ਚਾਟ ਵੇਚਣ ਵਾਲਿਆਂ ਦੀ ਖੜ੍ਹਕੀ, ਹਵਾਲਾਤ ਪਹੁੰਚਣ ‘ਤੇ ਫੋਟੋ ਵਾਇਰਲ, ਲੋਕ ਬੋਲੇ -Pawri ਹੋ ਰਹੀ ਹੈ, ‘ਚਾਚਾ’ ਹੋਇਆ ਜਮ੍ਹ ਕੇ ਟ੍ਰੋਲ !

ਲਖਨਉ : ਅੱਜ ਦੇ ਸਮੇਂ ਵਿਚ ਲੜਾਈ ਝਗੜਿਆਂ ਵਾਲੀ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੁੰਦੀਆਂ ਹਨ ਅਤੇ ਯੂਜ਼ਰਾਂ ਵਿਚ ਚਰਚਾ ਦਾ ਵਿਸ਼ਾ ਬਣ ਜਾਂਦੀਆਂ ਹਨ। ਕੁੱਝ ਅਜਿਹਾ ਹੀ ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਵੇਖਣ ਨੂੰ ਮਿਲਿਆ। ਇੱਥੇ ਦੋ ਚਾਟ ਵਾਲੇ ਇਕ ਗ੍ਰਾਹਕ ਨੂੰ ਲੈਕੇ ਆਪਸ ਵਿਚ ਭੀੜ ਗਏ। ਇਸ ਤੋਂ ਬਾਅਦ ਬਜ਼ਾਰ ਯੁੱਧ ਭੂਮੀ ਵਿਚ ਤਬਦੀਲ ਹੋ ਗਿਆ। ਲੜਾਈ ਅਜਿਹੀ ਛਿੜੀ ਕਿ ਜਿਸ ਨੂੰ ਮੌਕਾ ਮਿਲਿਆ ਉਸ ਨੇ ਖੂਬ ਡੰਡੇ ਸੋਟੇ ਚਲਾ ਕੇ ਆਪਣੇ ਹੱਥ ਹਲਕੇ ਕੀਤੇ।

ਵੇਖੋ ਵੀਡੀਓ- ANI UP on Twitter: “#WATCH Baghpat: Clash breaks out between two groups of ‘chaat’ shopkeepers over the issue of attracting customers to their respective shops, in Baraut. Police say, “Eight people arrested, action is being taken. There is no law & order situation there.” (Note: Abusive language) https://t.co/AYD6tEm0Ri” / Twitter

ਇਸ ਮਾਮਲੇ ਦੀ ਸ਼ਿਕਾਇਤ ਮਿਲਦੇ ਹੀ ਐਕਸ਼ਨ ਵਿਚ ਆਈ ਪੁਲਿਸ ਨੇ 8 ਲੋਕਾਂ ਨੂੰ ਗਿਰਫਤਾਰ ਕਰ ਲਿਆ ਜਿਨ੍ਹਾਂ ਦੀ ਥਾਣੇ ਵਿਚ ਬੈਠਿਆਂ ਦੀ ਇਕ ਤਸਵੀਰ ਸੋਸ਼ਲ ਮੀਡੀਆ ਉੱਤੇ ਛਾ ਗਈ ਹੈ। ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਈਏਐਸ ਅਫਸਰ ਅਨੀਸ਼ ਸ਼ਰਨ ਨੇ ਲਿਖਿਆ ਥਾਣੇ ਵਿਚ Pawri ਹੋ ਰਹੀ ਹੈ। ਇਸ ਦੇ ਨਾਲ ਹੀ ਝਗੜੇ ਵਿਚ ਮੁੱਖ ਕਿਰਦਾਰ ਨਿਭਾਉਣ ਵਾਲੇ ਲੰਮੇ ਵਾਲਾਂ ਵਾਲੇ ਚਾਚਾ ਨੂੰ ਲੋਕ ਜਮ ਕੇ ਟ੍ਰੋਲ ਕਰ ਰਹੇ ਹਨ।


