IndVsEng: ਗੁਲਾਬੀ ਗੇਂਦ ਨਾਲ ਅਸ਼ਵਿਨ-ਅਕਸ਼ਰ ਨੇ ਕੀਤਾ ਕਮਾਲ, ਇੰਗਲੀਸ਼ ਬੱਲੇਬਾਜ਼ ਹੋਏ ਬੇਹਾਲ

ਅਹਿਮਦਾਬਾਦ : ਭਾਰਤ ਅਤੇ ਇੰਗਲੈਂਡ ਵਿਚਾਲੇ ਟੈਸਟ ਸੀਰੀਜ਼ ਦੇ ਤੀਜੇ ਮੈਚ ਦੀ ਬੀਤੇ ਦਿਨ ਦੁਨੀਆ ਦੇ ਸੱਭ ਤੋਂ ਵੱਡੇ ਸਟੇਡੀਅਮ (ਨਰਿੰਦਰ ਮੋਦੀ ਸਟੇਡੀਅਮ, ਗੁਜਰਾਤ) ਵਿਚ ਸ਼ੁਰੂਆਤ ਹੋ ਗਈ ਹੈ। ਗੁਲਾਬੀ ਗੇਂਦ ਨਾਲ ਖੇਡੇ ਜਾ ਰਹੇ ਡੇਅ ਨਾਈਟ ਟੈਸਟ ਮੈਚ ਵਿਚ ਭਾਰਤੀ ਦੀ ਸਥਿਤੀ ਮਜ਼ਬੂਤ ਵਿਖਾਈ ਦੇ ਰਹੀ ਹੈ। ਪਹਿਲੇ ਦਿਨ ਭਾਰਤ ਨੇ ਇੰਗਲੈਂਡ ਨੂੰ ਪਹਿਲੀ ਪਾਰੀ ਵਿਚ 112 ਦੋੜਾਂ ਉੱਤੇ ਸਮੇਟ ਦਿੱਤਾ ਹੈ ਅਤੇ ਆਪਣੀ ਪਹਿਲੀ ਪਾਰੀ ਵਿਚ 3 ਵਿਕੇਟਾਂ ਗਵਾਂ ਕੇ 99 ਦੋੜਾਂ ਬਣਾ ਲਈਆਂ ਹਨ।

ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਸੀ ਜੋ ਕਿ ਬਿਲਕੁੱਲ ਸਹੀ ਸਾਬਤ ਹੋਇਆ। ਭਾਰਤੀ ਸਪੀਨਰ ਆਰ ਅਸ਼ਵਿਨ ਅਤੇ ਅਕਸ਼ਰ ਪਟੇਲ ਦੇ ਸਾਹਮਣੇ ਇੰਗਲੈਂਡ ਦੇ ਬੱਲੇਬਾਜ਼ ਜੂਝਦੇ ਨਜ਼ਰ ਆਏ। ਇੰਗਲੀਸ਼ ਬੱਲੇਬਾਜ਼ਾਂ ਕੋਲ ਦੋਵਾਂ ਦੀ ਫਿਰਕੀ ਦਾ ਜਵਾਬ ਨਹੀਂ ਸੀ। ਦੋਣਾਂ ਨੇ ਮਿਲ ਕੇ 9 ਵਿਕੇਟਾਂ ਲਈਆਂ। ਅਕਸ਼ਰ ਪਟੇਲ ਨੂੰ 6 ਅਤੇ ਆਰ ਅਸ਼ਵਿਨ ਨੇ 3 ਵਿਕੇਟਾਂ ਹਾਸਲ ਕੀਤੀਆਂ, ਜਦਕਿ ਇਸ਼ਾਂਤ ਸ਼ਰਮਾ ਨੇ ਇਕ ਬੱਲੇਬਾਜ਼ ਨੂੰ ਪਵੇਲੀਅਨ ਚੱਲਦਾ ਕੀਤਾ।

ਇੰਗਲੈਂਡ ਵੱਲੋਂ ਕੇਵਲ ਜੈਕ ਕ੍ਰਾਊਲੀ ਨੇ ਸੱਭ ਤੋਂ ਵੱਧ 53 ਦੋੜਾਂ ਬਣਾਈਆਂ। ਜਵਾਬ ਵਿਚ ਬੱਲੇਬਾਜ਼ੀ ਕਰਨ ਉੱਤਰੀ ਭਾਰਤੀ ਟੀਮ ਨੂੰ 33 ਦੇ ਸਕੋਰ ਉੱਤੇ ਸ਼ੁਭਮਨ ਗਿੱਲ(11) ਦੇ ਰੂਪ ਵਿਚ ਪਹਿਲਾ ਝਟਕਾ ਲੱਗਿਆ। ਇਸ ਤੋਂ ਬਾਅਦ ਚਿਤੇਸ਼ਵਰ ਪੁਜਾਰਾ ਵੀ ਜ਼ੀਰੋ ਦੇ ਸਕੋਰ ਉੱਤੇ ਚੱਲਦੇ ਬਣੇ। 98 ਦੇ ਸਕੋਰ ਉੱਤੇ ਵਿਰਾਟ ਕੋਹਲੀ 27 ਦੋੜਾਂ ਬਣਾ ਕੇ ਆਊਟ ਹੋ ਗਏ। ਦਿਨ ਦੀ ਸਮਾਪਤੀ ਤੱਕ ਕਰੀਜ਼ ਉੱਤੇ ਰੋਹਿਤ ਸ਼ਰਮਾ 57 ਅਤੇ ਅਜਿੰਕਿਆ ਰਹਾਣੇ 1 ਦੇ ਸਕੋਰ ਉੱਤੇ ਨਾਟਆਊਟ ਹਨ। ਭਾਰਤ ਪਹਿਲੀ ਪਾਰੀ ਦੇ ਆਧਾਰ ਉੱਤੇ ਇੰਗਲੈਂਡ ਤੋਂ ਸਿਰਫ 13 ਦੋੜਾਂ ਪਿੱਛੇ ਹੈ।

news

Leave a Reply

Your email address will not be published. Required fields are marked *