ਨਾਸਾ ਨੇ ਮੰਗਲ ਉੱਤੇ ਲੈਂਡ ਕਰਦੇ ਰੋਵਰ ਦੀ ਵੀਡੀਓ ਕੀਤੀ ਜਾਰੀ, ਵਿਗਿਆਨਿਕ ਬੋਲੇ- ਵੇਖ ਕੋ ਰੌਗਟੇ ਹੋਏ ਖੜ੍ਹੇ

ਵਾਸ਼ਿੰਟਗਨ : ਅਮਰੀਕੀ ਸਪੇਸ ਏਜੰਸੀ ਨਾਸਾ ਨੂੰ ਇਕ ਹੋਰ ਵੱਡੀ ਕਾਮਯਾਬੀ ਮਿਲੀ ਹੈ। ਦਰਅਸਲ ਏਜੰਸੀ ਨੇ ਮਾਰਸ ਯਾਨੀ ਕਿ ਮੰਗਲ ਗ੍ਰਹਿ ਦੀ ਪਹਿਲੀ ਆਡਿਓ ਰਿਕਾਰਡਿੰਗ ਜਾਰੀ ਕੀਤੀ ਹੈ। ਨਾਸਾ ਮੁਤਾਬਕ ਇਹ ਆਵਾਜ਼ ਪਰਸੀਵਰੇਂਸ ਰੋਵਰ ਦੇ ਉਤਰਣ ਦੇ ਬਾਅਦ ਉੱਥੇ ਮੌਜੂਦ ਧੂਲ ਅਤੇ ਮਿੱਟੇ ਉੱਤੇ ਦਬਾਅ ਦੀ ਵਜ੍ਹਾਂ ਨਾਲ ਪੈਦਾ ਹੋਈ ਹੈ। ਨਾਲ ਹੀ ਨਾਸਾ ਨੇ ਇਸ ਲਾਲ ਗ੍ਰਹਿ ਉੱਤੇ ਪਰਸੀਵਰੇਂਸ ਰੋਵਰ ਦੀ ਲੈਂਡਿੰਗ ਦੀ ਵੀਡੀਓ ਵੀ ਜਾਰੀ ਕੀਤੀ ਹੈ। ਇਸ ਰੋਵਰ ਨੇ ਵੀਰਵਾਰ ਨੂੰ ਮੰਗਲ ਗ੍ਰਹਿ ਉੱਤੇ ਲੈਂਡਿੰਗ ਕੀਤੀ ਸੀ।

ਸੁਣੋਂ ਆਡੀਓ- NASA’s Perseverance Mars Rover on Twitter: “Now that you’ve seen Mars, hear it. Grab some headphones and listen to the first sounds captured by one of my microphones. 🎧 https://t.co/JswvAWC2IP #CountdownToMars” / Twitter

