ਗੁਆਂਢੀ ਮੁਲਕ ਵਿਚ 62 ਸਾਲਾਂ ਦੇ ਸਾਂਸਦ ਨੇ 14 ਸਾਲਾਂ ਦੀ ਨਾਬਾਲਿਗ ਬੱਚੀ ਨਾਲ ਕੀਤਾ ਵਿਆਹ

ਇਸਲਾਮਾਬਾਦ : ਗੁਆਂਢੀ ਮੁਲਕ ਪਾਕਿਸਤਾਨ ਵਿਚੋਂ ਅਜਿਹਿਆਂ ਘਟਨਾਵਾਂ ਸਾਹਮਣੇ ਆਉਂਦੀਆਂ ਰਹਿੰਦੀਆਂ ਹਨ ਜਿਸ ਕਰਕੇ ਉਸ ਨੂੰ ਦੁਨੀਆ ਭਰ ਵਿਚ ਸ਼ਰਮਸ਼ਾਰ ਹੋਣਾ ਪੈਂਦਾ ਹੈ। ਅਜਿਹਾ ਹੀ ਇਕ ਹੈਰਾਨੀਜਨਕ ਮਾਮਲਾ ਫਿਰ ਤੋਂ ਸਾਹਮਣੇ ਆਇਆ ਹੈ। ਦਰਅਸਲ ਜਿੱਥੇ ਪੂਰੀ ਦੁਨੀਆ ਬਾਲ ਵਿਆਹ ਖਿਲਾਫ ਆਵਾਜ਼ ਬੁਲੰਦ ਕਰ ਰਹੀ ਹੈ ਉੱਥੇ ਹੀ ਪਾਕਿਸਤਾਨ ਦੇ ਬਲੂਚਿਸਤਾਨ ਸੂਬੇ ਦੇ ਇਕ 62 ਸਾਲਾਂ ਸਾਂਸਦ ਮੌਲਾਨਾ ਸਲਾਹੂਦੀਨ ਅਯੂਬ ਨੇ ਇਕ 14 ਸਾਲਾਂ ਦੀ ਨਾਬਾਲਿਗ ਬੱਚੀ ਨਾਲ ਵਿਆਹ ਕੀਤਾ ਹੈ।

ਹਾਲਾਂਕਿ ਸਰਕਾਰ ਨੇ ਪੁਲਿਸ ਨੂੰ ਇਸ ਮਾਮਲੇ ਦੀ ਜਾਂਚ ਦੇ ਆਦੇਸ਼ ਦੇ ਦਿੱਤੇ ਹਨ। ਸਲਾਹੂਦੀਨ ਬਲੂਚਿਸਤਾਨ ਦੇ ਚਿਤਰਾਲ ਤੋਂ ਸੰਸਦ ਮੈਂਬਰ ਹਨ। ਪੁਲਿਸ ਨੇ ਦੱਸਿਆ ਹੈ ਕਿ ਇਕ ਐਨਜੀਓ ਨੇ ਇਸ ਵਿਆਹ ਦੀ ਜਾਣਕਾਰੀ ਦਿੱਤੀ ਹੈ।

ਪਾਕਿਸਤਾਨ ਦੇ ਨਾਮੀ ਅਖਬਾਰ ‘ਦ ਡਾਨ’ ਦੀ ਰਿਪੋਰਟ ਅਨੁਸਾਰ ਬੱਚੀ ਦੇ ਸਕੂਲ ਨੇ ਉਸ ਦੇ ਜਨਮ ਸਰਟੀਫਿਕੇਟ ਨੂੰ ਮੀਡੀਆ ਸਾਹਮਣੇ ਪੇਸ਼ ਕੀਤਾ। ਇਸ ਵਿਚ ਉਸ ਦੀ ਜਨਮ ਤਾਰੀਖ 28 ਅਕਤੂਬਰ 2006 ਦੱਸੀ ਗਈ ਹੈ। ਇਸ ਤੋਂ ਬਾਅਦ ਇਕ ਸਥਾਨਕ ਐਨਜੀਓ ਨੇ ਪੁਲਿਸ ਵਿਚ ਸ਼ਿਕਾਇਤ ਦਰਜ ਕਰਵਾਈ। ਹੁਣ ਇਸ ਦੀ ਜਾਂਚ ਜਾਰੀ ਹੈ।

ਦੂਜੇ ਪਾਸੇ ਸ਼ਿਕਾਇਤ ਮਿਲਣ ਮਗਰੋਂ ਸਥਾਨਕ ਪੁਲਿਸ ਲੜਕੀ ਦੇ ਘਰ ਪਹੁੰਚੀ ਤਾਂ ਉਸ ਦੇ ਪਿਤਾ ਨੇ ਆਪਣੀ ਬੇਟੀ ਦੇ ਵਿਆਹ ਤੋਂ ਇਨਕਾਰ ਕੀਤਾ। ਉਸ ਨੇ ਕਿਹਾ ਕਿ ਮੇਰੀ ਬੇਟੀ ਦਾ ਵਿਆਹ ਨਹੀਂ ਹੋਇਆ ਹੈ। ਉੱਥੇ ਹੀ ਪੁਲਿਸ ਦੇ ਡੀਪੀਓ ਨੇ ਕਿਹਾ ਕਿ ਲੜਕੀ ਦੇ ਪਿਤਾ ਨੇ ਸਾਨੂੰ ਭਰੋਸਾ ਦਿੱਤਾ ਕਿ ਉਹ ਕਦੇਂ ਵੀ ਉਸ ਨੂੰ ਸੰਸਦ ਮੈਂਬਰ ਕੋਲ ਨਹੀਂ ਭੇਜੇਗਾ। ਦੱਸ ਦਈਏ ਕਿ ਪਾਕਿਸਤਾਨ ਵਿਚ ਨਿਕਾਹ ਦੀ ਉਮਰ 16 ਸਾਲ ਤੈਅ ਕੀਤੀ ਹੋਈ ਹੈ। ਜੇਕਰ ਇਸ ਤੋਂ ਘੱਟ ਉਮਰ ਵਿਚ ਵਿਆਹ ਕਰਾਇਆ ਜਾਂਦਾ ਹੈ ਤਾਂ ਉਸ ਨੂੰ ਗੈਰ ਕਾਨੂੰਨੀ ਮੰਨਿਆ ਜਾਂਦਾ ਹੈ।

news

Leave a Reply

Your email address will not be published. Required fields are marked *