‘ਨਰਿੰਦਰ ਮੋਦੀ’ ਦੇ ਨਾਮ ਨਾਲ ਜਾਣਿਆ ਜਾਵੇਗਾ ਦੁਨੀਆ ਦਾ ਇਹ ਸੱਭ ਤੋਂ ਵੱਡਾ ਕ੍ਰਿਕਟ ਸਟੇਡੀਅਮ, ਪੜ੍ਹੋ ਕੀ ਹੈ ਖਾਸੀਅਤ

ਗਾਂਧੀਨਗਰ : ਗੁਜਰਾਤ ਦੇ ਅਹਿਮਦਾਬਾਦ ਸਥਿਤ ਦੁਨੀਆ ਦੇ ਸੱਭ ਤੋਂ ਵੱਡੇ ਕ੍ਰਿਕਟ ਸਟੇਡੀਅਮ ਮੇਟੋਰਾ ਸਟੇਡੀਅਮ ਨੂੰ ਹੁਣ ਨਰਿੰਦਰ ਮੋਦੀ ਸਟੇਡੀਅਮ ਦੇ ਨਾਮ ਨਾਲ ਜਾਣਿਆ ਜਾਵੇਗਾ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਰਤ ਅਤੇ ਇੰਗਲੈਂਡ ਵਿਚਾਲੇ ਹੋਣ ਵਾਲੇ ਤੀਜੇ ਟੈਸਟ ਮੈਚ ਤੋਂ ਪਹਿਲਾਂ ਸਟੇਡੀਅਮ ਦੇ ਉਦਘਾਟਨ ਪ੍ਰੋਗਰਾਮ ਵਿਚ ਨਵੇਂ ਨਾਮ ਦਾ ਐਲਾਨ ਕੀਤਾ ਹੈ।

ਆਪਣੇ ਸੰਬੋਧਨ ਦੌਰਾਨ ਅਮਿਤ ਸ਼ਾਹ ਨੇ ਕਿਹਾ ਹੈ ਕਿ ਅਸੀ ਇੱਥੇ ਇਸ ਤਰ੍ਹਾਂ ਦੀ ਸਹੂਲਤ ਦਿੱਤੀ ਹੈ ਕਿ 6 ਮਹੀਨਿਆਂ ਵਿਚ ਓਲੰਪਿਕ, ਏਸ਼ੀਆਡ ਅਤੇ ਕੋਮਨਵੈੱਲਥ ਵਰਗੀਆਂ ਗੇਮਾਂ ਦਾ ਆਯੋਜਨ ਕੀਤਾ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ ”ਅਹਿਮਦਾਬਾਦ ਨੂੰ ਹੁਣ ਸਪੋਰਟਸ ਸਿਟੀ ਦੇ ਨਾਮ ਨਾਲ ਜਾਣਿਆ ਜਾਵੇਗਾ। ਨਰੇਂਦਰ ਮੋਦੀ ਨੇ ਬਤੌਰ ਗੁਜਰਾਤ ਦੇ ਸੀਐਮ ਇਸ ਦਾ ਸੁਪਨਾ ਵੇਖਿਆ ਸੀ ਜੋ ਕਿ ਹੁਣ ਪੂਰਾ ਹੋਇਆ ਹੈ। ਨਵੇਂ ਸਟੇਡੀਅਮ ਨੂੰ ਦੁਨੀਆ ਦੇ ਸੱਭ ਤੋਂ ਵੱਡੇ ਅਤੇ ਸੱਭ ਤੋਂ ਹਾਈਟੇਕ ਸਟੇਡੀਅਮ ਦੇ ਤੌਰ ਉੱਤੇ ਵਿਕਸਿਤ ਕੀਤਾ ਗਿਆ ਹੈ”।

ਦੱਸ ਦਈਏ ਕਿ ਨਰੇਂਦਰ ਮੋਦੀ ਸਟੇਡੀਅਮ ਵਿਚ ਅੱਜ ਪਹਿਲਾ ਅੰਤਰਰਾਸ਼ਟਰੀ ਮੈਚ ਖੇਡਿਆ ਜਾਵੇਗਾ। ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਮੈਚਾਂ ਦੀ ਸੀਰੀਜ਼ ਦੇ ਤੀਜੇ ਮੈਚ ਤੋਂ ਇਸ ਦੀ ਸ਼ੁਰੂਆਤ ਹੋਣ ਜਾ ਰਹੀ ਹੈ।

ਇਹ ਹੈ ਸਟੇਡੀਅਮ ਦੀ ਖਾਸੀਅਤ

-ਸਟੇਡੀਅਮ ਵਿਚ ਦਰਸ਼ਕਾਂ ਦੇ ਬੈਠਣ ਦੀ ਕੁੱਲ ਸਮਰੱਥਾਂ 1,32,000 ਹੈ ਪਰ ਕੋਰੋਨਾ ਮਹਾਂਮਾਰੀ ਕਾਰਨ ਇਸ ਮੈਚ ਵਿਚ 50 ਫੀਸਦੀ ਦਰਸ਼ਕਾਂ ਦੀ ਆਗਿਆ ਦਿੱਤੀ ਗਈ ਹੈ। ਮੇਟੋਰਾ ਤੋਂ ਪਹਿਲਾਂ ਮੈਲਬਰਨ ਕ੍ਰਿਕਟ ਗਰਾਊਂਡ(MCG) ਦੁਨੀਆ ਦਾ ਸੱਭ ਤੋਂ ਵੱਡਾ ਕ੍ਰਿਕਟ ਸਟੇਡੀਅਮ ਸੀ।

