ਕਦੇਂ IPL ‘ਚ ਵਿਰਾਟ ਕੋਹਲੀ ਨਾਲ ਹੋਈ ਸੀ ਤਕਰਾਰ, ਹੁਣ ਉਸੇ ਦੀ ਕਪਤਾਨੀ ਹੇਠ ਭਾਰਤ ਲਈ ਖੇਡੇਗਾ ਮੁੰਬਈ ਇੰਡੀਅਨਜ਼ ਦਾ ਇਹ ਜਾਬਾਜ਼

ਨਵੀਂ ਦਿੱਲੀ : ਭਾਰਤ ਅਤੇ ਇੰਗਲੈਂਡ ਵਿਚਾਲੇ ਪੰਜ ਮੈਚਾਂ ਦੀ ਟੀ-20 ਸੀਰੀਜ਼ ਲਈ 19 ਖਿਡਾਰੀਆਂ ਵਾਲੀ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ ਜਿਸ ਵਿਚ ਕੁੱਝ ਨਵੇਂ ਚਹਿਰਿਆਂ ਨੂੰ ਵੀ ਥਾਂ ਮਿਲੀ ਹੈ। ਇਨ੍ਹਾਂ ਵਿਚ ਇਕ ਨਵੇਂ ਖਿਡਾਰੀ ਸੂਰਿਆ ਕੁਮਾਰ ਯਾਦਵ ਦਾ ਨਾਮ ਵੀ ਸ਼ਾਮਲ ਹੈ। ਆਈਪੀਐਲ 2020 ਵਿਚ ਮੁੰਬਈ ਇੰਡੀਅਨਜ਼ ਲਈ ਸੂਰਿਆ ਕੁਮਾਰ ਯਾਦਵ ਨੇ ਧਮਾਕੇਦਾਰ ਬੈਟਿੰਗ ਕੀਤੀ ਸੀ। ਇਸ ਸੀਜ਼ਨ ਵਿਚ ਰਾਇਲ ਚੈਲੇਂਜਰ ਬੈਂਗਲੁਰੂ ਦੇ ਕਪਤਾਨ ਵਿਰਾਟ ਕੋਹਲੀ ਨਾਲ ਉਨ੍ਹਾਂ ਦੀ ਤਕਰਾਰ ਵੀ ਖੂਬ ਸੁਰਖੀਆਂ ਵਿਚ ਰਹੀ ਸੀ। ਇਸ ਘਟਨਾ ਨੂੰ ਕਾਫੀ ਸਮਾਂ ਹੋ ਚੁੱਕਿਆ ਹੈ ਅਤੇ ਇਸ ਤਕਰਾਰ ਨੂੰ ਭੁੱਲ ਕੇ ਦੋਣੋਂ ਖਿਡਾਰੀ ਮੈਦਾਨ ਵਿਚ ਇੱਕਠੇ ਖੇਡਦੇ ਨਜ਼ਰ ਆਉਣਗੇ।

Suryakumar Yadav Virat Kohli IPL controversy

ਭਾਰਤੀ ਟੀਮ ਲਈ ਸੂਰਿਆ ਕੁਮਾਰ ਯਾਦਵ ਹੁਣ ਕਪਤਾਨ ਵਿਰਾਟ ਕੋਹਲੀ ਦੀ ਅਗਵਾਈ ਵਿਚ ਖੇਡਣਗੇ। ਯਾਦਵ ਨੇ ਆਈਪੀਐਲ 2020 ਦੇ 15 ਮੈਚਾਂ ਵਿਚ ਸ਼ਾਨਦਾਰ 480 ਦੋੜਾਂ ਬਣਾਈਆਂ ਸਨ। ਯਾਦਵ ਨੂੰ ਆਈਪੀਐਲ ਅਤੇ ਘਰੇਲੂ ਕ੍ਰਿਕਟ ਵਿਚ ਲਗਾਤਾਰ ਵਧੀਆ ਪ੍ਰਦਰਸ਼ਨ ਦਾ ਇਨਾਮ ਮਿਲਿਆ ਹੈ। ਸੂਰਿਆ ਕੁਮਾਰ ਯਾਦਵ ਅਤੇ ਵਿਰਾਟ ਕੋਹਲੀ ਵਿਚਾਲੇ ਤਕਰਾਰ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੰਜਰ ਬੈਂਗਲੁਰੂ ਦੇ ਮੈਚ ਦੌਰਾਨ ਹੋਈ ਸੀ।

