਡੀਲੇਰਾ ਬਲੈਂਕਾ ਪਹਾੜੇ ਦੇ ਨੀਚੇ ਬਣੇ ਗਲੇਸ਼ੀਅਰ ਤੋਂ ਇਕ ਵੱਡਾ ਟੁੱਕੜਾ ਟੁੱਟ ਕੇ ਪਾਲਕਾਕੋਚਾ ਝੀਲ ਵਿਚ ਗਿਰਿਆ । ਇਸ ਨਾਲ ਇਸ ਝੀਲ ਦੀ ਬਰਫੀਲੀ ਦੀਵਾਰਾਂ ਟੁੱਟ ਗਈਆਂ, ਜਿਸ ਨਾਲ ਹੜ ਆ ਗਿਆ ਅਤੇ ਹੁਆਰਾਜ ਕਸਬੇ ਦੇ 1800 ਤੋਂ 7000 ਲੋਕਾਂ ਦੀ ਮੌਤ ਹੋ ਗਈ ਸੀ। ਇਹ ਤਸਵੀਰ 1939 ਦੀ ਹੈ ਭਾਵ ਹਾਦਸੇ ਤੋਂ 2 ਸਾਲ ਪਹਿਲਾਂ ਦੀ ।

ਕੋਰਡੀਲੇਰਾ ਬਲੈਂਕਾ ਪਹਾੜ 4566 ਮੀਟਰ ਯਾਨੀ 14,980 ਫੁੱਟ ਉੱਚਾ ਹੈ। ਇੱਥੇ ਕਈਂ ਝੀਲਾਂ ਹਨ। ਇਨ੍ਹਾਂ ਵਿਚੋਂ ਹੀ ਹੈ ਇਕ ਪਾਲਕਾਕੋਚਾ ਝੀਲ। 13 ਦਸੰਬਰ 1941 ਨੂੰ ਇਸ ਝੀਲ ਦੇ ਕਿਨਾਰੇ ਮੌਜੂਦ ਇਕ ਗਲੇਸ਼ੀਅਰ ਦਾ ਵੱਡਾ ਟੁੱਕੜਾ ਟੁੱਟ ਕੇ ਪਾਲਕਾਕੋਚਾ ਝੀਲ ਵਿਚ ਗਿਰਿਆ। ਨਾਲ ਹੀ ਵੱਡੇ ਪੱਥਰ, ਬਰਫੀਲੀ ਚੱਟਾਣਾਂ ਝੀਲ ਵਿਚ ਗਿਰੀਆਂ। ਇਸ ਦੀ ਵਜ੍ਹਾਂ ਨਾਲ ਝੀਲ ਦੀਆਂ ਦੀਵਾਰਾਂ ਟੁੱਟ ਗਈਆਂ।

15 ਮਿੰਟਾਂ ਦੇ ਅੰਦਰ ਝੀਲਾਂ ਨਾਲ ਬਹੇ ਪੱਥਰ, ਪਾਣੀ, ਚਿੱਕੜ ਅਤੇ ਬਰਫੀਲੀ ਚੱਟਾਣਾਂ ਨੇ ਸੈਂਟਾ ਨਦੀ ਵਿਚ ਸੈਲਾਬ ਲਿਆ ਦਿੱਤਾ। ਜਿਸ ਨੇ ਹੁਆਰਾਜ ਕਸਬੇ ਨੂੰ ਬਰਫੀਲੇ ਪਾਣੀ, ਚਿੱਕੜ ਅਤੇ ਪੱਥਰਾਂ ਦੇ ਵਿਚ ਦੱਬ ਲਿਆ। ਇਸ ਦੀ ਵਜ੍ਹਾਂ ਨਾਲ ਹਜ਼ਾਰਾਂ ਲੋਕ ਮਾਰੇ ਗਏ ਪਰ ਅਧਿਕਾਰਕ ਮੌਤਾਂ ਦੀ ਪੁਸ਼ਟੀ ਅੱਜ ਤੱਕ ਨਹੀਂ ਹੋਈ। ਅੰਦਾਜ਼ਾ 1800 ਤੋਂ 7 ਹਜ਼ਾਰ ਮੌਤਾਂ ਦਾ ਲੱਗਿਆ ਸੀ।

