ਦੀਪ ਸਿੱਧੂ ਦੀ ਗਿਰਫਤਾਰੀ ਤੋਂ ਬਾਅਦ ਦਿੱਲੀ ਪੁਲਿਸ ਦਾ ਵੱਡਾ ਬਿਆਨ, ਵੀਡੀਓ ਵੀ ਆਈ ਸਾਹਮਣੇ, ਵੇਖੋ

ਨਵੀਂ ਦਿੱਲੀ : 26 ਜਨਵਰੀ ਨੂੰ ਦਿੱਲੀ ਵਿਚ ਹੋਈ ਹਿੰਸਾ ਤੋਂ ਬਾਅਦ ਲਗਾਤਾਰ ਫਰਾਰ ਚੱਲ ਰਹੇ ਦੀਪ ਸਿੱਧੂ ਨੂੰ ਅੱਜ ਮੰਗਲਵਾਰ ਨੂੰ ਗਿਰਫਤਾਰ ਕਰ ਲਿਆ ਹੈ। ਸੂਤਰਾਂ ਮੁਤਾਬਕ ਉਸ ਦੀ ਗਿਰਫਤਾਰੀ ਪੰਜਾਬ ਦੇ ਜ਼ੀਰਕਪੁਰ ਤੋਂ ਹੋਈ ਹੈ ਹਾਲਾਂਕਿ ਪੁਲਿਸ ਨੇ ਇਸ ਬਾਰੇ ਕੋਈ ਵੀ ਖੁਲਾਸਾ ਕਰਨ ਤੋਂ ਇਨਕਾਰ ਕਰ ਦਿੱਤਾ ਹੈ। ਦਿੱਲੀ ਪੁਲਿਸ ਨੇ ਦੀਪ ਸਿੱਧੂ ਦੀ ਗਿਰਫਤਾਰੀ ਤੋਂ ਬਾਅਦ ਦੱਸਿਆ ਹੈ ਕਿ 26 ਜਨਵਰੀ ਨੂੰ ਲਾਲ ਕਿਲ੍ਹਾ ਅਤੇ ਦਿੱਲੀ ਵਿਚ ਹੋਰ ਥਾਵਾਂ ‘ਤੇ ਹਿੰਸਾ ਹੋਈ ਸੀ ਇਸ ਵਿਚ ਦੀਪ ਸਿੱਧੂ ਦੀ ਮੁੱਖ ਭੂਮਿਕਾ ਸੀ।

ਦਿੱਲੀ ਪੁਲਿਸ ਨੇ ਕਿਹਾ ਕਿ ਇਸ (ਹਿੰਸਾ) ਦੀਆਂ ਤਸਵੀਰਾਂ ਪਬਲੀਕ ਡੋਮੇਨ ਵਿਚ ਹਨ। ਦੀਪ ਸਿੱਧੂ ਉੱਤੇ ਪੁਲਿਸ ਵੱਲੋਂ ਇਕ ਲੱਖ ਰੁਪਏ ਦਾ ਇਨਾਮ ਐਲਾਨਿਆ ਗਿਆ ਸੀ। ਆਰੋਪੀ ਨੂੰ ਗਿਰਫਤਾਰ ਕਰ ਲਿਆ ਗਿਆ ਹੈ ਅਤੇ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। ਦਿੱਲੀ ਪੁਲਿਸ ਨੇ ਇਹ ਜਾਣਕਾਰੀ ਨਹੀਂ ਦਿੱਤੀ ਕਿ ਉਸ ਨੂੰ ਗਿਰਫਤਾਰ ਕਿੱਥੋ ਕੀਤਾ ਗਿਆ ਹੈ ਅਤੇ ਕਿਹਾ ਕਿ ਆਪ੍ਰੇਸ਼ਨ ਡਿਟੇਲ ਅਜੇ ਸਾਂਝੀ ਨਹੀਂ ਕੀਤੀ ਜਾਵੇਗੀ। ਦੱਸਿਆ ਜਾ ਰਿਹਾ ਹੈ ਕਿ ਦੀਪ ਸਿੱਧੂ ਨੂੰ ਮੈਡੀਕਲ ਲਈ ਲਿਜਾਇਆ ਗਿਆ ਹੈ ਅਤੇ ਇਸ ਤੋਂ ਬਾਅਦ ਪੁਲਿਸ ਉਸ ਨੂੰ ਕੋਰਟ ਵਿਚ ਪੇਸ਼ ਕਰੇਗੀ।

