10 ਕਰੋੜ 26 ਲੱਖ ਰੁਪਏ ਵਿਚ ਵਿਕੀ ‘ਪਵਿੱਤਰ’ ਵਿਸਕੀ ਦੀ ਇਕ ਬੋਤਲ

ਨਵੀਂ ਦਿੱਲੀ : ਸਕਾਟਲੈਂਡ ਵਿਚ ਤਿਆਰ ਕੀਤੀ ਗਈ ਵਿਸਕੀ ਦੀ ਇਕ ਵਿਲੱਖਣ ਬੋਤਲ ਕਰੀਬ 10 ਕਰੋੜ 26 ਲੱਖ ਰੁਪਏ ਵਿਚ ਵਿੱਕੀ ਹੈ। ਇਸ ਨੂੰ ਸਿੰਗਲ ਮਾਲਟ ‘ਪਵਿੱਤਰ ਵਿਸਕੀ’ ਵੀ ਕਿਹਾ ਜਾ ਰਿਹਾ ਹੈ। ਸਕਾਟਲੈਂਡ ਦੀ ਇਕ ਆਨਲਾਈਨ ਸੇਲ ਵਿਚ Macallan 1926 ਦੀ 60 ਸਾਲ ਪੁਰਾਣੀ ਇਸ ਬੋਤਲ ਦੀ ਵਿਕਰੀ ਹੋਈ ਹੈ।

whisky bottle


ਡੇਲੀ ਮਿਲੀ ਦੀ ਰਿਪੋਰਟ ਮੁਤਾਬਕ Moray Distillery ਦੇ ਵਿਸ਼ੇਸ਼ ਕਾਸਕ ਨੰਬਰ 263 ਤੋਂ ਵਿਸਕੀ ਦੀਆਂ ਅਜਿਹੀਆਂ 14 ਖਾਸ ਬੋਤਲਾਂ (Fine & Rare Collection) ਤਿਆਰ ਕੀਤੀਆਂ ਗਈਆਂ ਸਨ। 10 ਕਰੋੜ 26 ਲੱਖ ਰੁਪਏ ਵਿਚ ਵਿਕੀ ਬੋਤਲ ਇਨ੍ਹਾਂ 14 ਵਿਚੋਂ ਹੀ ਇਕ ਸੀ।

whisky bottle

Moray Distillery ਦੇ ਵਿਸ਼ੇਸ਼ ਕਾਸਕ ਨੰਬਰ 263 ਨੂੰ ਦੁਨੀਆ ਦਾ ਸੱਭ ਤੋਂ ਪ੍ਰਸਿੱਧ ਵਿਸਕੀ ਕਾਸਕ ਵੀ ਕਿਹਾ ਜਾਂਦਾ ਹੈ। ਵਿਸਕੀ ਤਿਆਰ ਕਰਨ ਲਈ ਇਸ ਕਾਸਕ ਵਿਚ ਸਮਗ੍ਰੀਆਂ 1926 ਵਿਚ ਹੀ ਪਾ ਦਿੱਤੀ ਗਈ ਸੀ ਅਤੇ 60 ਸਾਲਾਂ ਬਾਅਦ 1986 ਵਿਚ ਇਸ ਨੂੰ ਬੋਤਲ ‘ਚ ਪੈਕ ਕੀਤਾ ਗਿਆ ਸੀ।

whisky bottle

ਕਾਸਕ ਨੰਬਰ 263 ਤੋਂ ਕੁੱਲ 40 ਬੋਤਲ ਵਿਸਕੀ ਤਿਆਰ ਕੀਤੀ ਗਈ ਸੀ ਪਰ 40 ਵਿਚੋਂ ਕੇਵਲ 14 ਬੋਤਲਾਂ ਉੱਤੇ Moray Distillery ਦੀ ਮਾਰਕਿੰਗ ਕੀਤੀ ਗਈ।

whisky bottle

ਉੱਥੇ ਹੀ ਦੁਨੀਆ ਵਿਚ ਇਕ ਬੋਤਲ ਵਿਸਕੀ ਦੀ ਰਿਕਾਰਡ ਕੀਮਤ ਦੀ ਗੱਲ ਕਰੀਏ ਤਾਂ ਉਹ 15 ਕਰੋੜ 39 ਲੱਖ ਰੁਪਏ ਹੈ। 2019 ਵਿਚ ਲੰਡਨ ‘ਚ ਹੋਈ ਸੇਲ ਦੌਰਾਨ ਇਸ ਬੋਤਲ ਦੀ ਨੀਲਾਮੀ ਕੀਤੀ ਗਈ ਸੀ। ਇਹ ਬੋਤਲ ਵੀ ਕਾਸਕ ਨੰਬਰ 263 ਤੋਂ ਪੈਕ ਕੀਤੀ ਗਈ ਸੀ।

news

Leave a Reply

Your email address will not be published. Required fields are marked *