8 ਸਾਲ ਦਾ ਕੁੱਤਾ ਬਣਿਆ 36 ਕਰੋੜ ਰੁਪਏ ਦਾ ਮਾਲਕ, ਜਾਣੋਂ ਕਿਵੇਂ

ਵਾਸ਼ਿੰਗਟਨ : ਇਨਸਾਨਾਂ ਦੇ ਕਰੋੜਪਤੀ ਬਣਨ ਦੀਆਂ ਖਬਰਾਂ ਤਾਂ ਅਸੀ ਅਕਸਰ ਹੀ ਸੁਣਦੇ ਰਹਿੰਦੇ ਹਾਂ ਪਰ ਜੇਕਰ ਤੁਹਾਨੂੰ ਕਿਹਾ ਜਾਵੇ ਕਿ ਇਕ ਕੁੱਤਾ 36 ਕਰੋੜ ਰੁਪਏ ਦਾ ਮਾਲਕ ਬਣ ਗਿਆ ਹੈ ਤਾਂ ਇਹ ਤੁਹਾਨੂੰ ਸੁਣਨ ਵਿਚ ਅਜੀਬ ਲੱਗੇਗਾ ਪਰ ਅਜਿਹਾ ਅਸਲ ਵਿਚ ਅਮਰੀਕਾ ਦੇ ਟੇਨੇਸੀ ਸ਼ਹਿਰ ਵਿਚ ਹੋਇਆ ਹੈ। ਦਰਅਸਲ ਇੱਥੇ ਰਹਿਣ ਵਾਲੇ ਬਿਲ ਡੋਰੀਸ ਆਪਣੀ ਮੌਤ ਦੇ ਬਾਅਦ ਆਪਣੇ ਕੁੱਤੇ ‘ਲੁਲੂ’ ਲਈ 5 ਮਿਲੀਅਨ ਡਾਲਰ (36,29,55,250 ਰੁਪਏ) ਦੀ ਜਾਇਦਾਦ ਛੱਡ ਗਏ ਹਨ।

8 साल का कुत्ता बना 36 करोड़ रुपये का मालिक

ਬੀਬੀਸੀ ਦੀ ਰਿਪੋਰਟ ਮੁਤਾਬਕ ਬਿਲ ਡੋਰੀਸ ਨੂੰ ਆਪਣੇ 8 ਸਾਲ ਦੇ ਲੁਲੂ ਨਾਲ ਬੇਹੱਦ ਪਿਆਰ ਸੀ। ਮੌਤ ਤੋਂ ਪਹਿਲਾਂ ਬਿਲ ਡੋਰਿਸ ਨੇ ਕੁੱਤੇ ਲਈ ਆਪਣਾ ਪਿਆਰ ਜਤਾਇਆ ਅਤੇ ਆਖਰੀ ਇੱਛਾ ਦੱਸੀ ਕਿ ਉਸ ਦੇ ਗੁਜਰਨ ਮਗਰੋਂ ਉਸ ਦੀ ਜਾਇਦਾਦ ਨੂੰ ਇਕ ਟਰੱਸਟ ਵਿਚ ਟਰਾਂਸਫਰ ਕਰ ਦਿੱਤਾ ਜਾਵੇ ਤਾਂਕਿ ਲੁਲੂ ਦੀ ਬੇਹਤਰ ਦੇਖਭਾਲ ਹੋ ਸਕੇ। ਰਿਪੋਰਟ ਅਨੁਸਾਰ ਡੋਰੀਸ ਨੇ ਆਪਣੇ ਕੁੱਤੇ ਨੂੰ ਆਪਣੀ ਦੋਸਤ ਮਾਰਥ ਬਰਟਨ ਦੀ ਦੇਖਭਾਲ ਵਿਚ ਛੱਡ ਦਿੱਤਾ ਹੈ। ਡੋਰੀਸ ਦੀ ਵਸੀਅਤ ਵਿਚ ਕਿਹਾ ਗਿਆ ਹੈ ਕਿ ਲੁਲੂ ਦੀ ਉੱਚਿਤ ਦੇਖਰੇਖ ਲਈ ਟਰੱਸਟ ਵਿਚ ਜਮ੍ਹਾ ਪੈਸੇ ਨਾਲ ਮਾਸਿਕ ਖਰਚਾ ਦਿੱਤਾ ਜਾਵੇ।

