IPL 2021 Auction: ਜਾਣੋਂ ਕਿਹੜੀ ਟੀਮ ਕੋਲ ਸੱਭ ਤੋਂ ਵੱਧ ਪੈਸਾ ਤੇ ਕਿਹੜੀ ਟੀਮ ਖਰੀਦੇਗੀ ਕਿੰਨੇ ਖਿਡਾਰੀ

ਚੰਡੀਗੜ੍ਹ : ਇੰਡੀਅਨ ਪ੍ਰੀਮਿਅਰ ਲੀਗ ਦੇ 14ਵੇਂ ਸੀਜ਼ਨ ਲਈ ਅੱਜ 291 ਖਿਡਾਰੀਆਂ ਦੀ ਨਿਲਾਮੀ ਹੋਣੀ ਸ਼ੁਰੂ ਹੋ ਚੁੱਕੀ ਹੈ। ਸਾਰੀਆਂ ਅੱਠ ਟੀਮਾਂ ਕੋਲ 61 ਸਕੌਟ ਖਾਲ੍ਹੀ ਹਨ ਜਿਨ੍ਹਾਂ ਨੂੰ ਨੀਲਾਮੀ ਦੁਆਰਾ ਭਰਿਆ ਜਾਵੇਗਾ। ਤੁਹਾਨੂੰ ਦੱਸਦੇ ਹਾਂ ਕਿ ਖਿਡਾਰੀਆਂ ਦੀ ਨਿਲਾਮੀ ਲਈ ਕਿਹੜੀ ਟੀਮ ਕੋਲ ਕਿੰਨਾ ਪੈਸਾ ਹੈ ਅਤੇ ਕਿਹੜੀ ਟੀਮ ਕਿੰਨੇ ਖਿਡਾਰੀ ਖਰੀਦ ਸਕਦੀ ਹੈ।

ਪੰਜਾਬ ਕਿੰਗਸ– ਕਿੰਗਸ ਇਲੈਵਨ ਪੰਜਾਬ ਤੋਂ ਪੰਜਾਬ ਕਿੰਗਸ ਬਣੀ ਟੀਮ ਨੇ ਮੈਕਸਵੈੱਲ ਸਮੇਤ 7 ਖਿਡਾਰੀਆਂ ਨੂੰ ਰਿਲਿਜ਼ ਕੀਤਾ ਹੈ। ਪੰਜਾਬ ਦੀ ਟੀਮ ਕੋਲ ਨੀਲਾਮੀ ਲਈ ਸੱਭ ਤੋਂ ਵੱਧ 53.30 ਕਰੋੜ ਰੁਪਏ ਹਨ। ਟੀਮ 9 ਖਿਡਾਰੀਆਂ ਨੂੰ ਖਰੀਦ ਸਕਦੀ ਹੈ ਜਿਨ੍ਹਾਂ ਵਿਚ ਪੰਜ ਵਿਦੇਸ਼ੀ ਖਿਡਾਰੀ ਸ਼ਾਮਲ ਰਹਿਣਗੇ।

ਆਰਸੀਬੀ- ਵਿਰਾਟ ਕੋਹਲੀ ਦੀ ਕਪਤਾਨੀ ਵਾਲੀ ਆਰਸੀਬੀ ਕੋਲ 35.90 ਕਰੋੜ ਰੁਪਏ ਹਨ। ਰਾਇਲ ਚੈਲੰਜਰ ਬੈਂਗਲੁਰੂ ਤਿੰਨ ਵਿਦੇਸ਼ੀ ਖਿਡਾਰੀਆਂ ਸਮੇਤ 11 ਕ੍ਰਿਕਟਰਾਂ ਨੂੰ ਖਰੀਦ ਸਕਦੀ ਹੈ।

ਰਾਜਸਥਾਨ ਰਾਇਲਜ਼- ਰਾਜਸਥਾਨ ਰਾਇਲਜ਼ ਕੋਲ 34.85 ਕਰੋੜ ਦੀ ਰਕਮ ਹੈ। ਟੀਮ ਤਿੰਨ ਵਿਦੇਸ਼ੀ ਖਿਡਾਰੀਆਂ ਸਮੇਤ 9 ਪਲੇਅਰਾਂ ਦੀ ਨਿਲਾਮੀ ਕਰ ਸਕਦੀ ਹੈ।

ਚੰਨਈ ਸੁਪਰ ਕਿੰਗਜ਼- ਚੇਨੰਈ ਸੁਪਰ ਕਿੰਗਜ਼ ਕੋਲ 22.90 ਕਰੋੜ ਰੁਪਏ ਹਨ। ਸੀਐਸਕੇ ਪੰਜ ਭਾਰਤੀ ਅਤੇ ਇਕ ਵਿਦੇਸ਼ੀ ਖਿਡਾਰੀ ਨੂੰ ਨਿਲਾਮੀ ਵਿਚ ਖਰੀਦ ਸਕਦੀ ਹੈ।

ਮੁੰਬਈ ਇੰਡੀਅਨਜ਼- 2020 ਦੀ ਆਈਪੀਐਲ ਚੈਂਪੀਅਨ ਮੁੰਬਈ ਇੰਡੀਅਨਜ਼ ਦੇ ਖਜ਼ਾਨੇ ਵਿਚ 15.35 ਕਰੋੜ ਰੁਪਏ ਹਨ। ਮੁੰਬਈ ਨਿਲਾਮੀ ਵਿਚ ਚਾਰ ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 7 ਕ੍ਰਿਕਟਰ ਖਰੀਦ ਸਕਦੀ ਹੈ।

ਦਿੱਲੀ ਕੈਪੀਟਲਜ਼- ਦਿੱਲੀ ਕੈਪੀਟਲਜ਼ ਦੀ ਤਿਜ਼ੋਰੀ ਵਿਚ 12.90 ਕਰੋੜ ਰੁਪਏ ਦੀ ਰਕਮ ਹੈ। ਉਹ ਤਿੰਨ ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ ਅੱਠ ਖਿਡਾਰੀਆਂ ਨੂੰ ਖਰੀਦ ਸਕਦੀ ਹੈ।

ਕੱਲਕਤਾ ਨਾਇਟ ਰਾਈਡਰਜ਼- ਕੱਲਕਤਾ ਨਾਇਟ ਰਾਇਡਰਜ਼ ਕੋਲ ਨਵੇਂ ਖਿਡਾਰੀ ਖਰੀਦਣ ਲਈ 10.75 ਕਰੋੜ ਰੁਪਏ ਹਨ। ਕੇਕੇਆਰ 2 ਵਿਦੇਸ਼ੀ ਖਿਡਾਰੀਆਂ ਸਮੇਤ ਕੁੱਲ 8 ਕ੍ਰਿਕਟਰਾਂ ਨੂੰ ਖਰੀਦ ਸਕਦੀ ਹੈ।

ਸਨਰਾਈਜ਼ਰਸ ਹੈਦਰਾਬਾਦ- ਸਨਰਾਈਜ਼ਰ ਹੈਦਰਾਬਾਦ ਕੋਲ ਵੀ 10.75 ਕਰੋੜ ਰੁਪਏ ਦੀ ਰਾਸ਼ੀ ਹੈ। ਹੈਦਰਾਬਾਦ ਇਸ ਨਿਲਾਮੀ ਵਿਚ ਇਕ ਵਿਦੇਸ਼ੀ ਸਮੇਤ ਕੁੱਲ 3 ਖਿਡਾਰੀਆਂ ਨੂੰ ਖਰੀਦ ਸਕਦੀ ਹੈ।

news

Leave a Reply

Your email address will not be published. Required fields are marked *