ਜ਼ੀਰਕਪੁਰ ਤੋਂ ਨਹੀਂ ਬਲਕਿ ਇਸ ਥਾਂ ਤੋਂ ਦਿੱਲੀ ਪੁਲਿਸ ਨੇ ਚੁੱਕਿਆ ਦੀਪ ਸਿੱਧੂ, ਦੱਸੀ ਸਾਰੀ ਕਹਾਣੀ

ਨਵੀਂ ਦਿੱਲੀ : 26 ਜਨਵਰੀ ਦੀ ਹਿੰਸਾ ਦੇ ਆਰੋਪ ਵਿਚ ਗਿਰਫਤਾਰ ਕੀਤੇ ਗਏ ਦੀਪ ਸਿੱਧੂ ਨੂੰ ਲੈ ਕੇ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ ਵੱਡਾ ਖੁਲਾਸਾ ਕਰਦਿਆਂ ਦੱਸਿਆ ਹੈ ਕਿ ਉਸ ਨੂੰ ਕਿਵੇਂ ਕੱਲ੍ਹ ਰਾਤ ਕਰੀਬ ਸਾਢੇ ਦਸ ਵਜੇ ਕਰਨਾਲ ਤੋਂ ਫੜ੍ਹਿਆ ਗਿਆ ਹੈ। ਇਸ ਸਮੇਂ ਦੀਪ ਸਿੱਧੂ ਨੂੰ ਸਪੈਸ਼ਲ ਸੈੱਲ ਦੇ ਦਫਤਰ ਵਿਚੋਂ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਵਿਚ ਲਿਆਇਆ ਗਿਆ ਹੈ ਜਿੱਥੇ ਉਸ ਦੀ ਪੇਸ਼ੀ ਜਾਰੀ ਹੈ।

ਜਾਣਕਾਰੀ ਮੁਤਾਬਕ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਦੀਪ ਸਿੱਧੂ ਨੂੰ ਕ੍ਰਾਇਮ ਬ੍ਰਾਂਚ ਦੇ ਹਵਾਲੇ ਕਰੇਗੀ, ਕਿਉਂਕਿ ਪੂਰੇ ਮਾਮਲੇ ਦੀ ਜਾਂਚ ਇਸੇ ਏਜੰਸੀ ਦੁਆਰਾ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀ ਸੰਜੀਵ ਯਾਦਵ ਨੇ ਦੱਸਿਆ ਕਿ ਕੱਲ੍ਹ ਰਾਤ 10.30 ਵਜੇ ਦੀਪ ਸਿੱਧੂ ਨੂੰ ਕਰਨਾਲ ਤੋਂ ਗਿਰਫਤਾਰ ਕੀਤਾ ਗਿਆ ਹੈ। ਉਹ ਪੁਲਿਸ ਦੇ ਰਡਾਰ ਉੱਤੇ ਕਈਂ ਦਿਨਾਂ ਤੋਂ ਸੀ। ਕੱਲ੍ਹ ਜਦੋਂ ਉਹ ਇੱਕਲਾ ਰਾਸਤੇ ਵਿਚ ਖੜ੍ਹਿਆ ਸੀ ਅਤੇ ਕਿਧਰੇ ਜਾਣ ਦੇ ਲਈ ਕਾਰ ਦਾ ਇੰਤਜ਼ਾਰ ਕਰ ਰਿਹਾ ਸੀ ਉਦੋਂ ਪੁਲਿਸ ਦੀ ਸਪੈਸ਼ਲ ਸੈੱਲ ਨੇ ਉਸ ਨੂੰ ਦਬੋਚ ਲਿਆ।

ਜਾਣਕਾਰੀ ਇਹ ਵੀ ਮਿਲ ਰਹੀ ਹੈ ਕਿ ਸ਼ੁਰੂਆਤੀ ਪੁੱਛਗਿੱਛ ਵਿਚ ਦੀਪ ਸਿੱਧੂ ਨੇ ਪੁਲਿਸ ਨੂੰ ਗੁਮਰਾਹ ਕਰਨ ਦੀ ਕੋਸ਼ਿਸ਼ ਕੀਤੀ ਜਦੋਂ ਪੁਲਿਸ ਨੇ ਉਸ ਤੋਂ ਪੁੱਛਿਆ ਕਿ ਉਹ ਕਿਉਂ 25 ਜਨਵਰੀ ਦੀ ਰਾਤ ਨੂੰ ਭੀੜ ਨੂੰ ਭੜਕਾ ਅਤੇ ਖਾਲਿਸਤਾਨ ਦੇ ਏਜੰਡੇ ਉੱਤੇ ਉਕਸਾ ਰਿਹਾ ਸੀ ਤਾਂ ਇਸ ਉੱਤੇ ਉਸ ਨੇ ਕਿਹਾ ਕਿ ਉਹ ਭੀੜ ਨੂੰ ਇਕਮੁੱਠ ਕਰ ਰਿਹਾ ਸੀ ਨਾਕਿ ਭੜਕਾ ਰਿਹਾ ਸੀ।

ਦੱਸ ਦਈਏ ਕਿ 26 ਜਨਵਰੀ ਦੇ ਬਾਅਦ ਤੋਂ ਦੀਪ ਸਿੱਧੂ ਲਗਾਤਾਰ ਫਰਾਰ ਚੱਲ ਰਿਹਾ ਸੀ ਪਰ ਬਾਵਜੂਦ ਇਸ ਦੇ ਫੇਸਬੁੱਕ ਜਰੀਏ ਆਪਣੇ ਬੇਗੁਣਾਹੀ ਦਾ ਝੰਡਾ ਲਗਾਤਾਰ ਬੁਲੰਦ ਕਰ ਰਿਹਾ ਸੀ। ਦੀਪ ਸਿੱਧੂ ਦੀ ਇਕ ਮਹਿਲਾ ਦੋਸਤ ਵਿਦੇਸ਼ ਵਿਚ ਬੈਠ ਕੇ ਉਸ ਦਾ ਸੋਸ਼ਲ ਮੀਡੀਆ ਅਕਾਊਂਟ ਹੈਂਡਲ ਕਰ ਰਹੀ ਸੀ ਅਤੇ ਦੀਪ ਦੀਆਂ ਵੀਡੀਓਜ਼ ਨੂੰ ਫੇਸਬੁੱਕ ਉੱਤੇ ਅਪਲੋਡ ਕੀਤਾ ਜਾ ਰਿਹਾ ਸੀ। ਇਹ ਜਾਣਕਾਰੀ ਪੁਲਿਸ ਨੇ ਦਿੱਤੀ ਹੈ। ਇਹ ਵੀ ਦੱਸ ਦਈਏ ਕਿ ਸਵੇਰੇ ਅਜਿਹੀਆਂ ਖਬਰਾਂ ਆ ਰਹੀਆਂ ਸਨ ਕਿ ਦੀਪ ਦੀ ਗਿਰਫਤਾਰੀ ਜੀਰਕਪੁਰ ਤੋਂ ਹੋਈ ਹੈ ਪਰ ਅਜਿਹਾ ਨਹੀਂ ਹੈ। ਉਸ ਨੂੰ ਕਰਨਾਲ ਤੋਂ ਗਿਰਫਤਾਰ ਕੀਤਾ ਗਿਆ ਹੈ।

news

Leave a Reply

Your email address will not be published. Required fields are marked *