-ਅਹਿਮਦਾਬਾਦ ਦਾ ਇਹ ਸਟੇਡੀਅਮ 63 ਏਕੜ ਵਿਚ ਫੈਲਿਆ ਹੋਇਆ ਹੈ ਅਤੇ ਇਸ ਨੂੰ ਬਣਾਉਣ ਵਿਚ ਲਗਭਗ 800 ਕਰੋੜ ਰੁਪਏ ਖਰਚ ਹੋਏ ਹਨ। ਇਸ ਸਟੇਡੀਅਮ ਵਿਚ 76 ਕਾਰਪੋਰੇਟ ਬਾਕਸ, ਚਾਰ ਡ੍ਰੈਸਿੰਗ ਰੂਮ ਤੋਂ ਇਲਾਵਾ ਤਿੰਨ ਪ੍ਰੈਕਟਿਸ ਗਰਾਊਂਡ ਵੀ ਹਨ। ਇੱਕਠੇ ਚਾਰ ਡ੍ਰੈਸਿੰਗ ਰੂਮ ਵਾਲਾ ਇਹ ਦੁਨੀਆ ਦਾ ਪਹਿਲਾ ਸਟੇਡੀਅਮ ਹੈ।

-ਬਾਰਿਸ਼ ਦੇ ਪਾਣੀ ਨੂੰ ਮੈਦਾਨ ਵਿਚੋਂ ਕੱਢਣ ਲਈ ਇੱਥੇ ਇਕ ਆਧੁਨਿਕ ਸਿਸਟਮ ਲੱਗਿਆ ਹੋਇਆ ਹੈ। ਬਾਰਿਸ਼ ਦੇ ਬਾਅਦ ਮਹਿਜ਼ ਅੱਧੇ ਘੰਟੇ ਵਿਚ ਖੇਡ ਸ਼ੁਰੂ ਹੋ ਸਕਦਾ ਹੈ। ਅੱਜ 24 ਫਰਵਰੀ ਤੋਂ ਇੱਥੇ ਹੋਣ ਵਾਲੇ ਡੇਅ-ਨਾਈਟ ਮੈਚ ਲਈ ਖਾਸ ਤਰ੍ਹਾਂ ਦੀ ਐਲਈਡੀ ਲਾਈਟਾਂ ਵੀ ਲਗਾਈਆਂ ਗਈਆਂ ਹਨ। ਇਹ ਦੇਸ਼ ਦਾ ਪਹਿਲਾ ਸਟੇਡੀਅਮ ਹੈ ਜਿੱਥੇ ਐਲਈਡੀ ਲਾਈਟਾਂ ਵਿਚ ਮੈਚ ਖੇਡਿਆ ਜਾਵੇਗਾ।

-ਪ੍ਰੈਸ ਸੂਚਨਾ ਬਿਊਰੋ ਦੁਆਰਾ ਜਾਰੀ ਸੂਚਨਾ ਵਿਚ ਕਿਹਾ ਗਿਆ ਹੈ ਕਿ ਇਹ ਓਲੰਪਿਕ ਆਕਾਰ ਦੇ 32 ਫੁੱਟਬਾਲ ਸਟੇਡੀਅਮਾਂ ਦੇ ਬਰਾਬਰ ਦਾ ਹੈ। ਇਸ ਮੈਦਾਨ ਨੂੰ 2015 ਵਿਚ ਨਵੀਨੀਕਰਨ ਲਈ ਬੰਦ ਕਰ ਦਿੱਤਾ ਗਿਆ ਸੀ। ਇਸ ਨੇ ਕ੍ਰਿਕਟਰ ਦੇ ਇਤਿਹਾਸ ਵਿਚ ਬਹੁਤ ਸ਼ਾਰੇ ਸ਼ਾਨਦਾਰ ਪਲ ਵੇਖੇ ਹਨ। ਐਮਸੀਜੀ ਦਾ ਡਿਜ਼ਾਇਨ ਬਣਾਉਣ ਵਾਲੇ ਅਸਟ੍ਰੇਲੀਆਈ ਆਰਕੀਟੈਕਟ ਫਰਮ ਪੋਪੁਲਸ ਸਮੇਤ ਕਈਂ ਮਾਹਰ ਇਸ ਦੇ ਨਿਰਮਾਣ ਵਿਚ ਸ਼ਾਮਲ ਸਨ। ਇਸ ਵਿਚ ਲਾਲ ਅਤੇ ਕਾਲੀ ਮਿੱਟੀ ਦੀ 11 ਪਿੱਚਾਂ ਬਣਾਈਆਂ ਗਈਆਂ ਹਨ। ਇਹ ਦੁਨੀਆ ਦਾ ਇੱਕਲਾ ਸਟੇਡੀਅਮ ਹੈ ਜਿਸ ਵਿਚ ਮੁੱਖ ਅਤੇ ਅਭਿਆਸ ਪਿੱਚਾਂ ਉੱਤੇ ਇਕ ਵਰਗੀ ਹੀ ਮਿੱਟੀ ਹੈ।

news

Leave a Reply

Your email address will not be published. Required fields are marked *