ਮੁੰਬਈ : ਬੀਤੇ ਸੋਮਵਾਰ ਨੂੰ ਕਾਮੇਡੀਅਨ ਕਪਿਲ ਸ਼ਰਮਾ ਨੂੰ ਏਅਰਪੋਰਟ ਉੱਤੇ ਸਪਾਟ ਕੀਤਾ ਗਿਆ ਸੀ। ਇਸ ਦੌਰਾਨ ਉਹ ਵਹੀਲਚੇਅਰ ਉੱਤੇ ਬੈਠੇ ਵਿਖਾਈ ਦਿੱਤੇ ਸਨ। ਜਦੋਂ ਕਪਿਲ ਤੋਂ ਇਸ ਬਾਰੇ ਪੁੱਛਿਆ ਗਿਆ ਤਾਂ ਉਹ ਭੜਕਦੇ ਨਜ਼ਰ ਆਏ। ਕਪਿਲ ਵਹੀਲਚੇਅਰ ਉੱਤੇ ਕਿਉਂ ਬੈਠੇ ਸਨ ਇਸ ਨੂੰ ਲੈਕੇ ਚਰਚਾ ਤੇਜ਼ ਹੈ। ਹੁਣ ਵਹੀਲਚੇਅਰ ਉੱਤੇ ਬੈਠਣ ਦਾ ਕਪਿਲ ਸ਼ਰਮਾ ਨੇ ਖੁਦ ਖੁਲਾਸਾ ਕੀਤਾ ਹੈ।
ਸਪਾਟਬਵਾਏ ਨਾਲ ਗੱਲਬਾਤ ਵਿਚ ਕਪਿਲ ਨੇ ਕਿਹਾ ਹੈ ਕਿ ”ਮੈਂ ਠੀਕ ਹਾਂ, ਬੱਸ ਜਿੰਮ ਵਿਚ ਥੋੜ੍ਹੀ ਜਿਹੀ ਬੈਕ ਇੰਜਰੀ ਹੋ ਗਈ ਸੀ। ਕੁੱਝ ਦਿਨਾਂ ਵਿਚ ਇਹ ਠੀਕ ਹੋ ਜਾਵੇਗੀ। ਤੁਸੀ ਚਿੰਤਾ ਕੀਤੀ ਇਸ ਲਈ ਤੁਹਾਡਾ ਧੰਨਵਾਦ”।
ਦੱਸ ਦਈਏ ਕਿ ਕਪਿਲ ਏਅਰਪੋਰਟ ਉੱਤੇ ਵਹੀਲਚੇਅਰ ‘ਤੇ ਬੈਠੇ ਨਜ਼ਰ ਆਏ ਸਨ। ਜਦੋਂ ਫੋਟੋਗ੍ਰਾਫਰਜ਼ ਨੇ ਕਪਿਲ ਨੂੰ ਪੁੱਛਿਆ ਕਿ ਤੁਸੀ ਕਿਵੇਂ ਹੋ। ਇਸ ਉੱਤੇ ਕਪਿਲ ਕਹਿੰਦੇ ਨਜ਼ਰ ਆਏ- ਓਏ ਪਿੱਛੇ ਹੱਟੋ ਸਾਰੇ ਤੁਸੀ ਲੋਕ। ਇਸ ਤੋਂ ਬਾਅਦ ਫੋਟੋਗ੍ਰਾਫਰਜ਼ ਕਹਿੰਦੇ ਹਨ-ਓਕੇ ਸਰ..ਥੈਂਕਯੂ ਸਰ..ਕਪਿਲ ਆਪਣਾ ਗੁੱਸਾ ਵਿਖਾਉਂਦੇ ਹੋਏ ਅੱਗੇ ਕਹਿੰਦੇ ਹਨ-ਉੱਲੂ ਦੇ ਪੱਠੇ… ਉਨ੍ਹਾਂ ਦੀ ਇਹ ਗੱਲ ਸੁਣ ਕੇ ਫੋਟੋਗ੍ਰਾਫਰਜ਼ ਕਹਿੰਦੇ ਹਨ-ਸਰ ਰਿਕਾਰਡ ਹੋ ਗਿਆ ਹੈ। ਇਸ ਉੱਤੇ ਕਪਿਲ ਕਹਿੰਦੇ ਹਨ ਹਾਂ ਕਰ ਲਓ ਰਿਕਾਰਡ ਤੁਸੀ ਲੋਕ ਬੱਦਤਮੀਜ਼ੀ ਕਰਦੇ ਹੋ। ਆਖਰ ਵਿਚ ਫੋਟੋਗ੍ਰਾਫਰਜ਼ ਕਹਿੰਦੇ ਹਨ-ਸਰ ਤੁਸੀ ਰਿਕਵੈਸਟ ਕਰਦੇ ਹੋ ਤਾਂ ਅਸੀ ਹੱਟ ਜਾਂਦੇੇ ਹਾਂ। ਸੋਸ਼ਲ ਮੀਡੀਆ ਉੱਤੇ ਕਪਿਲ ਦਾ ਇਹ ਵੀਡੀਓ ਵਾਇਰਲ ਹੋ ਗਿਆ ਹੈ।
ਦੱਸ ਦਈਏ ਕਿ ਕੁੱਝ ਸਮੇਂ ਪਹਿਲਾਂ ਹੀ ਕਪਿਲ ਸ਼ਰਮਾ ਦੁਬਾਰਾ ਪਾਪਾ ਬਣੇ ਹਨ। ਉਨ੍ਹਾਂ ਦੀ ਪਤਨੀ ਗਿੰਨੀ ਚਤਰਥ ਨੇ ਬੇਟੇ ਨੂੰ ਜਨਮ ਦਿੱਤਾ ਹੈ। ਇਸ ਤੋਂ ਪਹਿਲਾਂ ਕਪਿਲ ਇਕ ਬੇਟੀ ਦੇ ਪਿਤਾ ਹਨ ਜਿਸ ਦਾ ਨਾਮ ਅਨਾਇਰਾ ਹੈ।