14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜਿਆ ਗਿਆ ਦੀਪ ਸਿੱਧੂ

ਨਵੀਂ ਦਿੱਲੀ : 26 ਜਨਵਰੀ ਨੂੰ ਦਿੱਲੀ ਦੇ ਲਾਲ ਕਿਲ੍ਹਾ ਉੱਤੇ ਹੋਈ ਹਿੰਸਾ ਦੇ ਮੁੱਖ ਆਰੋਪੀਆਂ ਵਿਚੋਂ ਇਕ ਦੀਪ ਸਿੱਧੂ ਨੂੰ ਅੱਜ 7 ਦਿਨਾਂ ਦਾ ਰਿਮਾਂਡ ਖਤਮ ਹੋਣ ਉੱਤੇ ਦਿੱਲੀ ਦੀ ਇਕ ਕੋਰਟ ਵਿਚ ਪੇਸ਼ ਕੀਤਾ ਗਿਆ ਹੈ ਜਿੱਥੇ ਕੋਰਟ ਨੇ ਉਸ ਨੂੰ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਭੇਜ ਦਿੱਤਾ ਹੈ। ਯਾਦ ਰਹੇ ਕਿ ਦੀਪ ਸਿੱਧੂ ਦੀ ਗਿਰਫਤਾਰੀ 9 ਫਰਵਰੀ ਨੂੰ ਕਰਨਾਲ ਬਾਈਪਾਸ ਤੋਂ ਹੋਈ ਸੀ ਜਿਸ ਤੋਂ ਬਾਅਦ ਦਿੱਲੀ ਦੀ ਤੀਸ ਹਜ਼ਾਰੀ ਕੋਰਟ ਨੇ ਦੀਪ ਨੂੰ 7 ਦਿਨਾਂ ਦੇ ਪੁਲਿਸ ਰਿਮਾਂਡ ਉੱਤੇ ਭੇਜਿਆ ਸੀ ਅਤੇ 7 ਦਿਨਾਂ ਦਾ ਰਿਮਾਂਡ ਖਤਮ ਹੋਣ ‘ਤੇ ਪੁਲਿਸ ਨੇ ਇਕ ਹੋਰ ਹਫਤੇ ਦੇ ਰਿਮਾਂਡ ਦੀ ਮੰਗ ਕੀਤੀ ਸੀ ਜਿਸ ਨੂੰ ਕੋਰਟ ਨੇ ਮੰਜ਼ੂਰ ਕਰ ਲਿਆ ਸੀ ਜੋ ਕਿ ਅੱਜ ਖਤਮ ਹੋ ਗਿਆ ਹੈ। ਦੀਪ ਸਿੱਧੂ ਉੱਤੇ ਲਾਲ ਕਿਲ੍ਹਾ ‘ਤੇ ਗਣਤੰਤਰ ਦਿਵਸ ਵਾਲੇ ਦਿਨ ਹਿੰਸਾ ਭੜਕਾਉਣ ਅਤੇ ਪ੍ਰਾਚੀਨ ਉੱਤੇ ਕੇਸਰੀ ਨਿਸ਼ਾਨ ਸਾਹਿਬ ਲਗਾਉਣ ਲਈ ਉਕਸਾਉਣ ਦਾ ਆਰੋਪ ਹੈ। ਦੀਪ ਸਿੱਧੂ ਲਾਲ ਕਿਲ੍ਹਾ ਤੋਂ ਉਸੇ ਜੁਗਰਾਜ ਸਿੰਘ ਨਾਲ ਬਾਹਰ ਆਉਂਦੇ ਵੇਖਿਆ ਗਿਆ ਸੀ ਜਿਸ ਨੇ ਨਿਸ਼ਾਨ ਸਾਹਿਬ ਲਹਿਰਾਇਆ ਸੀ ਅਤੇ ਉਸ ਨੂੰ ਵਧਾਈ ਦਿੱਤੀ ਸੀ। ਪੁਲਿਸ ਦਾ ਆਰੋਪ ਹੈ ਕਿ ਇਸੇ ਦੌਰਾਨ ਦੀਪ ਸਿੱਧੂ ਨੇ ਉੱਚੀ ਆਵਾਜ਼ ਵਿਚ ਭਾਸ਼ਣ ਦਿੱਤਾ ਤੇ ਉੱਥੇ ਭੀੜ ਨੂੰ ਭੜਕਾਇਆ ਜਿਸ ਕਾਰਨ ਹਿੰਸਾ ਹੋਈ ਅਤੇ ਕਈਂ ਪੁਲਿਸ ਮੁਲਾਜ਼ਮ ਜ਼ਖ਼ਮੀ ਹੋਏ। ਦੂਜੇ ਪਾਸੇ ਸਿੱਧੂ ਦੇ ਵਕੀਲ ਨੇ ਦਾਅਵਾ ਕੀਤਾ ਸੀ ਕਿ ਉਸ ਦਾ ਹਿੰਸਾ ਨਾਲ ਕੋਈ ਲੈਣਾ-ਦੇਣਾ ਨਹੀਂ ਸੀ ਅਤੇ ਉਹ ਗਲਤ ਸਮੇਂ ਉੱਤੇ ਗਲਤ ਸਥਾਨ ਉੱਤੇ ਸੀ।

news

Leave a Reply

Your email address will not be published. Required fields are marked *