ਗੁਆਂਢੀ ਮੁਲਕ ਪਾਕਿਸਤਾਨ ਵਿਚ ਕਿਸਾਨਾਂ ਨੇ ਕੱਢੀ ਟਰੈਕਟਰ ਰੈਲੀ, 184 ਕਿਸਾਨਾਂ ਉੱਤੇ ਕੇਸ ਦਰਜ !

ਇਸਲਾਮਾਬਾਦ : ਜਿੱਥੇ ਇਕ ਪਾਸੇ ਭਾਰਤ ਵਿਚ ਖੇਤੀ ਕਾਨੂੰਨਾਂ ਦੇ ਵਿਰੋਧ ‘ਚ ਕਿਸਾਨ ਦਿੱਲੀ ਦੀਆਂ ਸਰਹੱਦਾਂ ਉੱਤੇ ਅੰਦੋਲਨ ਕਰ ਰਹੇ ਹਨ। ਉੱਥੇ ਹੀ ਦੂਜੇ ਪਾਸੇ ਗੁਆਂਢੀ ਮੁਲਕ ਪਾਕਿਸਤਾਨ ਦੀ ਇਮਰਾਨ ਸਰਕਾਰ ਨੂੰ ਵੀ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਦਰਅਸਲ ਬੀਤੇ ਦਿਨ ਕਿਸਾਨਾਂ ਨੇ ਪਾਕਿਸਤਾਨ ਵਿਚ ਇਕ ਵੱਡੀ ਟਰੈਕਟਰ ਰੈਲੀ ਕੱਢੀ ਹੈ। ਇਸ ਟਰੈਕਟਰ ਰੈਲੀ ਲਈ ਆਗਿਆ ਨਹੀਂ ਲਈ ਗਈ ਸੀ ਜਿਸ ਕਰਕੇ ਸਰਕਾਰ ਨੇ ਰੈਲੀ ਨੂੰ ਲੈਕੇ ਵੱਡਾ ਕਾਰਵਾਈ ਕੀਤੀ ਅਤੇ ਇਸ ਮਾਮਲੇ ਵਿਚ 184 ਕਿਸਾਨਾਂ ਵਿਰੁੱਧ ਕੇਸ ਦਰਜ ਕੀਤਾ ਹੈ।

‘ਆਜ ਤੱਕ’ ਦੀ ਰਿਪੋਰਟ ਮੁਤਾਬਕ ਪਾਕਿਸਤਾਨ ਵਿਚ ਬਿਜਲੀ ਦੇ ਬਿੱਲ, ਖਾਦਾਂ, ਈਂਧਨ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਕਾਰਨ ਕਿਸਾਨ ਸੜਕਾਂ ਉੱਤੇ ਪ੍ਰਦਰਸ਼ਨ ਕਰ ਰਹੇ ਹਨ। ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਕਿਸਾਨਾਂ ਨੇ ਸਰਕਾਰ ਦੀ ਨੀਤੀਆਂ ਵਿਰੁੱਧ ਟਰੈਕਟਰ ਰੈਲੀ ਕੱਢੀ। ਕਿਸਾਨ ਲੀਡਰਾਂ ਨੇ ਇੱਥੋਂ ਤੱਕ ਚੇਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਪੂਰੀ ਨਹੀਂ ਕੀਤੀਆਂ ਗਈਆਂ ਤਾਂ ਉਹ ਲਾਹੌਰ ਅਤੇ ਇਸਲਾਮਾਬਾਦ ਵਿਚ 31 ਮਾਰਚ ਨੂੰ ਮੁੜ ਟਰੈਕਟਰ ਰੈਲੀ ਕੱਢਣਗੇ।

ਪਾਕਪਤਨ ਵਿਚ ਬਿਨਾਂ ਆਗਿਆ ਦੇ ਕਿਸਾਨਾਂ ਵੱਲੋਂ ਕੱਢੀ ਗਈ ਟਰੈਕਟਰ ਰੈਲੀ ਦੇ ਬਾਅਦ ਸਰਕਾਰ ਹਰਕਤ ਵਿਚ ਆ ਗਈ। ਸਹਾਇਕ ਆਯਤੁ ਖਰਵਾਰ ਬਸ਼ੀਰ ਦੀ ਸ਼ਿਕਾਇਤ ਉੱਤੇ ਰੈਲੀ ਕੱਢਣ ਵਾਲੇ 184 ਕਿਸਾਨਾਂ ਵਿਰੁੱਧ ਫਰੀਦਨਗਰ ਪੁਲਿਸ ਸਟੇਸ਼ਨ ਵਿਚ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿਚ ਕਿਸਾਨ ਲੀਡਰ ਇਤੇਹਾਦ ਵੀ ਸ਼ਾਮਲ ਹਨ। ਦੱਸ ਦਈਏ ਕਿ ਕਰਜ਼ੇ ਵਿਚ ਡੁੱਬੇ ਪਾਕਿਸਤਾਨ ਵਿਚ ਅਜਿਹਾ ਪਹਿਲੀ ਵਾਰ ਨਹੀਂ ਹੋਈ ਜਦੋਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਅਗਵਾਈ ਵਾਲੀ ਸਰਕਾਰ ਨੂੰ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੋਵੇ। ਇਸ ਤੋਂ ਪਹਿਲਾਂ ਨਵੰਬਰ-ਦਸੰਬਰ 2020 ਵਿਚ ਇਕਮੁੱਠ ਹੋਈ ਵਿਰੋਧੀ ਧੀਰਾਂ ਨੇ ਦੇਸ਼ ਦੀ ਸਰਕਾਰ ਖਿਲਾਫ ਪ੍ਰਦਰਸ਼ਨ ਕੀਤਾ ਸੀ ਅਤੇ ਇਮਰਾਨ ਖਾਨ ਦੀ ਕੁਰਸੀ ਤੱਕ ਨੂੰ ਹਿਲਾ ਕੇ ਰੱਖ ਦਿੱਤਾ ਸੀ।

news

Leave a Reply

Your email address will not be published. Required fields are marked *