ਪੁਲਿਸ ਦੇ ਹੱਥ ਆਇਆ ਦੀਪ ਸਿੱਧੂ, ਜਾਣੋ ਕਿੱਥੋਂ ਹੋਈ ਗਿਰਫਤਾਰੀ

ਚੰਡੀਗੜ੍ਹ : 26 ਜਨਵਰੀ ਨੂੰ ਦਿੱਲੀ ਵਿਚ ਟਰਕੈਟਰ ਪਰੇਡ ਦੌਰਾਨ ਜਮ੍ਹ ਕੇ ਹਿੰਸਾ ਹੋਈ ਸੀ। ਵੱਡੀ ਗਿਣਤੀ ਵਿਚ ਕਿਸਾਨ ਲਾਲ ਕਿਲ੍ਹਾ ਉੱਤੇ ਪਹੁੰਚ ਗਏ ਸਨ ਅਤੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਲਹਿਰਾ ਦਿੱਤਾ ਸੀ। ਇਸ ਹਿੰਸਾ ਦੇ ਮੁੱਖ ਆਰੋਪੀਆਂ ਵਿਚੋਂ ਇਕ ਐਕਟਰ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਨੇ ਗਿਰਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਪੰਜਾਬ ਦੇ ਜ਼ੀਰਕਪੁਰ ਤੋਂ ਗਿਰਫਤਾਰ ਕੀਤਾ ਹੈ।

ਲਗਭਗ 15 ਦਿਨ ਫਰਾਰ ਚੱਲਣ ਦੇ ਬਾਅਦ ਅੱਜ ਮੰਗਲਵਾਰ ਤੜਕੇ ਦੀਪ ਸਿੱਧੂ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੇ ਹੱਥ ਚੜ ਗਿਆ ਹੈ। ਪੁਲਿਸ ਨੇ ਉਸ ਉੱਤੇ ਇਕ ਲੱਖ ਰੁਪਏ ਦਾ ਇਨਾਮ ਵੀ ਰੱਖਿਆ ਸੀ। 26 ਦੀ ਹਿੰਸਾ ਤੋਂ ਬਾਅਦ ਦੀਪ ਸਿੱਧੂ ਕਈਂ ਵਾਰ ਫੇਸਬੁੱਕ ਉੱਤੇ ਲਾਈਵ ਹੋ ਕੇ ਆਪਣਾ ਪੱਖ ਰੱਖਦਾ ਵਿਖਾਈ ਦਿੱਤਾ ਹੈ ਜਿਸ ਤੋਂ ਬਾਅਦ ਦਾਅਵਾ ਇਹ ਕੀਤਾ ਗਿਆ ਸੀ ਕਿ ਦੀਪ ਸਿੱਧੂ ਦੀਆਂ ਜਿਹੜੀਆਂ ਵੀਡੀਓਜ਼ ਫੇਸਬੁੱਕ ਉੱਤੇ ਅਪਲੋਡ ਹੋ ਰਹੀਆਂ ਹਨ ਉਸ ਦੇ ਪਿੱਛੇ ਸਿੱਧੂ ਦੀ ਇਕ ਕਰੀਬੀ ਮਹਿਲਾ ਦੋਸਤ ਦਾ ਹੱਥ ਹੈ।

ਪੁਲਿਸ ਨੇ ਦੱਸਿਆ ਸੀ ਕਿ ਦੀਪ ਸਿੱਧੂ ਵੀਡੀਓ ਬਣਾਉਂਦਾ ਜ਼ਰੂਰ ਹੈ ਪਰ ਉਸ ਨੂੰ ਅਪਲੋਡ ਉਸਦੀ ਦੀ ਨੇੜਲੀ ਮਹਿਲਾ ਦੋਸਤ ਕੈਲੀਫੋਰਨੀਆ ਤੋਂ ਕਰਦੀ ਹੈ। ਜਿਸ ਦਾ ਮਕਸਦ ਪੁਲਿਸ ਨੂੰ ਚਕਮਾ ਦੇਣਾ ਸੀ ਹਾਲਾਂਕਿ ਹੁਣ ਦੀਪ ਸਿੱਧੂ ਦੀ ਗਿਰਫਤਾਰੀ ਪੁਲਿਸ ਲਈ ਵੀ ਇਕ ਵੱਡੀ ਕਾਮਯਾਬੀ ਹੈ।

ਦੱਸ ਦਈਏ ਕਿ ਦੀਪ ਸਿੱਧੂ ਉੱਤੇ 26 ਜਨਵਰੀ ਨੂੰ ਨੌਜਵਾਨਾਂ ਦੀ ਭੀੜ ਨੂੰ ਲਾਲ ਕਿਲ੍ਹੇ ਉੱਤੇ ਜਾਣ ਲਈ ਉਕਸਾਉਣ, ਹਿੰਸਾ ਭੜਕਾਉਣ ਅਤੇ ਉੱਥੇ ਆਪਣਾ ਧਾਰਮਿਕ ਝੰਡਾ ਫਹਿਰਾਉਣ ਦਾ ਆਰੋਪ ਹੈ। ਕਿਸਾਨ ਸੰਗਠਨਾਂਂ ਨੇ ਇਸ ਘਟਨਾ ਤੋਂ ਖੁਦ ਨੂੰ ਵੱਖ ਕਰ ਲਿਆ ਸੀ ਅਤੇ ਦੀਪ ਸਿੱਧੂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਸੀ। ਕਈਂ ਕਿਸਾਨ ਸੰਗਠਨ ਦੀਪ ਸਿੱਧੂ ਉੱਤੇ ਭਾਜਪਾ-ਆਰਐਸਐਸ ਦਾ ਏਜੰਟ ਹੋਣ ਦਾ ਵੀ ਆਰੋਪ ਲਗਾਉਂਦੇ ਹਨ।

news

Leave a Reply

Your email address will not be published. Required fields are marked *