ਵੇਖੋ ਵੀਡੀਓ-

ANI on Twitter: “#WATCH| Delhi Police Special Cell arrests Deep Sidhu, an accused in 26th Jan violence in Delhi https://t.co/cb6tN5eR1u” / Twitter

ਦੱਸ ਦਈਏ ਕਿ ਦੀਪ ਸਿੱਧੂ ਉੱਤੇ 26 ਜਨਵਰੀ ਨੂੰ ਨੌਜਵਾਨਾਂ ਦੀ ਭੀੜ ਨੂੰ ਲਾਲ ਕਿਲ੍ਹੇ ਉੱਤੇ ਜਾਣ ਲਈ ਉਕਸਾਉਣ, ਹਿੰਸਾ ਭੜਕਾਉਣ ਅਤੇ ਉੱਥੇ ਆਪਣਾ ਧਾਰਮਿਕ ਝੰਡਾ ਫਹਿਰਾਉਣ ਦਾ ਆਰੋਪ ਹੈ। ਕਿਸਾਨ ਸੰਗਠਨਾਂਂ ਨੇ ਇਸ ਘਟਨਾ ਤੋਂ ਖੁਦ ਨੂੰ ਵੱਖ ਕਰ ਲਿਆ ਸੀ ਅਤੇ ਦੀਪ ਸਿੱਧੂ ਨੂੰ ਇਸ ਲਈ ਜ਼ਿੰਮੇਵਾਰ ਠਹਿਰਾਇਆ ਸੀ। ਕਈਂ ਕਿਸਾਨ ਸੰਗਠਨ ਦੀਪ ਸਿੱਧੂ ਉੱਤੇ ਭਾਜਪਾ-ਆਰਐਸਐਸ ਦਾ ਏਜੰਟ ਹੋਣ ਦਾ ਵੀ ਆਰੋਪ ਲਗਾਉਂਦੇ ਹਨ।

 ਉੱਥੇ 26 ਦੀ ਹਿੰਸਾ ਤੋਂ ਬਾਅਦ ਦੀਪ ਸਿੱਧੂ ਕਈਂ ਵਾਰ ਫੇਸਬੁੱਕ ਉੱਤੇ ਲਾਈਵ ਹੋ ਕੇ ਆਪਣਾ ਪੱਖ ਰੱਖਦਾ ਵਿਖਾਈ ਦਿੱਤਾ ਹੈ ਜਿਸ ਤੋਂ ਬਾਅਦ ਦਾਅਵਾ ਇਹ ਕੀਤਾ ਗਿਆ ਸੀ ਕਿ ਦੀਪ ਸਿੱਧੂ ਦੀਆਂ ਜਿਹੜੀਆਂ ਵੀਡੀਓਜ਼ ਫੇਸਬੁੱਕ ਉੱਤੇ ਅਪਲੋਡ ਹੋ ਰਹੀਆਂ ਹਨ ਉਸ ਦੇ ਪਿੱਛੇ ਸਿੱਧੂ ਦੀ ਇਕ ਕਰੀਬੀ ਮਹਿਲਾ ਦੋਸਤ ਦਾ ਹੱਥ ਹੈ। ਪੁਲਿਸ ਨੇ ਦੱਸਿਆ ਸੀ ਕਿ ਦੀਪ ਸਿੱਧੂ ਵੀਡੀਓ ਬਣਾਉਂਦਾ ਜ਼ਰੂਰ ਹੈ ਪਰ ਉਸ ਨੂੰ ਅਪਲੋਡ ਉਸਦੀ ਦੀ ਨੇੜਲੀ ਮਹਿਲਾ ਦੋਸਤ ਕੈਲੀਫੋਰਨੀਆ ਤੋਂ ਕਰਦੀ ਹੈ।

news

Leave a Reply

Your email address will not be published. Required fields are marked *