ਐਂਟਰੀ ਐਂਡ ਡਿਸੈਂਟ ਕੈਮਰਾ ਟੀਮ ਦੇ ਮੁੱਖੀ ਡੇਵ ਗਰੂਲ ਨੇ ਕਿਹਾ ”ਮੈਂ ਜਦੋਂ ਵੀ ਇਸ ਨੂੰ ਵੇਖਦਾ ਹਾਂ ਮੇਰੇ ਰੌਗਟੇ ਖੜ੍ਹੇ ਹੋ ਜਾਂਦੇ ਹਨ”। ਪਰਸੀਵਰੇਂਸ ਰੋਵਰ ਪ੍ਰਾਚੀਨ ਸੂਖਮ ਜੀਵਨ ਦੇ ਸੰਕੇਤਾਂ ਦੀ ਤਲਾਸ਼ ਕਰੇਗਾ ਅਤੇ ਇਕ ਦਹਾਕੇ ਵਿਚ ਲਾਲ ਗ੍ਰਹਿ ਦੇ ਚਟਾਨ ਦੇ ਪ੍ਰਮਾਣਿਕ ਨਮੂਨਿਆਂ ਨੂੰ ਧਰਤੀ ਉੱਤੇ ਲਿਆਉਣ ਦੀ ਕੋਸ਼ਿਸ਼ ਕਰੇਗਾ। ਨਾਸਾ ਦਾ ਰੋਵਰ ਪਰਸੀਵਰੇਂਸ ਸ਼ੁੱਕਰਵਾਰ ਤੜਕੇ ਮੰਗਲ ਦੀ ਸਤ੍ਹਾ ਉੱਤੇ ਉੱਤਰਿਆ ਸੀ। ਇਹ ਜੇਜੋਰੋ ਕ੍ਰੇਟਰ(ਮਹਾਖੱਡ) ਵਿਚ ਉੱਤਰਿਆ। ਇਹ ਨਾਸਾ ਦੁਆਰਾ ਹੁਣ ਤੱਕ ਭੇਜਿਆ ਗਿਆ ਸੱਭ ਤੋਂ ਵੱਡਾ ਅਤੇ ਸੱਭ ਤੋਂ ਵੱਧ ਆਧੁਨਿਕ ਰੋਵਰ ਹੈ। ਰੋਵਰ ਦੇ ਮੰਗਲ ਦੀ ਸਤ੍ਹਾ ਉੱਤੇ ਉਤਾਰਨ ਨੂੰ ਲੈਕੇ ਬਣਾਈ ਗਈ ਟੀਮ ਦੇ ਮੁੱਖੀ ਐਨ ਚੈਨ ਨੇ ਕਿਹਾ ਕਿ ਇਹ ਵੀਡੀਓ ਅਤੇ ਤਸਵੀਰ ਸਾਡੇ ਸੁਪਨਿਆਂ ਦਾ ਹਿੱਸਾ ਹੈ। ਇਸ ਤੋਂ ਪਹਿਲਾਂ ਨਾਸਾ ਨੇ ਮੰਗਲ ਗ੍ਰਹਿ ਉੱਤੇ ਉਤਰਦੇ ਰੋਵਰ ਦੀ ਪਹਿਲੀ ਤਸਵੀਰ ਜਾਰੀ ਕੀਤੀ ਸੀ। ਨਾਸਾ ਨੇ ਇਸ ਕੰਮ ਲਈ ਪੁਲਾੜ ਜਹਾਜ਼ ਵਿਚ 25 ਕੈਮਰੇ ਲਗਾਏ ਸਨ।

ਵੇਖੋ ਵੀਡੀਓ NASA’s Perseverance Mars Rover on Twitter: “Your front-row seat to my Mars landing is here. Watch how we did it. #CountdownToMars https://t.co/Avv13dSVmQ” / Twitter

ਉੱਥੇ ਹੀ ਨਾਸਾ ਦੇ ਜਾਰੀ ਵੀਡੀਓ ਵਿਚ ਪਰਸੀਵਰੇਂਸ ਰੋਵਰ ਲਾਲ ਅਤੇ ਸਫੇਦ ਰੰਗ ਦੇ ਪੈਰਾਸ਼ੂਟ ਦੇ ਸਹਾਰੇ ਸਤ੍ਹਾ ਉੱਤੇ ਉੱਤਰਦਾ ਨਜ਼ਰ ਆ ਰਿਹਾ ਹੈ। ਇਹ ਵੀਡੀਓ 3 ਮਿੰਟ 25 ਸੈਂਕੇਡ ਦੀ ਹੈ। ਵੀਡੀਓ ਵਿਚ ਧੂਲ ਦੇ ਗੁਬਾਰ ਵਿਚਾਲੇ ਰੋਵਰ ਸਤ੍ਹਾ ਉੱਤੇ ਲੈਂਡ ਕਰਦਾ ਵਿਖਾਈ ਦੇ ਰਿਹਾ ਹੈ। ਇਸ ਤੋਂ ਪਹਿਲਾਂ ਲਾਲ ਗ੍ਰਹਿ ਦੀ ਸਤ੍ਹਾਂ ਉੱਤੇ ਉੱਤਰਨ ਦੇ ਮਹਿਜ਼ 24 ਘੰਟੇ ਤੋਂ ਵੀ ਘੱਟ ਸਮੇਂ ਵਿਚ ਨਾਸਾ ਦੇ ਰੋਵਰ ਨੇ ਪਹਿਲੀ ਕਲਰ ਫੋਟੋ ਭੇਜੀ ਸੀ।

news

Leave a Reply

Your email address will not be published. Required fields are marked *