Suryakumar Yadav Virat Kohli IPL controversy

ਇਸ ਮੈਚ ਵਿਚ ਮੁੰਬਈ ਇੰਡੀਅਨਜ਼ ਨੂੰ ਸੂਰਿਆ ਦੀ 43 ਗੇਂਦਾਂ ਵਿਚ 79 ਦੋੜਾਂ ਦੀ ਖੇਡੀ ਪਾਰੀ ਦੀ ਬਦੌਲਤ ਜਿੱਤ ਮਿਲੀ ਸੀ। ਸੂਰਿਆ ਕੁਮਾਰ ਦੀ ਬੱਲੇਬਾਜ਼ੀ ਦੌਰਾਨ ਵਿਰਾਟ ਅਕਸਰ ਉਨ੍ਹਾਂ ਕੋਲ ਆ ਜਾਂਦੇ ਸਨ ਅਤੇ ਉਨ੍ਹਾਂ ਨੂੰ ਘੂਰਨ ਲੱਗਦੇ ਪਰ ਸੂਰਿਆ ਨੇ ਆਪਣੇ ਆਪ ਉੱਤੇ ਕਾਬੂ ਰੱਖਿਆ ਤੇ ਉਹ ਆਰਸੀਬੀ ਦੇ ਕਪਤਾਨ ਨੂੰ ਇਗਨੌਰ ਕਰਦੇ ਰਹੇ। 13ਵੇਂ ਓਵਰ ਦੀ ਆਖਰੀ ਗੇਂਦ ਉੱਤੇ ਸੂਰਿਆ ਕੁਮਾਰ ਨੇ ਡੇਟ ਸਟੇਨ ਖਿਲਾਫ ਕਵਰਜ਼ ਵੱਲ ਸ਼ਾਟ ਖੇਡਿਆ ਜਿੱਥੇ ਕੋਹਲੀ ਫਿਲਡਿੰਗ ਕਰ ਰਹੇ ਸਨ। ਇਸ ਤੋਂ ਬਾਅਦ ਦੋਣੋਂ ਖਿਡਾਰੀ ਕਾਫੀ ਦੇਰ ਤੱਕ ਇਕ ਦੂਜੇ ਨੂੰ ਘੂਰਦੇ ਰਹੇ।

Suryakumar Yadav Virat Kohli IPL controversy

ਮੁੰਬਈ ਨੂੰ ਜਿੱਤ ਦਿਵਾਉਣ ਮਗਰੋਂ ਸੂਰਿਆ ਨੇ ਕੋਹਲੀ ਵੱਲ ਵੇਖਿਆ ਅਤੇ ਇਸ਼ਾਰਾ ਕਰਦੇ ਹੋਏ ਪੁੱਛਿਆ ਕਿ, ”ਕੀ ਸੱਭ ਕੁੱਝ ਠੀਕ ਹੈ”। ਉਦੋਂ ਸੂਰਿਆ ਕੁਮਾਰ ਦੇ ਇਸ ਵਿਵਹਾਰ ਦੀ ਸੋਸ਼ਲ ਮੀਡੀਆ ਉੱਤੇ ਕਾਫੀ ਤਾਰੀਫ ਹੋਈ ਸੀ। ਵਿਰਾਟ ਕੋਹਲੀ ਨਾਲ ਮੈਦਾਨ ਉੱਤੇ ਹੋਈ ਤਕਰਾਰ ਦੇ ਬਾਅਦ ਸੂਰਿਆ ਕੁਮਾਰ ਨੇ ਕਿਹਾ ਸੀ ਕਿ ਵਿਰਾਟ ਲਈ ਕੋਈ ਨਵੀਂ ਗੱਲ ਨਹੀਂ ਹੈ। ਉਹ ਹਮੇਸ਼ਾ ਹੀ ਇਸੇ ਜੋਸ਼ ਨਾਲ ਮੈਦਾਨ ਉੱਤੇ ਉੱਤਰਦੇ ਹਨ। ਚਾਹੇ ਉਹ ਭਾਰਤ ਲਈ ਖੇਡ ਰਹੇ ਹਨ ਜਾਂ ਫਿਰ ਆਈਪੀਐਲ ਮੈਚ ਖੇਡ ਰਹੇ ਹੋਣ। ਉਨ੍ਹਾਂ ਨਾਲ ਕੋਈ ਕਿਸੇ ਤਰ੍ਹਾਂ ਦਾ ਪੰਗਾ ਨਹੀਂ ਹੈ।

news

Leave a Reply

Your email address will not be published. Required fields are marked *