ਦੀਪ ਸਿੱਧੂ ਦਾ ਪੁਲਿਸ ਰਿਮਾਂਡ ਖਤਮ, ਅੱਜ ਕੋਰਟ ਵਿਚ ਕੀਤਾ ਜਾਵੇਗਾ ਪੇਸ਼

ਨਵੀਂ ਦਿੱਲੀ : 26 ਜਨਵਰੀ ਨੂੰ ਰਾਜਧਾਨੀ ਦਿੱਲੀ ਵਿਚ ਹੋਈ ਹਿੰਸਾ ਦੇ ਮਾਮਲੇ ‘ਚ ਗਿਰਫਤਾਰ ਕੀਤੇ ਗਏ ਪੰਜਾਬੀ ਐਕਟਰ ਦੀਪ ਸਿੱਧੂ ਦਾ 7 ਦਿਨਾਂ ਪੁਲਿਸ ਰਿਮਾਂਡ ਅੱਜ ਮੰਗਲਵਾਰ ਨੂੰ ਖਤਮ ਹੋ ਗਿਆ ਹੈ। ਦਿੱਲੀ ਪੁਲਿਸ ਵੱਲੋਂ ਦੀਪ ਸਿੱਧੂ ਨੂੰ ਅੱਜ ਸਵੇਰੇ 10.30 ਵਜੇ ਤੀਸ ਹਜ਼ਾਰੀ ਕੋਰਟ ਵਿਚ ਪੇਸ਼ ਕੀਤਾ ਜਾਵੇਗਾ। ਯਾਦ ਰਹੇ ਕਿ ਰਿਮਾਂਡ ਮਿਲਣ ਮਗਰੋਂ ਪੁਲਿਸ ਦੀਪ ਸਿੱਧੂ ਅਤੇ ਇਸ ਮਾਮਲੇ ਵਿਚ ਗਿਰਫਤਾਰ ਕੀਤੇ ਇਕ ਹੋਰ ਆਰੋਪੀ ਇਕਬਾਲ ਸਿੰਘ ਨੂੰ ਲਾਲ ਕਿਲ੍ਹੇ ਉੱਤੇ ਵੀ ਲੈਕੇ ਗਈ ਸੀ ਜਿੱਥੇ ਪੁਲਿਸ ਦੁਆਰਾ ਗਣਤੰਤਰ ਦਿਵਸ ਵਾਲੇ ਦਿਨ ਹੋਈ ਹਿੰਸਾ ਦੇ ਸੀਨ ਰੀਕ੍ਰਿਏਟ ਕੀਤੇ ਗਏ ਸਨ।

26 ਜਨਵਰੀ ਦੀ ਘਟਨਾ ਤੋਂ ਬਾਅਦ ਲਗਾਤਾਰ ਫਰਾਰ ਚੱਲ ਰਿਹਾ ਦੀਪ ਸਿੱਧੂ 8 ਫਰਵਰੀ ਨੂੰ ਹਰਿਆਣਾ ਦੇ ਕਰਨਾਲ ਤੋਂ ਗਿਰਫਤਾਰ ਕੀਤਾ ਗਿਆ ਸੀ। 9 ਫਰਵਰੀ ਨੂੰ ਪੁਲਿਸ ਨੇ ਉਸ ਨੂੰ ਤੀਸ ਹਜ਼ਾਰੀ ਅਦਾਲਤ ਵਿਚ ਪੇਸ਼ ਕਰਕੇ ਦਸ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ ਸੀ ਪਰ ਕੋਰਟ ਨੇ ਕੇਵਲ 7 ਦਿਨਾਂ ਦਾ ਰਿਮਾਂਡ ਹੀ ਮੰਜ਼ੂਰ ਕੀਤਾ ਸੀ।

ਪੁਲਿਸ ਨੇ ਕੋਰਟ ਵਿਚ ਕਿਹਾ ਸੀ ਕਿ ਦੀਪ ਸਿੱਧੂ ਦੇ ਖਿਲਾਫ ਵੀਡੀਓਗ੍ਰਾਫੀ ਸਬੂਤ ਉਪਲਬਧ ਹਨ। ਨਾਲ ਹੀ ਲੋਕਾਂ ਨੂੰ ਭੜਕਾਉਣ ਅਤੇ ਜਨਤਕ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦਾ ਮਾਮਲਾ ਹੈ। ਪੁਲਿਸ ਨੇ ਦਲੀਲ ਦਿੱਤੀ ਸੀ ਕਿ ਦੀਪ ਸਿੱਧੂ ਦੇ ਸੋਸ਼ਲ ਮੀਡੀਆ ਦੀ ਵੀ ਪੜਤਾਲ ਕਰਨੀ ਹੈ ਅਤੇ ਜਾਂਚ ਦੇ ਮਾਮਲੇ ਵਿਚ ਉਸ ਨੂੰ ਪੰਜਾਬ ਅਤੇ ਹਰਿਆਣਾ ਲੈ ਕੇ ਜਾਣਾ ਹੈ। ਕੋਰਟ ਵਿਚ ਪੁਲਿਸ ਨੇ ਕਿਹਾ ਸੀ ਕਿ ਕਿਸਾਨਾਂ ਨੇ ਟਰੈਕਟਰ ਪਰੇਡ ਦੌਰਾਨ ਨਿਯਮਾਂ ਦੀ ਉਲੰਘਣਾ ਕੀਤੀ। ਲਾਲ ਕਿਲ੍ਹੇ ਉੱਤੇ ਝੰਡਾ ਲਹਿਰਾਇਆ ਗਿਆ ਅਤੇ ਇਸ ਤੋਂ ਬਾਅਦ ਹਿੰਸਾ ਵਿਚ ਦੀਪ ਸਿੱਧੂ ਸੱਭ ਤੋਂ ਅੱਗੇ ਸੀ।

ਮੀਡੀਆ ਰਿਪੋਰਟਾਂ ਮੁਤਾਬਕ ਦੀਪ ਸਿੱਧੂ ਨੇ ਪੁਲਿਸ ਪੁੱਛਗਿੱਛ ਦੌਰਾਨ ਕਈਂ ਖੁਲਾਸੇ ਕੀਤੇ ਹਨ। ਦੀਪ ਸਿੱਧੂ ਨੇ ਦੱਸਿਆ ਕਿ ਲਾਲ ਕਿਲ੍ਹਾ ਹਿੰਸਾ ਦੇ ਬਾਅਦ ਉਸ ਨੇ ਸੋਨੀਪਤ ਵਿਚ ਆਪਣਾ ਮੋਬਾਇਲ ਬੰਦ ਕਰ ਦਿੱਤਾ ਸੀ। ਇਸ ਤੋਂ ਬਾਅਦ ਉਸ ਨੇ ਫਿਲਮ ਇੰਡਸਟਰੀ ਨਾਲ ਜੁੜੇ ਲੋਕਾਂ ਦੇ ਮੋਬਾਇਲ ਨੰਬਰਾਂ ਦੀ ਵਰਤੋਂ ਕੀਤੀ ਅਤੇ ਕਈਂ ਲੋਕਾਂ ਦੇ ਨਾਮਾਂ ਤੋਂ ਫੋਨ ਕਈਂ ਦਿਨ ਚਲਾਏ ਸਨ।

news

Leave a Reply

Your email address will not be published. Required fields are marked *