8 साल का कुत्ता बना 36 करोड़ रुपये का मालिक

ਆਪਣੇ ਮਰੂਹਮ ਦੋਸਤ ਡੋਰੀਸ ਦੇ ਲੁਲੂ ਨਾਲ ਰਿਸ਼ਤੇ ਦੇ ਬਾਰੇ ਵਿਚ ਗੱਲ ਕਰਦੇ ਹੋਏ ਬਰਟਨ ਨੇ ਇਕ ਨਿਊਜ਼ ਚੈਨਲ ਨੂੰ ਦੱਸਿਆ ਕਿ ਮੈਂ ਅਸਲ ਵਿਚ ਨਹੀਂ ਜਾਣਦੀ ਕਿ ਤੁਹਾਨੂੰ ਸੱਚ ਦੱਸਣ ਲਈ ਇਸ ਦੇ ਬਾਰੇ ਵਿਚ ਕੀ ਸੋਚਣਾ ਹੈ। ਉਹ ਅਸਲ ਵਿਚ ਕੁੱਤੇ ਨਾਲ ਪਿਆਰ ਕਰਦਾ ਸੀ।

8 साल का कुत्ता बना 36 करोड़ रुपये का मालिक

ਅਜੇ ਇਹ ਸਪੱਸ਼ਟ ਨਹੀਂ ਹੈ ਕਿ ਡੋਰੀਸ ਦੀ ਜਾਇਦਾਦ ਕਿੰਨੀ ਹੈ ਪਰ ‘ਦ ਨਿਊਯਾਰਕ’ ਦੀ ਪੋਸਟ ਮੁਤਾਬਕ ਉਸ ਦੇ ਦੋਸਤ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਕੋਲ ਬਹੁਤ ਵੱਡੀ ਅਚਲ ਜਾਇਦਾਦ ਅਤੇ ਵੱਖ-ਵੱਖ ਕੰਪਨੀਆਂ ਵਿਚ ਨਿਵੇਸ਼ ਹਨ।

8 साल का कुत्ता बना 36 करोड़ रुपये का मालिक

ਇਸ ਤੋਂ ਇਲਾਵਾ ਲੁਲੂ ਨੂੰ ਜਿਹੜੀ ਵੱਡੀ ਰਾਸ਼ੀ ਉਸ ਦੇ ਮਾਲਕ ਤੋਂ ਵਿਰਾਸਤ ਵਿਚ ਮਿਲੀ ਹੈ, ਉਸ ਦਾ ਨਵਾਂ ਮਾਲਕ ਆਪਣੀ ਮਰਜ਼ੀ ਨਾਲ ਵਰਤੋਂ ਨਹੀਂ ਕਰ ਪਾਵੇਗਾ। ਵਸੀਅਤ ਵਿਚ ਕੇਵਲ ਉੱਚਿਤ ਮਾਸਿਕ ਖਰਚ ਲਈ ਬਰਟਨ ਨੂੰ ਪੈਸੇ ਦੇਣ ਦੀ ਆਗਿਆ ਦਿੱਤੀ ਗਈ ਹੈ। ਇਕ ਕੁੱਤੇ ਲਈ ਇਹ ਰਕਮ ਉਸ ਦੀ ਪੂਰੀ ਉਮਰ ਤੋਂ ਕਈਂ ਗੁਣਾ ਜ਼ਿਆਦਾ ਹੈ। ਬਰਟਨ ਨੇ ਨਿਊਯਾਰਕ ਪੋਸਟ ਨੂੰ ਦੱਸਿਆ ਕਿ ਉਹ ਕੁੱਤੇ ਦੀ ਬੇਹਤਰ ਦੇਖਭਾਲ ਕਰਨਾ ਚਾਹੇਗੀ।

news

Leave a Reply

Your email address will not be published. Required fields are marked *