ਰਾਮਦੇਵ ਨੇ ਕੋਰੋਨਾ ਦੀ ਦਵਾਈ ਕੀਤੀ ਲਾਂਚ, ਮੋਦੀ ਸਰਕਾਰ ਦੇ ਮੰਤਰੀ ਰਹੇ ਮੌਜੂਦ

ਨਵੀਂ ਦਿੱਲੀ : ਕੋਰੋਨਾ ਵਾਇਰਸ ਦੇ ਸੰਕਰਮਨ ਨਾਲ ਨਜਿੱਠਣ ਲਈ ਯੋਗ ਗੁਰੂ ਬਾਬਾ ਰਾਮਦੇਵ ਨੇ ਮੁੜ ਨਵੀਂ ਦਵਾਈ ਕੋਰੋਨਿਲ ਲਾਂਚ ਕੀਤੀ ਹੈ। ਇਸ ਦੌਰਾਨ ਉਨ੍ਹਾਂ ਨਾਲ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧਨ ਅਤੇ ਕੇਂਦਰੀ ਸੜਕ ਅਤੇ ਆਵਾਜਾਈ ਮੰਤਰੀ ਨਿਤਿਨ ਗਡਕਰੀ ਵੀ ਮੌਜੂਦ ਰਹੇ। ਦਵਾਈ ਦਾ ਲਾਂਚਿੰਗ ਪ੍ਰੋਗਰਾਮ ਰਾਸ਼ਟਰੀ ਰਾਜਧਾਨੀ ਦਿੱਲੀ ਸਥਿਤ ਕੋਂਸੀਟਿਊਸ਼ਨ ਕਲੱਬ ਵਿਚ ਕੀਤਾ ਗਿਆ। ਇਸ ਦੌਰਾਨ ਬਾਬਾ ਰਾਮਦੇਵ ਨੇ ਜਾਣਕਾਰੀ ਦਿੱਤੀ ਕਿ ਪਤੰਜਲੀ ਦੀ ਕੋਰੋਨਿਲ ਟੈਬਲੇਟ ਨਾਲ ਹੁਣ ਕੋਰੋਨਾ ਦਾ ਇਲਾਜ ਹੋਵੇਗਾ। ਉਨ੍ਹਾਂ ਨੇ ਦਾਅਵਾ ਕੀਤਾ ਕਿ ਆਯੂਸ਼ ਮੰਤਰਾਲੇ ਨੋ ਕੋਰੋਨਿਲ ਟੈਬਲੇਟ ਨੂੰ ਸਹਾਇਕ ਦਵਾਈ ਦੇ ਤੌਰ ਉੱਤੇ ਸਵੀਕਾਰ ਕੀਤਾ ਹੈ।

ਰਾਮਦੇਵ ਨੇ ਕਿਹਾ ਕਿ ਡਾਕਟਰੀ ਦੀ ਦੁਨੀਆ ਵਿਚ ਭਾਰਤ ਪੂਰੀ ਦੁਨੀਆ ‘ਚ ਲੀਡ ਕਰੇਗਾ। ਉਨ੍ਹਾਂ ਕਿਹਾ ਕਿ ”ਜਦੋਂ ਅਸੀ ਕੋਰੋਨਿਲ ਦੇ ਜਰੀਏ ਲੱਖਾਂ ਲੋਕਾਂ ਨੂੰ ਜੀਵਨਦਾਨ ਦੇਣ ਦਾ ਕੰਮ ਕੀਤਾ ਤਾਂ ਕਈਂ ਲੋਕਾਂ ਨੇ ਸਵਾਲ ਚੁੱਕੇ। ਕੁੱਝ ਲੋਕਾਂ ਨੂੰ ਲਗਦਾ ਹੈ ਕਿ ਰਿਸਰਚ ਦਾ ਕੰਮ ਕੇਵਲ ਵਿਦੇਸ਼ਾਂ ਵਿਚ ਹੀ ਹੋ ਸਕਦਾ ਹੈ। ਆਯੁਰਵੇਦ ਦੇ ਰਿਸਰਚ ਉੱਤੇ ਜ਼ਿਆਦਾ ਸ਼ੱਕ ਕੀਤਾ ਜਾਂਦਾ ਹੈ। ਪਤੰਜਲੀ ਦੀ ਦਵਾਈ ਕੋਰੋਨਿਲ ਉੱਤੇ ਵੀ ਸ਼ੱਕ ਕੀਤਾ ਜਾ ਰਿਹਾ ਸੀ ਉਹ ਸ਼ੱਕ ਦੇ ਬੱਦਲ ਹੁਣ ਹੱਟ ਗਏ ਹਨ”। ਉੱਥੇ ਹੀ ਕੇਂਦਰੀ ਸਿਹਤ ਮੰਤਰੀ ਡਾ. ਹਰਸ਼ਵਰਧ ਨੇ ਕਿਹਾ ਕਿ ਆਯੁਰਵੇਦ ਦੀ ਪ੍ਰਮਾਣੀਕਤਾ ਅਤੇ ਬਾਬਾ ਰਾਮਦੇਵ ਉੱਤੇ ਕਿਸੇ ਤਰ੍ਹਾਂ ਦਾ ਸ਼ੱਕ ਨਹੀਂ ਕੀਤਾ ਜਾਣਾ ਚਾਹੀਦਾ ਹੈ। ਬਾਬਾ ਰਾਮਦੇਵ ਦਾ ਸੁਪਨਾ ਹੀ ਭਾਰਤ ਦਾ ਸੁਪਨਾ ਹੈ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪਤੰਜਲੀ ਆਯੁਰਵੇਦ ਨੇ 23 ਜੂਨ 2020 ਨੂੰ ਕੋਰੋਨਾ ਦੇ ਇਲਾਜ ਲਈ ਕੋਰੋਨਿਲ ਟੈਬਲੇਟ ਲਾਂਚ ਕੀਤਾ ਸੀ। ਇਸ ਨੂੰ ਇਮਊਨਿਟੀ ਬੂਸਟਰ ਵੀ ਕਿਹਾ ਗਿਆ ਸੀ। ਪਤੰਜਲੀ ਦਾ ਦਾਅਵਾ ਸੀ ਕਿ ਇਹ ਦਵਾਈ ਕੋਵਿਡ-19 ਨੂੰ ਸੱਤ ਦਿਨਾਂ ਵਿਚ ਠੀਕ ਕਰ ਸਕਦੀ ਹੈ। ਹਾਲਾਂਕਿ ਦਵਾਈ ਲਾਂਚ ਹੁੰਦੇ ਹੀ ਵਿਵਾਦਾਂ ਵਿਚ ਘਿਰ ਗਈ ਸੀ। ਆਯੁਸ਼ ਮੰਤਰਾਲੇ ਨੇ ਕਿਹਾ ਸੀ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ। ਇਸ ਤੋਂ ਬਾਅਦ ਮੰਤਰਾਲੇ ਨੇ ਪਤੰਜਲੀ ਦੀ ਦਵਾਈ ਦੇ ਇਸ਼ਤਿਹਾਰ ਉੱਤੇ ਰੋਕ ਲਗਾ ਦਿੱਤੀ ਸੀ। ਹੁਣ ਇਕ ਵਾਰ ਫਿਰ ਤੋਂ ਆਯੁਸ਼ ਮੰਤਰਾਲੇ ਦੀ ਪ੍ਰਵਾਨਗੀ ਨਾਲ ਪਤੰਜਲੀ ਨੇ ਕੋਰੋਨਿਲ ਲਾਂਚ ਕੀਤੀ ਹੈ।

news

Leave a Reply

Your email address will not be published. Required fields are marked *