Big Breaking: ਕੋਰਟ ਨੇ ਦੀਪ ਸਿੱਧੂ ਦੀ ਪੁਲਿਸ ਰਿਮਾਂਡ ਵਿਚ ਕੀਤਾ ਵਾਧਾ

ਨਵੀਂ ਦਿੱਲੀ : 26 ਜਨਵਰੀ ਦੀ ਲਾਲ ਕਿਲ੍ਹਾ ਹਿੰਸਾ ਦੇ ਆਰੋਪ ਵਿਚ ਗਿਰਫਤਾਰ ਕੀਤੇ ਗਏ ਪੰਜਾਬੀ ਅਦਾਕਾਰ ਦੀਪੂ ਸਿੱਧੂ ਦਾ ਦਿੱਲੀ ਪੁਲਿਸ ਨੂੰ ਅੱਜ ਹੋਰ 7 ਦਿਨਾਂ ਦਾ ਰਿਮਾਂਡ ਮਿਲ ਗਿਆ ਹੈ। ਦਿੱਲੀ ਪੁਲਿਸ ਦੇ ਸੂਤਰਾਂ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਹੈ। ਦੀਪ ਸਿੱਧੂ ਨੂੰ ਦਿੱਲੀ ਪੁਲਿਸ ਦੀ ਸਪੈਸ਼ਲ ਸੈੱਲ ਨੇ 8 ਫਰਵਰੀ ਨੂੰ ਹਰਿਆਣਾ ਦੇ ਕਰਨਾਲ ਤੋਂ ਗਿਰਫਤਾਰ ਕੀਤਾ ਸੀ ਅਤੇ ਤੀਸ ਹਜ਼ਾਰੀ ਕੋਰਟ ਵਿਚ ਪੇਸ਼ ਕਰਕੇ 7 ਦਿਨਾਂ ਦਾ ਰਿਮਾਂਡ ਹਾਸਲ ਕੀਤਾ ਸੀ। ਇਹ ਰਿਮਾਂਡ ਅੱਜ ਮੰਗਲਵਾਰ ਨੂੰ ਖਤਮ ਹੋ ਗਿਆ ਸੀ ਜਿਸ ਤੋਂ ਬਾਅਦ ਉਸਨੂੰ ਅੱਜ ਸਵੇਰੇ ਤੀਸ ਹਜ਼ਾਰੀ ਕੋਰਟ(Delhi court) ਵਿੱਚ ਪੇਸ਼ ਕੀਤਾ ਜਾਣਾ ਸੀ। ਮੀਡੀਆ ਰਿਪੋਰਟਾਂ ਮੁਤਾਬਕ ਸੁਰੱਖਿਆ ਕਾਰਨਾਂ ਕਰਕੇ ਦੀਪ ਸਿੱਧੂ ਨੂੰ ਕੋਰਟ ਦੀ ਥਾਂ ਜੱਜ ਦੇ ਘਰ ਹੀ ਪੇਸ਼ ਕੀਤਾ ਗਿਆ ਹੈ ਜਿੱਥੇ ਪੁਲਿਸ ਦੀ ਮੰਗ ਦੇ ਆਧਰ ਉੱਤੇ ਜੱਜ ਨੇ ਦੀਪ ਸਿੱਧੂ ਦੇ ਹੋਰ ਸੱਤ ਦਿਨਾਂ ਦੇ ਪੁਲਿਸ ਰਿਮਾਂਡ ਵਿੱਚ ਵਾਧਾ ਕਰ ਦਿੱਤਾ ਹੈ।

ਰਿਪੋਰਟਾਂ ਅਨੁਸਾਰ ਦਿੱਲੀ ਪੁਲਿਸ ਦੀ ਕ੍ਰਾਇਮ ਬਾਂਚ ਨੇ ਦੱਸਿਆ ਕਿ ਲਾਲ ਕਿਲ੍ਹਾ ਹਿੰਸਾ ਮਾਮਲੇ ਵਿਚ ਮੁੱਖ ਆਰੋਪੀ ਦੀਪ ਸਿੱਧੂ ਤੋਂ ਹੋਰ ਪੁੱਛਗਿੱਛ ਕੀਤੀ ਜਾਣੀ ਬਾਕੀ ਹੈ ਅਤੇ ਕਈਂ ਥਾਵਾਂ ਉੱਤੇ ਦੀਪ ਸਿੱਧੂ ਨੂੰ ਜਾਂਚ ਲਈ ਲੈ ਕੇ ਜਾਣਾ ਹੈ। ਕ੍ਰਾਇਮ ਬ੍ਰਾਂਚ ਨੇ ਕਿਹਾ ਕਿ ਦੀਪ ਸਿੱਧੂ ਨੂੰ ਫੰਡਿਗ ਕਿੱਥੋਂ ਹੀ ਰਹੀ ਸੀ, ਇਸ ਦੇ ਪਿੱਛੇ-ਪਿੱਛੇ ਕਿਸ ਦਾ ਹੱਥ ਹੈ ਇਸ ਸਬੰਧੀ ਵੀ ਉਸ ਤੋਂ ਹੋਰ ਪੁੱਛ-ਪੜਤਾਲ ਕਰਨੀ ਹੈ। ਪੁਲਿਸ ਮੁਤਾਬਕ ਦੀਪ ਸਿੱਧੂ ਬਹੁਤ ਸਾਰੇ ਸਵਾਲਾਂ ਦੀ ਸਹੀਂ ਜਵਾਬ ਨਹੀਂ ਦੇ ਰਿਹਾ ਹੈ ਨਾਲ ਹੀ ਉਸ ਨੇ ਹੁਣ ਤੱਕ ਆਪਣੇ ਫੋਨ ਨੂੰ ਲੈਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ ਜਿਸ ਰਾਹੀਂ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ। ਇਸ ਕਰਕੇ ਉਸ ਦਾ ਸੱਤ ਦਿਨਾਂ ਦਾ ਹੋਰ ਰਿਮਾਂਡ ਲੈਣਾ ਜ਼ਰੂਰੀ ਸੀ।


news

Leave a Reply

Your email address will not be published. Required fields are marked *