ਮਾਰਕੁੱਟ ਦੀ ਵੀਡੀਓ ਵਿਚ ਹਰੇ ਰੰਗ ਦਾ ਕੁੜਤਾ ਪਾਈ ਬੈਠਾ ਅਤੇ ਵੱਡੇ ਵਾਲਾਂ ਵਾਲਾ ਚਾਚਾ ਸੱਭ ਉੱਤੇ ਭਾਰੀ ਪਿਆ। ਉਸ ਨੇ ਲਈ ਲੋਕਾਂ ਦੀ ਧੁਨਾਈ ਕੀਤੀ। ਹਾਲਾਂਕਿ ਕਈਂ ਲੋਕਾਂ ਨੇ ਵੀ ਉਸ ਉੱਤੇ ਜਮ੍ਹ ਕੇ ਡੰਡੇ ਬਰਸਾਏ।

 बागपत में चाट बेचने की लड़ाई

ਦਰਅਸਲ ਇਹ ਝਗੜਾ ਉਦੋਂ ਸ਼ੁਰੂ ਹੋਇਆ ਜਦੋਂ ਬਜ਼ਾਰ ਵਿਚ ਇਕ ਗ੍ਰਾਹਕ ਇਕ ਚਾਟਵਾਲੇ ਕੋਲ ਗਿਆ ਤਾਂ ਦੂਜੇ ਚਾਟਵਾਲੇ ਨੇ ਉਸ ਨੂੰ ਆਪਣੇ ਵੱਲ ਖਿੱਚਿਆ। ਇਸੇ ਨੂੰ ਲੈਕੇ ਦੋਣਾਂ ਦੁਕਾਨਦਾਰਾਂ ਵਿਚ ਬਹਿਸ ਸ਼ੁਰੂ ਹੋ ਗਈ ਅਤੇ ਨੌਬਤ ਮਾਰਕੁੱਟ ਤੱਕ ਆ ਗਈ।

 बागपत में चाट बेचने की लड़ाई

ਵੇਖਦੇ ਹੀ ਵੇਖਦੇ ਦੋਣਾਂ ਦੁਕਾਨਦਾਰਾਂ ਦੇ ਸਮਰਥਕ ਲਾਠੀ ਡੰਡਿਆਂ ਨਾਲ ਲੈੱਸ ਹੋ ਕੇ ਸੁਰੱਖਿਆ ਬਲਾਂ ਦੀ ਤਰ੍ਹਾਂ ਮੈਦਾਨ ਵਿਚ ਉੱਤਰ ਗਏ ਅਤੇ ਇਕ ਦੂਜੇ ਦੀ ਧੁਨਾਈ ਕੀਤੀ।ਮੌਕੇ ਉੱਤੇ ਪਹੁੰਚੀ ਪੁਲਿਸ ਨੇ ਪਹਿਲਾਂ ਦੋਣਾਂ ਧੜਿਆਂ ਨੂੰ ਸ਼ਾਂਤ ਕਰਵਾਇਆ ਅਤੇ ਇਸ ਤੋਂ ਬਾਅਦ ਵੱਡੇ ਬਾਲਾਂ ਵਾਲੇ ਚਾਚੇ ਸਮੇਤ 8 ਲੋਕਾਂ ਨੂੰ ਗਿਰਫਤਾਰ ਕਰਕੇ ਥਾਣੇ ਲੈ ਗਈ।

 बागपत में चाट बेचने की लड़ाई

ਮਾਰਕੁੱਟ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀ ਹੈ। ਵੱਡੇ ਵਾਲਾਂ ਵਾਲੇ ਚਾਚੇ ਦੀ ਤਸਵੀਰ ਲਗਾ ਕੇ ਲੋਕ ਕਈਂ ਮੀਮਜ਼ ਸ਼ੇਅਰ ਕਰ ਰਹੇ ਹਨ। ਕੋਈ ਉਸ ਨੂੰ ਲੜਾਈ ਦਾ ਚੈਂਪੀਅਨ ਦੱਸ ਰਿਹਾ ਹੈ ਅਤੇ ਕੋਈ ਵੱਡਾ ਯੋਧਾ।

news

Leave a Reply

Your email address will not be published. Required fields are marked *