ਉਤਰਾਖੰਡ ਹਾਦਸਾ : ਤਪੋਵਾਨ ਸੁਰੰਗ ਵਿਚ ਭਰਿਆ ਮਲਬਾ ਅਤੇ ਚਿੱਕੜ ਬਣਿਆ ਮੁਸਿਬਤ, 202 ਤੋਂ ਵੱਧ ਲੋਕ ਲਾਪਤਾ,19 ਮੌਤਾਂ

ਦੇਹਰਾਦੂਨ : ਉਤਰਾਖੰਡ ਦੇ ਚਮੋਲੀ ਵਿਚ ਬੀਤੇ ਦਿਨ ਫਟੇ ਗਲੀਸ਼ਅਰ ਨੇ ਵੱਡੇ ਪੱਧਰ ਉੱਤੇ ਕਹਿਰ ਬਰਪਾਇਆ ਹੈ। ਹੁਣ ਤੱਕ ਰਾਹਤ ਅਤੇ ਬਚਾਅ ਦਾ ਕਾਰਜ਼ ਜਾਰੀ ਹੈ ਅਤੇ ਪੁਲਿਸ ਨੇ 19 ਲਾਸ਼ਾਂ ਮਿਲਣ ਦੀ ਪੁਸ਼ਟੀ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਅਜੇ ਵੀ 202 ਤੋਂ ਵੱਧ ਲੋਕ ਲਾਪਤਾ ਹਨ। ਇਸ ਤੋਂ ਇਲਾਵਾ ਗਲੇਸ਼ੀਅਰ ਫੱਟਣ ਕਾਰਨ ਮਲਬੇ ਨਾਲ ਭਰੀ ਤਪੋਵਾਨ ਸੁਰੰਗ ਵਿਚ ਰੈਸਕਿਊ ਆਪ੍ਰੇਸ਼ਨ ਜਾਰੀ ਹੈ। ਇੱਥੋਂ ਅਜੇ ਤੱਕ 12 ਲੋਕਾਂ ਨੂੰ ਸਹੀ ਸਲਾਮਤ ਬਾਹਰ ਕੱਢਿਆ ਗਿਆ ਹੈ।

ਅੰਦਾਜ਼ੇ ਮੁਤਾਬਕ ਇਸ ਸੁਰੰਗ ਵਿਚ ਹੁਣ ਵੀ 37 ਲੋਕ ਫਸੇ ਹੋਏ ਹਨ ਜਿਨ੍ਹਾਂ ਨੂੰ ਬਾਹਰ ਕੱਢਣ ਲਈ ਆਈਟੀਬੀਪੀ, ਸੀਆਰਪੀਐਫ ਅਤੇ ਹੋਰ ਰਾਹਤ ਬਚਾਅ ਕਾਰਜ਼ ਦੀਆਂ ਟੀਮਾਂ ਲੱਗੀਆਂ ਹੋਈਆਂ ਹਨ। ਗਲੇਸ਼ੀਅਰ ਫੱਟੇ ਨੂੰ 30 ਘੰਟਿਆਂ ਤੋਂ ਜ਼ਿਆਦਾ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਸਥਿਤੀ ਉੱਤੇ ਕਾਬੂ ਨਹੀਂ ਪਾਇਆ ਜਾ ਸਕਿਆ ਹੈ ਜਿਸ ਦਾ ਕਾਰਨ ਹੈ ਕਿ ਇਸ ਹਾਦਸੇ ਨੇ ਵੱਡੇ ਪੱਧਰ ਉੱਤੇ ਤਬਾਹੀ ਮਚਾਈ ਹੈ। ਸੁਰੰਗ ਵਿਚ ਫਸੇ ਲੋਕਾਂ ਤੱਕ ਪਹੁੰਚਣ ਲਈ ਬਚਾਅ ਕਾਰਜ ਦੀਆਂ ਟੀਮਾਂ ਲਗਾਤਾਰ ਮਲਬੇ ਨੂੰ ਹਟਾ ਰਹੀਆਂ ਹਨ।

ਰੈਸਕਿਊ ਟੀਮ ਇਸ ਸੁਰੰਗ ਵਿਚ 100 ਮੀਟਰ ਅੰਦਰ ਤੱਕ ਪ੍ਰਵੇਸ਼ ਵੀ ਕਰ ਗਈ ਸੀ ਪਰ ਭਾਰੀ ਮਲਬੇ ਅਤੇ ਚਿੱਕੜ ਕਾਰਨ ਰੈਸਕਿਊ ਟੀਮ ਨੂੰ ਵਾਪਸ ਪਰਤਣਾ ਪੈ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਟੀਮ ਵਿਸ਼ੇਸ਼ ਕੈਮੇਰ, ਸਨਿਫਰ ਡਾਗ ਦੇ ਨਾਲ ਹੋਰ ਅੰਦਰ ਜਾਣ ਦੀ ਕੋਸ਼ਿਸ਼ ਕਰ ਰਹੀ ਸੀ, ਆਕਸੀਜਨ ਸਿਲੈਂਡਰ ਨਾਲ ਲੈਸ ਟੀਮ ਬਹੁਤ ਮਸ਼ੱਕਤ ਤੋਂ ਬਾਅਦ ਵੀ 100 ਮੀਟਰ ਤੋਂ ਅੱਗੇ ਨਹੀਂ ਜਾ ਸਕੀ। ਇਸ ਤੋਂ ਬਾਅਦ ਟੀਮ ਨੂੰ ਵਾਪਸ ਪਰਤਣਾ ਪਿਆ। ਹੁਣ ਮਸ਼ੀਨਾਂ ਜ਼ਰੀਏ ਚਿੱਕੜ ਅਤੇ ਬਾਕੀ ਮਲਬੇ ਨੂੰ ਹਟਾਇਆ ਜਾ ਰਿਹਾ ਹੈ ਤਾਂ ਜੋ ਹੋਰ ਅੰਦਰ ਤੱਕ ਜਾਇਆ ਜਾ ਸਕੇ। ਉੱਥੇ ਹੀ ਉਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਤਪੋਵਾਨ ਅਤੇ ਜੋਸ਼ੀਮੱਠ ਲਈ ਰਵਾਨਾ ਹੋ ਗਏ ਹਨ ਅਤੇ ਉਨ੍ਹਾਂ ਦੁਆਰਾ ਪ੍ਰਭਾਵਿਤ ਖੇਤਰਾ ਦਾ ਦੌਰਾ ਕੀਤਾ ਜਾਵੇਗਾ ਤੇ ਅਧਿਕਾਰੀਆਂ ਨਾਲ ਬੈਠਕ ਵਿਚ ਰਾਹਤ ਕਾਰਜਾਂ ਦੀ ਸਮੀਖਿਆ ਵੀ ਕੀਤੀ ਜਾਵੇਗੀ।

news

Leave a Reply

Your email address will not be published. Required fields are marked *