ਪਾਲਕਾਕੋਚਾ ਝੀਲ ਵਿਚ ਗਲੇਸ਼ੀਅਰ ਟੁੱਟਣ ਤੋਂ ਪਹਿਲਾਂ 10 ਮਿਲੀਅਨ ਕਿਊਬਿਕ ਮੀਟਰ ਪਾਣੀ ਸੀ।ਗਲੇਸ਼ੀਅਰ ਟੁੱਟ ਕੇ ਗਿਰਣ ਦੇ ਬਾਅਦ ਇਸ ਵਿਚ ਸਿਰਫ 5 ਮਿਲੀਅਨ ਕਿਊਬਿਕ ਪਾਣੀ ਹੀ ਬਚਿਆ। ਯਾਨੀ ਅੱਧੀ ਝੀਲ ਖਾਲੀ ਹੋ ਗਈ। ਇੱਥੋਂ ਨਿਕਲੇ ਪਾਣੀ, ਕਿੱਚੜ ਅਤੇ ਪੱਥਰਾਂ ਨੇ ਦੇਸ਼ ਦੇ ਨਕਸ਼ੇ ਨੂੰ ਬਦਲ ਦਿੱਤਾ। ਜਿੱਥੇ ਨਦੀਂ ਸੀ ਉੱਥੇ ਚਿੱਕੜ ਜਮ ਗਿਆ। ਕਈਂ ਕਸਬੇ ਤਾਂ ਅੱਜ ਵੀ ਪਾਣੀ ਵਿਚ ਡੁੱਬੇ ਹਨ।

ਪਾਲਕਾਕੋਚਾ ਝੀਲ ਤੋਂ ਬਾਅਦ ਕੋਈ ਹਾਦਸਾ ਨਾ ਹੋਵੇ ਇਸ ਲਈ 1974 ਵਿਚ ਇਸ ਝੀਲ ਦੇ ਹੇਠਿਓ ਡ੍ਰੇਨੇਜ ਸਿਸਟਮ ਬਣਾਇਆ ਗਿਆ। ਭਾਵ ਜ਼ਿਆਦਾ ਪਾਣੀ ਕੱਢਣ ਲਈ ਝੀਲ ਦੇ ਹੇਠਲੇ ਹਿੱਸੇ ਵਿਚ ਛੇਦ ਕੀਤੇ ਗਏ। ਗਲੋਬਲ ਵਾਰਮਿੰਗ ਦੇ ਕਾਰਨ ਹੁਣ ਇਸ ਝੀਲ ਦੇ ਕਿਨਾਰੇ ਦੇ ਗਲੇਸ਼ੀਅਰ ਪਿਘਲ ਰਹੇ ਹਨ ਪਰ 2009 ਵਿਚ ਝੀਲ ‘ਚ 17 ਮਿਲੀਅਨ ਕਿਊਬਿਕ ਮੀਟਰ ਪਾਣੀ ਜਮ੍ਹਾ ਹੋਣ ਦਾ ਰਿਕਾਰਡ ਦਰਜ ਹੈ।

ਯੂਨੀਵਰਸਿਟੀ ਆਫ ਟੈਕਸਾਸ ਦੀ ਇਕ ਸਟੱਡੀ ਮੁਤਾਬਕ ਹੁਆਰਾਜ ਕਸਬਾ ਹੁਣ ਵੀ ਪਾਲਕਾਕੋਚਾ ਝੀਲ ਤੋਂ ਅਕਸਰ ਤੇਜ਼ੀ ਨਾਲ ਨਿਕਲੇ ਪਾਣ ਦੀ ਵਜ੍ਹਾ ਨਾਲ ਡੁੱਬ ਜਾਂਦਾ ਹੈ ਪਰ ਇਸ ਕਸਬੇ ਦੀ ਆਬਾਦੀ 1970 ਤੋਂ ਹੁਣ ਤੱਕ 34 ਗੁਣਾ ਜ਼ਿਆਦਾ ਵੱਧ ਗਈ ਹੈ।

ਸਾਲ 2015 ਵਿਚ ਹੁਆਰਾਜ ਦੇ ਲੋਕਾਂ ਨੇ ਦੁਨੀਆ ਭਰ ਤੋਂ ਮਦਦ ਦੀ ਅਪੀਲ ਕੀਤੀ। ਇਸ ਤੋਂ ਬਾਅਦ ਪੂਰੀ ਦੁਨੀਆ ਦੇ ਵਿਗਿਆਨਿਕ ਇਸ ਇਲਾਕੇ ਦੀ ਪਾਲਕਾਕੋਚਾ ਝੀਲ ਦੇ ਕਹਿਰ ਤੋਂ ਬਚਾਉਣ ਲਈ ਯਤਨਾਂ ਵਿਚ ਜੁੱਟ ਗਏ। ਕਲਾਈਮੇਟ ਚੇਂਜ ਅਤੇ ਗਲੋਬਲ ਵਾਰਮਿੰਗ ਦੀ ਵਜ੍ਹਾ ਨਾਲ ਪਿਘਲ ਰਹੇ ਗਲੇਸ਼ੀਅਰਾਂ ਨੂੰ ਬਚਾਉਣ ਦੀ ਮੁਹਿੰਮ ਛੇੜੀ ਗਈ। ਲੋਕਾਂ ਨੂੰ ਜਾਗਰੂਕ ਕੀਤਾ ਗਿਆ ਕਿ ਗਲੇਸ਼ੀਅਰ ਨੂੰ ਲੈਕੇ ਕੀ ਕਰਨਾ ਹੈ ਅਤੇ ਕੀ ਨਹੀਂ।