IndVsEng : ਭਾਰਤ ਨੇ ਹਿਸਾਬ ਕੀਤਾ ਬਰਾਬਰ, ਇੰਗਲੈਂਡ ਨੂੰ 317 ਦੋੜਾਂ ਨਾਲ ਹਰਾ ਕੇ ਪ੍ਰਾਪਤ ਕੀਤੀ ਸ਼ਾਨਦਾਰ ਜਿੱਤ

ਚੇਨੰਈ : ਭਾਰਤ ਅਤੇ ਇੰਗਲੈਂਡ ਵਿਚਾਲੇ ਚਾਰ ਟੈਸਟ ਮੈਚਾਂ ਦੀ ਲੜੀ ਦਾ ਖੇਡਿਆ ਜਾ ਰਿਹਾ ਦੂਜਾ ਟੈਸਟ ਮੈਚ ਅੱਜ ਮੰਗਲਵਾਰ ਨੂੰ ਭਾਰਤੀ ਟੀਮ ਨੇ ਆਪਣੇ ਨਾਮ ਕਰ ਲਿਆ ਹੈ। ਮੈਚ ਦੇ ਚੌਥੇ ਦਿਨ ਭਾਰਤੀ ਟੀਮ ਨੇ ਇੰਗਲੈਂਡ ਨੂੰ 317 ਦੋੜਾਂ ਨਾਲ ਹਰਾ ਕੇ ਸੀਰੀਜ਼ ਵਿਚ 1-1 ਦੀ ਬਰਾਬਰੀ ਕਰ ਲਈ ਹੈ। ਹੁਣ 24 ਫਰਵਰੀ ਨੂੰ ਅਹਿਮਦਾਬਾਦ ਵਿਚ ਅਗਲਾ ਟੈਸਟ ਮੈਚ ਡੇਅ-ਨਾਈਟ ਹੋਵੇਗਾ।

ਦਰਅਸਲ ਚੇਨੰਈ ਦੇ ਮੈਦਾਨ ਵਿਚ ਖੇਡੇ ਗਏ ਇਸ ਟੈਸਟ ਮੈਚ ‘ਚ ਭਾਰਤ ਨੇ ਪਹਿਲੀ ਪਾਰੀ ਵਿਚ 195 ਦੋੜਾਂ ਦੀ ਬੜ੍ਹਤ ਲੈ ਕੇ ਦੂਜੀ ਪਾਰੀ ਵਿਚ 286 ਦੋੜਾਂ ਬਣਾਈਆਂ ਸਨ ਜਿਸ ਕਰਕੇ ਇੰਗਲੈਂਡ ਅੱਗੇ 482 ਦੋੜਾਂ ਦਾ ਮੁਸ਼ਕਿਲ ਟਾਰਗੇਟ ਖੜ੍ਹਾ ਹੋਇਆ। ਬੀਤੇ ਸੋਮਵਾਰ ਨੂੰ ਤੀਸਰੇ ਦਿਨ ਦੀ ਸਮਾਪਤੀ ਤੱਕ ਇੰਗਲੈਂਡ ਨੇ ਤਿੰਨ ਵਿਕੇਟਾ ਗਵਾ ਕੇ 53 ਦਾ ਸਕੋਰ ਬਣਾ ਲਿਆ ਸੀ ਅਤੇ ਅੱਜ ਚੌਥੇ ਦਿਨ ਟੀਮ ਨੇ 53 ਤੋਂ ਅੱਗੇ ਖੇਡਣਾ ਸ਼ੁਰੂ ਕੀਤਾ ਪਰ 66 ਦੇ ਸਕੋਰ ਉੱਤੇ ਮਹਿਮਾਨ ਟੀਮ ਨੂੰ ਡੇਨ ਲਾਰੇਂਸ ਦੇ ਰੂਪ ਵਿਚ ਚੌਥਾ ਝਟਕਾ ਲੱਗਿਆ। ਅਸ਼ਵਿਨ ਨੇ ਇਹ ਵਿਕੇਟ ਹਾਸਲ ਕੀਤੀ।

ਜੋਅ ਰੂਟ ਦੀਆਂ 33 ਅਤੇ ਮੋਇਨ ਅਲੀ ਦੀਆਂ 43 ਦੋੜਾਂ ਤੋਂ ਇਲਾਵਾ ਕੋਈ ਵੀ ਇੰਗਲੀਸ਼ ਖਿਡਾਰੀ ਖਾਸ ਨਹੀਂ ਕਰ ਪਾਇਆ ਤੇ ਪੂਰੀ ਟੀਮ ਭਾਰਤੀ ਗੇਂਦਬਾਜ਼ਾਂ ਦੀ ਖਤਰਨਾਕ ਬਾਲਿੰਗ ਅੱਗੇ 164 ਦੇ ਸਕੋਰ ਉੱਤੇ ਹੀ ਢੇਰ ਹੋ ਗਈ। ਇਸ ਨਾਲ ਭਾਰਤ ਨੇ ਸੀਰੀਜ਼ ਵਿਚ ਪਹਿਲੀ ਜਿੱਤ ਹਾਸਲ ਕੀਤੀ। ਅਕਸ਼ਰ ਪਟੇਲ ਨੇ ਸੱਭ ਤੋਂ ਜਿਆਦਾ 5, ਅਸ਼ਵਿਨ ਨੇ 3 ਅਤੇ ਕੁਲਦੀਪ ਯਾਦਵ ਨੇ ਦੋ ਵਿਕੇਟਾਂ ਲਈਆਂ। ਆਰ ਅਸ਼ਵਿਨ ਇਸ ਜਿੱਤ ਦੇ ਅਸਲੀ ਹੀਰੋ ਰਹੇ। ਉਨ੍ਹਾਂ ਨੇ ਬੱਲੇ ਅਤੇ ਬੌਲ ਦੋਵਾਂ ਨਾਲ ਜ਼ਬਰਦਸਤ ਯੋਗਦਾਨ ਦਿੱਤਾ। ਪਹਿਲੀ ਪਾਰੀ ਵਿਚ 5 ਵਿਕੇਟਾਂ ਲੈਣ ਦੇ ਬਾਅਦ ਦੂਜੀ ਪਾਰੀ ਵਿਚ ਅਸ਼ਵਿਨ ਨੇ ਸ਼ਾਨਾਦਰ 106 ਦੋੜਾਂ ਦੀ ਪਾਰੀ ਖੇਡੀ ਜਿਸ ਲਈ ਉਨ੍ਹਾਂ ਨੂੰ ਮੈਨ ਆਫ ਦ ਮੈਚ ਦਿੱਤਾ ਗਿਆ ਹੈ।
India
329 & 286 (85.5)

England
134 & 164 (54.2)

news

Leave a Reply

Your email address will not be published. Required fields are marked *